ਬਰਗਾੜੀ ਵਿਖੇ ਲੰਮੇ ਸਮੇਂ ਤੋਂ ਮੋਰਚਾ ਲਾਈ ਬੈਠੇ ਆਗੂਆਂ ਨੂੰ 28 ਫਰਵਰੀ ਤੱਕ ਇਨਸਾਫ ਦੇਣ ਦੇ ਬਹਾਨੇ ਬਠਿੰਡਾ ਅੰਮ੍ਰਿਤਸਰ ਹਾਈ ਵੇ ਖਾਲੀ ਕਰਨ ਦਾ ਵਾਅਦਾ ਮੋਰਚਾ ਆਗੂਆਂ ਨੂੰ ਗੁਮਰਾਹ ਕਰਨ ਦੀ ਵਿਉਂਤ ਬੰਦੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 13 ਫਰਵਰੀ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਬਠਿੰਡਾ ਅੰਮ੍ਰਿਤਸਰ ਹਾਈ ਵੇ ਰੋਡ ਖੋਲਣ ਦੀ ਸਰਕਾਰੀ ਨੀਤੀ ਸਬੰਧੀ ਕੀਤਾ ਕਿ ਲੰਮੇ ਲੰਮੇ ਸਮੇਂ ਤੋਂ ਬਰਗਾੜੀ ਵਿਖੇ ਗੁਰਬਾਣੀ ਬੇਅਦਬੀ, ਬਾਇਬਲ ਕਲਾਂ ਗੋਲੀ ਕਾਂਡ ਅਤੇ 682 ਲਾ ਪਤਾ ਹੋਏ ਪਾਵਨ ਸਰੂਪ ਦੇ ਇਨਸਾਫ ਲਈ ਲਾਏ ਗਏ ਮੋਰਚੇ ਦੇ ਆਗੂਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 28 ਫਰਵਰੀ ਤੱਕ ਦਾ ਸਮਾਂ ਦੇ ਕੇ ਬਠਿੰਡਾ ਅੰਮ੍ਰਿਤਸਰ ਹਾਈ ਵੇ ਰੋਡ ਨੂੰ ਖੋਲ੍ਹਣ ਵਾਲੀ ਨੀਤੀ ਮੋਰਚੇ ਦੇ ਆਗੂਆਂ ਨੂੰ ਗੁਮਰਾਹ ਕਰਨ ਵਾਲੀ ਖ਼ਤਰ ਨਾਕ ਨੀਤੀ ਹੈ, ਇਸ ਕਰਕੇ ਮੋਰਚੇ ਦੇ ਆਗੂਆਂ ਵਲੋਂ ਸਰਕਾਰ ਦੇ ਦਾਅਵੇ ਨੂੰ ਪਰਖਣ ਲਈ ਬਠਿੰਡਾ ਅੰਮ੍ਰਿਤਸਰ ਹਾਈ ਵੇ ਦਾ ਇਕ ਪਾਸਾ ਖੋਲ ਕੇ ਆਮ ਲੋਕਾਂ ਨੂੰ ਰਾਹਤ ਮਹਿਸੂਸ ਕਰਵਾਉਣ ਵਾਲੇ ਫੈਸਲੇ ਦੀ ਪੂਰਨ ਹਮਾਇਤ ਕਰਦੀ ਹੋਈ ਫੈਡਰੇਸ਼ਨ ਖਾਲਸਾ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਚੋਣਾਂ ਤੋਂ ਪਹਿਲਾਂ ਆਪਣੇ ਕੀਤੇ ਵਾਅਦੇ ਮੁਤਾਬਕ ਬਾਇਬਲ ਕਲਾਂ ਗੋਲੀ ਕਾਂਡ, ਗੁਰਬਾਣੀ ਬੇਅਦਬੀ ਤੇ ਲਾ ਪਤਾ ਹੋਏ 682 ਪਾਵਨ ਪਵਿੱਤਰ ਸਰੂਪਾਂ ਦੇ ਦੋਸ਼ੀਆਂ ਨੂੰ 28 ਫਰਵਰੀ ਤੱਕ ਜੇਲ੍ਹਾਂ’ਚ ਭੇਜਿਆ ਜਾਵੇ ,ਨਹੀਂ ਤਾਂ ਇਨਸਾਨ ਲੈਣ ਲਈ ਕੀਤਾਂ ਗਿਆ ਬਠਿੰਡਾ ਅੰਮ੍ਰਿਤਸਰ ਹਾਈ ਵੇ ਰੋਡ ਫਿਰ ਤੋਂ ਦੋਹਾਂ ਪਾਸਿਆਂ ਤੋਂ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ, ਜਿਸ ਲਈ ਸਰਕਾਰ ਖੁਦ ਹੀ ਜੁਮੇਵਾਰ ਹੋਵੇਗੀ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੋਰਚਾ ਦੇ ਆਗੂਆਂ ਨੂੰ 28 ਫਰਵਰੀ ਤੱਕ ਬਠਿੰਡਾ ਅੰਮ੍ਰਿਤਸਰ ਹਾਈ ਵੇ ਦਾ ਇਕ ਪਾਸਾ ਖੋਲਣ ਦੀ ਅਪੀਲ ਕਰਦੀ ਹੈ ,ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰ ਆਪਣੇ ਮੰਗੇ ਸਮੇਂ ਮੁਤਾਬਿਕ 28 ਫਰਵਰੀ ਤੱਕ ਦੋਸ਼ੀਆਂ ਨੂੰ ਕਟਹਿਰੇ’ਚ ਖੜਾਂ ਕਰੇ, ਤਾਂ ਕਿ ਮੋਰਚੇ ਦੇ ਆਗੂ ਮੋਰਚੇ ਨੂੰ ਵਿਸਰਜਨ ਕਰਕੇ ਆਪਣੇ ਘਰਾਂ ਨੂੰ ਪਰਤ ਸਕਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਵਲੋਂ 28 ਫਰਵਰੀ ਤੱਕ ਇਨਸਾਫ ਦੇਣ ਨੂੰ ਮੁੱਖ ਰੱਖ ਕੇ ਬਠਿੰਡਾ ਅੰਮ੍ਰਿਤਸਰ ਹਾਈ ਵੇ ਇਕ ਪਾਸਿਓਂ ਖੋਲ੍ਹਣ ਵਾਲੇ ਮੋਰਚਾ ਆਗੂਆਂ ਦੀ ਨੀਤੀ ਦੀ ਹਮਾਇਤ ਅਤੇ ਸਰਕਾਰ ਨੂੰ 28 ਫਰਵਰੀ ਤੱਕ ਇਨਸਾਫ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਸਪਸ਼ਟ ਕੀਤਾ ਮੋਰਚਾ ਲੱਗੇਂ ਨੂੰ ਲੰਬਾ ਸਮਾਂ ਹੋਣ ਅਤੇ ਸਰਕਾਰ ਵਲੋਂ ਇਨਸਾਫ਼ ਦੇਣ ਵਿਚ ਕੀਤੀ ਜਾ ਦੇਰੀ ਅਤੇ ਢਿੱਲ ਮੱਠ ਦੇ ਵਿਰੁੱਧ’ਚ ਬਰਗਾੜੀ ਮੋਰਚੇ ਦੇ ਆਗੂਆਂ ਵਲੋਂ ਬਠਿੰਡਾ ਅੰਮ੍ਰਿਤਸਰ ਹਾਈ ਵੇ ਰੋਡ ਪੱਕੇ ਤੌਰ ਤੇ 5 ਫਰਵਰੀ ਤੋਂ ਜਾਮ ਕੀਤਾ ਗਿਆ ਸੀ ਅਤੇ ਇਸ ਨੂੰ ਇਨਸਾਫ ਮਿਲਣ ਤੱਕ ਲਗਾਤਾਰ ਜਾਰੀ ਰੱਖਿਆ ਜਾਣਾ ਹੈ, ਭਾਈ ਖਾਲਸਾ ਨੇ ਕਿਹਾ ਇਸ ਸਿੱਟੇ ਵਜੋਂ ਮੁੱਖ ਮੰਤਰੀ ਨੇ ਮੋਰਚਾ ਦੇ ਆਗੂਆਂ ਨੂੰ 28 ਫਰਵਰੀ ਤੱਕ ਇਨਸਾਫ ਦੇਣ ਦਾ ਵਾਅਦਾ ਕੀਤਾ ਤੇ ਆਪਣੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੂੰ ਆਗੂਆਂ ਨੂੰ ਜ਼ਾਮ ਖੋਲ੍ਹਣ ਲਈ ਭੇਜਿਆਂ, ਭਾਈ ਖਾਲਸਾ ਨੇ ਕਿਹਾ ਮੋਰਚਾ ਆਗੂਆਂ ਨੇ ਸਰਕਾਰ ਦੀ ਬੇਨਤੀ ਪ੍ਰਵਾਨ ਕਰਕੇ ਹਾਈ ਵੇ ਰੋਡ ਦਾ ਇਕ ਪਾਸਾ 28 ਫਰਵਰੀ ਤੱਕ ਖੋਲ੍ਹਣ ਦਾ ਫੈਸਲਾ ਲੈ ਕੇ ਵਧੀਆ ਨੀਤੀ ਵਰਤੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਲੰਮੇ ਸਮੇਂ ਤੋਂ ਇਨਸਾਫ ਲਈ ਮੋਰਚਾ ਲਾਈ ਬੈਠੇ ਮੋਰਚਾ ਆਗੂਆਂ ਦੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਹਮਾਇਤ ਅਤੇ ਸ਼ਲਾਘਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਆਪਣੇ ਕੀਤੇ ਵਾਅਦੇ ਮੁਤਾਬਕ ਮੋਰਚੇ ਦੀਆਂ ਸਾਰੀਆਂ ਹੱਕੀ ਮੰਗਾਂ ਪ੍ਰਵਾਨ ਕੀਤੀਆਂ ਜਾਣ ਅਤੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇ, ਤਾਂ ਕਿ ਮੋਰਚਾ ਦੇ ਧਰਮੀ ਆਗੂ ਮੋਰਚਾ ਸਮਾਪਤ ਕਰਕੇ ਆਪਣੇ ਘਰਾਂ ਨੂੰ ਪਰਤ ਸਕਣ ।ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਮੱਖੂ ਭਾਈ ਸੁਖਦੇਵ ਸਿੰਘ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *