ਮੋਹਾਲੀ, ਗੁਰਦਾਸਪੁਰ, 25, ਨਵੰਬਰ (ਸਰਬਜੀਤ ਸਿੰਘ)— ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ, ਸੁੰਖਨੰਦਨ ਸਿੰਘ ਮੈਹਣੀਆ , ਬਿਕਰ ਸਿੰਘ ਮਾਖਾ, ਕੋ-ਕਨਵੀਨਰ ਜਸਵਿੰਦਰ ਸਿੰਘ ਕਾਲਝਰਾਣੀ ,ਹਰਦੀਪ ਸਿੰਘ ਸੰਗਰੂਰ, ਮੁਕੇਸ਼ ਕੰਡਾ ਪਟਿਆਲਾ, ਸਰਬਜੀਤ ਸਿੰਘ ਭੁੱਲਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਸਬ ਡਵੀਜ਼ਨ ਤੋਂ ਲੈ ਕੇ ਮੁੱਖ ਦਫਤਰ ਤੱਕ 15-15 ਸਾਲਾਂ ਤੋਂ ਕਲੈਰੀਕਲ ਪੋਸਟਾਂ ਤੇ ਲਗਾਤਾਰ ਇਨਲਿਸਟਮੈਟ , ਆਊਟਸੋਰਸਿੰਗ ਕਾਮਿਆ ਨੂੰ ਪ੍ਰਸੋਲਨ ਵਿਭਾਗ ਵੱਲੋਂ ਦਫਤਰੀ ਹੁਕਮ ਅੰ:ਵਿ,ਪੈ ਨੰ 11/24/26-ਪੀ ਪੀ ਪੀ :3/612 ਮਿਤੀ 23/11/2026 ਰਾਹੀਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਠੇਕਾ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਨ ਲਈ ਲਿਆਂਦੇ ਦੋ ਬਿਲ ,ਪੰਜਾਬ ਸਟੇਟ ਆਟਸੋਰਸਿੰਗ ਪਰਸੋਨਲ (ਟਰਾਂਜਿਸ਼ਨ ਟੂ ਕੰਟਰੈਕਚੁਅਲ ਇੰਗੇਜਮੈਟ )2026 ਅਤੇ ਕੰਟਰੈਕਚੁਅਲ ਪਰਸੋਨਲ (ਮਨਜ਼ੂਰ ਸੁਦਾ ਖਾਲੀ ਅਸਾਮੀਆਂ ਵਿਰੁੱਧ ਐਬਜੈਰਪਸਨ ਬਿੱਲ 2026 ਵਿੱਚੋਂ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਸਕੱਤਰ ਏ ਕੇ ਸਿਨਹਾ ਪੰਜਾਬ ਸਰਕਾਰ ਦੇ ਪੱਤਰ ਦੇ ਹਵਾਲੇ ਮੁਤਾਬਕ ਪ੍ਰਬੰਧਕੀ ਵਿਭਾਗ ਵੱਲੋਂ ਪ੍ਰਾਪਤ ਪ੍ਰਪੋਜਲ ਅਤੇ ਵਿਭਾਗੀ ਕਮੇਟੀਆਂ ਦੀ ਸਿਫਾਰਸ਼ ਦੇ ਆਧਾਰ ਤੇ ਪੜਚੋਲ ਕਰਨ ਉਪਰੰਤ ਕਲਰਕਾਂ ਨੂੰ ਕੰਟਰੈਕਟ ਵਿੱਚ ਤਬਦੀਲ ਕਰਨ ਤੋਂ ਅਸਮਰਥਾ ਪ੍ਰਗਟ ਕੀਤੀ ਗਈ ਹੈ। ਇਸ ਪੱਤਰ ਤੋਂ ਸਾਫ ਜਾਹਰ ਹੁੰਦਾ ਹੈ ਕਿ ਸਮੁੱਚੇ ਦਫਤਰੀ ਕਾਮਿਆਂ ਨੂੰ ਵਿਭਾਗ ਵਿੱਚ ਠੇਕੇ ਤੋਂ ਰੱਖਣ ਤੋਂ ਵੀ ਸਰਕਾਰ ਭੱਜ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੇ ਦੋਵੇਂ ਬਿਲਾਂ ਵਿੱਚ ਇਸ ਕਿਸਮ ਦਾ ਕੋਈ ਜ਼ਿਕਰ ਨਹੀਂ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਵਿਭਾਗ ਵਿੱਚ 799ਦੇ ਲਗਭਗ ਦਫਤਰੀ ਕਾਮੇ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ ।