ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)— ਹਰ ਪਰਿਵਾਰ ਜੁੜੇ ਮਾਨਵਤਾ ਦੀ ਸੇਵਾ ਨਾਲ , ਪਿਤਾ ਅਤੇ ਸਪੁੱਤਰੀ ਵੱਲੋਂ ਹੁਸ਼ਿਆਰਪੁਰ ਵਿਖੇ ਬਲੱਡ ਗਰੁੱਪ ਵਿੱਚ ਇਕੱਠੇ ਖੂਨਦਾਨ ਕਰਕੇ ਲੋਕਾਂ ਨੂੰ ਸੁਨੇਹਾ ਦਿੱਤਾ । ਮਾਨਵਤਾ ਦੀ ਸੇਵਾ ਸਰਬਸਾਂਝੀ ਵਾਲਤਾ ਪਰਉਪਕਾਰ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਹਰ ਪਰਿਵਾਰ ਨੂੰ ਅੱਗੇ ਆਉਣਾ ਚਾਹੀਦਾ ਹੈ ।
ਖੂਨਦਾਨ ਅਤੇ ਨੇਤਰਦਾਨ ਸੇਵਾ ਨਾਲ ਜੁੜੇ ਬਰਿੰਦਰ ਸਿੰਘ ਮਸੀਤੀ (62 ਸਾਲ) ਅੱਖਾਂ ਦੇ ਡੋਨਰ ਅਤੇ ਇੰਚਾਰਜ਼ ਟਾਂਡਾ ਨੇ ਆਪਣੇ ਜਨਮ ਦਿਨ ਤੇ ਮੋਕੇ ਖੂਨਦਾਨ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਉਨ੍ਹਾਂ ਦੀ ਸਪੁੱਤਰੀ ਅਮਨਦੀਪ ਕੌਰ ਵੱਲੋਂ ਵੀ ਆਪਣਾ ਖੂਨਦਾਨ ਕਰਕੇ ਆਪਣੇ ਪਿਤਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਪਿਤਾ ਦੀ ਚੜਦੀ ਕਲਾ ਲਈ ਅਰਦਾਸ ਕੀਤੀ । ਪਿਤਾ ਅਤੇ ਸਪੁੱਤਰੀ ਵੱਲੋਂ ਇਕੱਠੇ ਹੀ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਵਿਖੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਕਰਨ ਲਈ ਇਕ ਉਦਾਹਰਨ ਪੇਸ਼ ਕੀਤੀ।
ਮਸੀਤੀ ਨੇ ਕਿਹਾ ਕਿ ਇਸ ਮਹਾਨ ਸੇਵਾ ਲਈ ਉਘੇ, ਸਮਾਜ ਸੇਵੀ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਉਨ੍ਹਾਂ ਦੇ ਪ੍ਰੇਰਨਾ ਸਰੋਤ ਹਨ ਅਤੇ ਉਹ ਪੂਰੀ ਜ਼ਿੰਦਗੀ ਇਨ੍ਹਾਂ ਮਹਾਨ ਸੇਵਾਵਾਂ ਪ੍ਰਤੀ ਪੰਜਾਬ ਭਰ ਵਿੱਚ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦੇ ਰਹਿਣਗੇ । ਇਸ ਮੌਕੇ ਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ , ਬਲਜੀਤ ਸਿੰਘ ਪਨੇਸਰ ਅਤੇ ਗੁਰਪ੍ਰੀਤ ਸਿੰਘ ਵੱਲੋਂ ਖੂਨਦਾਨੀ ਪਿਤਾ ਅਤੇ ਸਪੁੱਤਰੀ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮਹਾਨ ਸੇਵਾ ਕਾਰਜ ਲਈ ਅਤੇ ਜਨਮ ਦਿਨ ਦੇ ਮੋਕੇ ਤੇ ਜਸਬੀਰ ਸਿੰਘ , ਮਨਮੋਹਨ ਸਿੰਘ , ਡਾਕਟਰ ਕੇਵਲ ਸਿੰਘ ਵੱਲੋਂ ਵੀ ਮਸੀਤੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਜਨਮ ਦਿਨ ਇਸ ਫੰਗ ਨਾਲ ਦੀਨ ਦੁਖੀਆ ਸੇਵਾ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਖੂਨਦਾਨ ਅਤੇ ਨੇਤਰਦਾਨ ਸੇਵਾ ਸਮਰਪਿਤ ਕਰਕੇ ਮਨਾਵੇ ਤਾਂ ਸਮਾਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ।