ਪਾਕਿਸਤਾਨ, ਗੁਰਦਾਸਪੁਰ, 2 ਸਤੰਬਰ ( ਸਰਬਜੀਤ ਸਿੰਘ)– ਭਾਰਤ ਪਾਕਿਸਤਾਨ ਵੰਡ ਮੌਕੇ ਦੋਹਾ ਦੇਸ਼ਾਂ ਵਿਚਕਾਰ ਸਿੰਧੀ ਜਲ ਸਮਝੌਤਾ ਹੋਇਆ ਸੀ ,ਜਿਸ ਵਿੱਚ ਤਹਿ ਕੀਤਾ ਗਿਆ ਸੀ ਭਾਰਤ ਸਿੰਧ ਨੂੰ ਪਾਣੀ ਦੇਵੇਗਾ ਅਤੇ ਅਜਿਹਾ ਕੁਝ ਕੂ ਸਮਾਂ ਚੱਲਦਾ ਵੀ ਰਿਹਾ,ਪਰ ਪਾਕਿਸਤਾਨ ਭਾਰਤ ਜੰਗ ਤੋਂ ਬਾਅਦ ਹੁਣ ਭਾਰਤ ਨੇ ਸਿੰਧੀ ਜਲ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ ਜਿਸ ਨੂੰ ਮੁੱਖ ਰੱਖਦਿਆਂ ਪਾਕਿਸਤਾਨ ਨੇ ਅੰਤਰਰਾਸ਼ਟਰੀ ਅਦਾਲਤ ਵਿੱਚ ਅਪੀਲ ਪਾ ਕੇ ਸਿੰਧੀ ਜਲ ਸਮਝੌਤੇ ਨੂੰ ਵੰਡ ਸਮੇ ਹੋਏ ਸਮਝੌਤੇ ਨੂੰ ਚਾਲੂ ਅਤੇ ਹੁਣ ਵਾਲੇ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਅਤੇ ਹੁਣ ਅੰਤਰਰਾਸ਼ਟਰੀ ਅਦਾਲਤ ਨੇ ਇਸ ਦੀ ਸੁਣਵਾਈ ਕਰਦਿਆਂ ਭਾਰਤ ਨੂੰ ਹੁਕਮ ਸੁਣਾਇਆ ਹੈ ਕਿ ਸਿੰਧੀ ਜਲ ਸਮਝੌਤਾ ਚਾਲੂ ਰੱਖਿਆ ਜਾਵੇ, ਜਦੋਂ ਕਿ ਭਾਰਤ ਨੇ ਅੰਤਰਰਾਸ਼ਟਰੀ ਅਦਾਲਤ ਦੇ ਹੁਕਮਾਂ ਨੂੰ ਮੰਨਣ ਤੋਂ ਕੋਰਾ ਜਵਾਬ ਦੇ ਕੇ ਕਿਹਾ ਕਿ ਭਾਰਤ ਅਜ਼ਾਦ ਮੁਲਖ ਹੈ ਅਤੇ ਇਸ ਨੂੰ ਆਪਣੇ ਹੱਕਾਂ ਤੇ ਦੇਸ਼ ਦੇ ਲੋਕਾਂ ਦੀਆਂ ਲੋੜਾਂ ਲਈ ਆਪ ਫੈਸਲੇ ਲੈਣ ਦਾ ਪੂਰਾ ਅਧਿਕਾਰ ਤੇ ਖ਼ੁਦਮੁਖਤਿਆਰੀ ਹੈ,ਇਸ ਕਰਕੇ ਭਾਰਤ ਸਿੰਧੀ ਜਲ ਸਮਝੌਤਾ ਰੱਦ ਨਹੀਂ ਕਰ ਸਕਦਾ ? , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਰਤ ਵੱਲੋਂ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ ਵਾਲੇ ਫੈਸਲੇ ਦਾ ਸਵਾਗਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਭਾਰਤ ਨੇ ਅਦਾਲਤ ਨੂੰ ਸਪੱਸ਼ਟ ਕੀਤਾ ਕਿ ਭਾਰਤ ਪਾਕਿਸਤਾਨ ਵੰਡ ਸਮੇਂ ਕੁਝ ਹੋਰ ਹਾਲਾਤ ਸਨ ਅਤੇ ਹੁਣ ਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਭਾਰਤ ਨੇ ਸਿੰਧੀ ਜਲ ਸਮਝੌਤਾ ਰੱਦ ਕੀਤਾ ਹੈ ਅਤੇ ਇਸ ਸਮਝੌਤੇ ਤਹਿਤ ਭਾਰਤ ਸਿੰਧ ਨੂੰ ਪਾਣੀ ਦੇਣ ਦੇ ਸਮਰਝ ਨਹੀਂ ? ਭਾਈ ਖਾਲਸਾ ਨੇ ਕਿਹਾ ਕਿ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਦੋਹਾਂ ਮੁਲਕਾਂ ਵਿੱਚ ਹੋਈ ਭਿਆਨਕ ਜੰਗ ਤੋਂ ਬਾਅਦ ਭਾਰਤ ਨੇ ਭਾਰਤ ਪਾਕਿਸਤਾਨ ਜਲ ਸਮਝੌਤਾ ਰੱਦ ਕਰ ਦਿੱਤਾ ਸੀ ਅਤੇ ਇਸ ਰੋਸ ਕਰਕੇ ਪਾਕਿਸਤਾਨ ਨੇ ਅੰਤਰਰਾਸ਼ਟਰੀ ਅਦਾਲਤ’ਚ ਭਾਰਤ ਵਿਰੁੱਧ ਅਪੀਲ ਪਾ ਕਿ ਇਨਸਾਫ਼ ਦੀ ਮੰਗ ਕੀਤੀ ਸੀ, ਭਾਈ ਖਾਲਸਾ ਨੇ ਕਿਹਾ ਅੰਤਰਰਾਸ਼ਟਰੀ ਅਦਾਲਤ ਨੇ ਤਾਂ ਭਾਰਤ ਨੂੰ ਆਪਣੇ ਫੈਸਲੇ ਰਾਹੀਂ ਕਰਾਰਾਂ ਝਟਕਾ ਦੇਂਦਿਆਂ ਹੁਕਮ ਸੁਣਾ ਦਿੱਤਾ ਕਿ ਭਾਰਤ ਪਾਕਿਸਤਾਨ ਵੰਡ ਸਮੇ ਦੋਹੇਂ ਦੇਸ਼ਾਂ ਵਿਚਾਲੇ ਹੋਏ ਸਿੰਧੀ ਸਮਝੌਤੇ ਨੂੰ ਜਿਉਂ ਦੀ ਤਿਉਂ ਰੱਖਿਆ ਜਾਵੇ,ਪਰ ਭਾਰਤ ਨੇ ਇਸ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਪੱਸ਼ਟ ਕਰ ਦਿੱਤਾ ਹੈ ਕਿ ਜਿਸ ਸਮੇਂ ਦੋਹਾਂ ਦੇਸਾਂ ਦੀ ਵੰਡ ਹੋਈ ਸੀ ਉਸ ਵਕਤ ਕੁਝ ਸਮਾਂ ਹੋਰ ਸੀ ਭਾਈ ਖਾਲਸਾ ਨੇ ਕਿਹਾ ਦੋਹਾਂ ਦੇਸ਼ਾਂ ਦਰਮਿਆਨ ਹੋਈ ਜੰਗ ਤੋਂ ਬਾਅਦ ਮਹੌਲ ਬਹੁਤ ਜਾਇਦਾ ਬਦਲ ਚੁੱਕਾ ਹੈ ਅਤੇ ਇਹਨਾਂ ਹਲਾਤਾਂ ਨੂੰ ਮੁੱਖ ਰੱਖਦਿਆਂ ਭਾਰਤ ਨੂੰ ਭਾਰਤ ਪਾਕਿਸਤਾਨ ਸਿੰਧੀ ਜਲ ਸਮਝੌਤਾ ਮਜਬੂਰਨ ਰੱਦ ਕਰਨਾ ਪਿਆ ਅਤੇ ਹੁਣ ਇਹ ਰੱਦ ਹੀ ਰਹਿਗਾ , ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਰਤ ਵੱਲੋਂ ਅੰਤਰਰਾਸ਼ਟਰੀ ਅਦਾਲਤ ਨੂੰ ਮੰਨਣ ਤੋਂ ਇਨਕਾਰ ਕਰਨ ਵਾਲੇ ਫੈਸਲੇ ਦਾ ਸਵਾਗਤ ਕਰਦੀ , ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਪੀਏ ਭਾਈ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਬਹੁਤ ਸਾਰੇ ਆਗੂ ਮਜੌਦ ਸਨ ।