ਇਹਨਾਂ ਨੂੰ ਉਮੀਦ ਸੀ ਕਿ ਸ਼ਾਇਦ ਐਕਟ ਵਿੱਚ ਆਉਣ ਕਾਰਨ ਇਹਨਾਂ ਨੂੰ ਰੈਗੂਲਰ ਹੋਣ ਦੀ ਉਮੀਦ ਬੱਜੀ ਸੀ, ਪ੍ਰੰਤੂ ਇਹਨਾਂ ਕਾਮਿਆਂ ਦੀਆਂ ਉਮੀਦਾਂ ਤੇ ਭਵਿੱਖ ਤੇ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਕਾਲਖ ਪੋਜ ਦਿੱਤੀ ਗਈ ਹੈ ਅਤੇ ਹੁਣ ਇਹਨਾਂ ਦਾ ਭਵਿੱਖ ਹਨੇਰੇ ਵਿੱਚ ਡੁੱਬਾ ਦਿਖਾਈ ਦੇ ਰਿਹਾ। ਇਹਨਾਂ ਆਗੂਆਂ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਜਦੋਂ ਵੀ ਸਰਕਾਰ ਨੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਨੀਤੀਆਂ ਲਿਆਂਦੀਆ ਗਈਆਂ ਸਨ ਤਾਂ ਉਹਨਾਂ ਵਿੱਚ ਫੀਲਡ ਤੇ ਦਫਤਰੀ ਕਾਮੇ ਰੈਗੂਲਰ ਹੁੰਦੇ ਆ ਰਹੇ ਸਨ। ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਅੰਗਰੇਜ਼ਾਂ ਵੱਲੋਂ ਦਿੱਤੀ ਗੁੜਤੀ ਪਾੜੋ ਤੇ ਰਾਜ ਕਰੋ ਤੇ ਚੱਲ ਰਹੀ ਹੈ ਸਰਕਾਰ ਜਾਣਦੀ ਹੈ ਕਿ ਇਹ ਕਾਮੇਂ ਮਜਬੂਰੀ ਵੰਸ ਅਦਾਲਤਾਂ ਦਾ ਰੁੱਖ ਕਰਨਗੇ ਅਤੇ ਅਦਾਲਤਾਂ ਵੱਲੋਂ ਐਕਟ ਤੇ ਰੋਕ ਲੱਗ ਸਕਦੀ ਹੈ ਜਿਸ ਦਾ ਭਾਂਡਾ ਇਹਨਾਂ ਕਾਮਿਆਂ ਦੇ ਸਿਰ ਭੰਨਿਆ ਜਾ ਸਕਦਾ ਹੈ। ਜਦੋਂ ਕਿ ਸਰਕਾਰ ਨਹੀਂ ਚਾਹੁੰਦੀ ਕਿ ਸਮੁੱਚੇ ਠੇਕਾ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਕਿਉਂਕਿ ਸਾਮਰਾਜੀ ਨੀਤੀਆਂ ਕਾਰਨ ਇਹਨਾਂ ਬੁਨਿਆਦੀ ਵਿਭਾਗਾਂ ਨੂੰ ਕਾਰਪੋਰੇਟਰਾਂ ਦੇ ਹਵਾਲੇ ਕਰਨ ਸਬੰਧੀ ਨੀਤੀ ਦਾ ਅਗਲਾ ਪੜਾਅ ਸਰਕਾਰ ਨੇ ਲਾਗੂ ਕਰਨਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਦੀ ਸਰਕਾਰ ਸੱਚੀ ਹੀ ਇਹਨਾਂ ਠੇਕਾ ਕਾਮਿਆਂ ਨੂੰ ਠੇਕੇਦਾਰਾਂ ਦੀ ਲੁੱਟ ਤੋਂ ਮੁਕਤੀ ਕਰਨ ਲਈ ਸੰਜੀਦਾ ਹੈ ਤਾਂ ਇਸ ਪੱਤਰ ਨੂੰ ਤੁਰੰਤ ਵਾਪਸ ਲਿਆ ਜਾਵੇ ਇਹਨਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਸ ਸਬੰਧੀ ਤੁਰੰਤ ਦਖਲ ਦਿੱਤਾ ਜਾਵੇ। ਇਹਨਾਂ ਸਮੁੱਚੇ ਵਿਭਾਗਾਂ ਦੇ ਠੇਕਾ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਏਕਤਾ ਤੇ ਸੰਘਰਸ਼ ਜਾਰੀ ਰੱਖਣ।
ਫੋਟੋ ਕੈਪਸਨ ਸੰਘਰਸ਼ ਕਮੇਟੀ ਦੇ ਕਨਵੀਨਰ ਤੇ ਕੋ ਕਨਵੀਨਰ

