ਗਲੋਬਲ ਹੈਲਥ ਐਸਟੀਮੇਟ ਰਿਪੋਰਟ ਅਨੁਸਾਰ ਪੂਰੇ ਦੂਨੀਆ ਵਿੱਚ 32 ਕਰੋੜ ਅਤੇ ਭਾਰਤ ਚ 8 ਕਰੋੜ ਲੋਕ ਡਿਪਰੈਸ਼ਨ ਦੇ ਸ਼ਿਕਾਰ ਹਨ
ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)–ਗਲੋਬਲ ਹੈਲਥ ਐਸਟੀਮੇਟ ਰਿਪੋਰਟ ਦੀ ਅਨੁਸਾਰ ਇਸ ਸਮੇਂ ਪੂਰੀ ਦੁਨੀਆ ਚ 32 ਕਰੋੜ ਅਤੇ ਭਾਰਤ ਚ 8 ਕਰੋੜ ਲੋਕ ਡਿਪਰੈਸ਼ਨ ਦਾ ਸ਼ਿਕਾਰ ਹਨ। ਨਿਰਾਸ਼ਤਾ ਕਾਰਨ ਇਕ ਸਾਲ ਚ ਹੀ ਵਿਸ਼ਵ ਦੇ 7.88 ਲ਼ੱਖ ਅਜਿਹੇ ਲੋਕਾਂ ਨੇ ਖੁਦਕਸ਼ੀ ਕਰ ਲਈ ਭਾਵ 40 ਸੈਕਿੰਡ ਚ ਇਕ ਖੁਦਕਸ਼ੀ••• ਕਰਜੇ, ਬੇਰੁਜਗਾਰੀ, ਆਰਥਿਕ ਸਮਾਜਕ ਤੇ ਘਰੇਲੂ ਹਾਲਤਾਂ, ਨੈਗੇਟਿਵ ਸੋਚ, ਬੀਮਾਰੀਆਂ ਆਦਿ ਇਸਦੇ ਕਾਰਨ ਹਨ । ਗੰਭੀਰ ਤਨਾਓ ਦੇ ਸ਼ਿਕਾਰ ਅਪਣੇ ਅਜਿਹੇ ਦੋਸਤਾਂ ਨੂੰ ਮਨੋਵਿਗਿਆਨੀ, ਡਾਕਟਰ, ਕੌਸਲਰ ਪਾਸ ਲਿਜਾਣ ਦੀ ਪਹਿਲ ਕਰੋ, ਕੀਮਤੀ ਜਾਨਾਂ ਬਚਾਓ। ਇਸ ਲਈ ਪਹਿਲਾਂ ਹੀ ਲੋਕ ਕਰੋਨਾ ਕਾਲ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਮੌਤਾਂ ਹੋ ਚੁੱਕੀਆ ਹਨ। ਜਿਸ ਕਰਕੇ ਇਹ ਇਤਾਅਤ ਵਰਤਣਾ ਬਹੁਤ ਜਰੂਰੀ ਹੈ।
ਇੱਥੇ ਹੀ ਬ੍ੱਸ ਨਹੀਂ ਸਮਾਜਿਕ ਵਿਸ਼ੇ ਅਨੁਸਾਰ ਅਵਾਰਾਂ ਕੁੱਤਿਆ ਨੇ ਸਾਲ ਵਿੱਚ 1 ਲੱਖ ਤੋਂ ਵੱਧ ਲੋਕਾਂ ਨੂੰ ਕੱਟਿਆ। 2 ਲੱਖ ਤੋਂ ਵੱਧ ਲੋਕ ਰੈਬੀਜ਼ (ਹਲਕਾਅ) ਨਾਲ ਮਰੇ। ਜਿਨ੍ਹਾ ਵਿੱਚ ਮਨੁੱਖ ਅਤੇ ਬੱਚਿਆ ਨੂੰ ਤਾਂ ਸਰਕਾਰਾਂ ਵੱਲੋਂ ਲਾਪਰਵਾਹੀ ਕਰਕੇ ਮਾਰਨ ਦਾ ਨਤੀਜਾ ਇਹ ਹੈ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਅੱਜ ਤੱਕ ਪੰਜਾਬ ਵਿੱਚ ਕਿਸੇ ਵੀ ਪਿੰਡ ਦੀ ਪੰਚਾਇਤਾਂ, ਨਗਰ ਕੌਸਿਲਾਂ ਅਤੇ ਪਸ਼ੂ ਪਾਲਣ ਵਿਭਾਗ ਨੂੰ ਪਾਬੰਦੀ ਕਰੋ ਅਤੇ ਫੰਡ ਦਿਉ ਦੀ ਨੀਤੀ ਨਹੀਂ ਬਣਾਈ ਗਈ ਅਤੇ ਇੰਨ੍ਹਾਂ ਦੀ ਲਾਪਰਵਾਹੀ ਕਰਕੇ ਹੀ ਦੇਸ਼ ਦੇ ਇੰਨ੍ਹੇ ਲੋਕ ਅਜਿਹੀ ਬੀਮਾਰੀ ਨਾਲ ਮਰ ਚੁੱਕੇ ਹਨ।