ਉਦਾਸੀਨ ਟਕਸਾਲ ਇੰਟਰਨੈਸ਼ਨਲ ਦੇ ਮੁਖੀ ਸੰਤ ਗੁਰਪ੍ਰੀਤ ਸਿੰਘ ਉਦਾਸੀ ਵੱਲੋਂ ਸਿੱਖਾਂ ਦੇ ਧਰਮ ਪਰਿਵਰਤਨ ਸਬੰਧੀ ਜਾਗਰੂਕਤਾ ਲਹਿਰ ਚਲਾਉਣੀ ਸ਼ਲਾਘਾਯੋਗ ਉਪਰਾਲਾ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਨਨਕਾਣਾ ਸਾਹਿਬ, ਗੁਰਦਾਸਪੁਰ, 30 ਮਈ ( ਸਰਬਜੀਤ ਸਿੰਘ)– ਪੀਲੀਭੀਤ (ਯੂ.ਪੀ) ਵਿੱਚ ਤਿੰਨ ਹਜ਼ਾਰ ਦੇ ਕਰੀਬ ਸਿੱਖ ਹਿੰਦੂਆਂ ਦਾ ਪਖੰਡੀ ਪਾਸਟਰਾਂ ਵੱਲੋਂ ਧਰਮ ਬਦਲਿਆ ਗਿਆ । ਇਹ ਖ਼ਬਰ ਨੈਸ਼ਨਲ ਨਿਊਜ਼ ਹੋਣ ਦੇ ਬਾਵਜੂਦ ਵੀ ਸਿੱਖ ਜੱਥੇ ਬੰਦੀਆਂ ਵੱਲੋਂ ਕੋਈ ਪ੍ਰਤਿਕ੍ਰਿਆ ਨਹੀਂ ਦਿੱਤੀ ਗਈ । ਕੱਲ ਮਿਤੀ 29-5-25 ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਸੈਕਟਰ 27 ਵਿੱਚ ਉਦਾਸੀਨ ਟਕਸਾਲ ਇੰਟਰਨੈਸ਼ਨਲ ਅਤੇ ਦਸ਼ਮੇਸ਼ ਤਰਨਾ ਦੱਲ ( ਨਨਕਾਣਾ ਸਾਹਿਬ ) ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਇਸ ਧਰਮਾਂਤਰਣ ਖ਼ਿਲਾਫ਼ ਰੋਸ ਪ੍ਰਗਟ ਕੀਤਾ । ਜਿਸ ਵਿੱਚ ਸ ਭਗਤ ਸਿੰਘ ਦੁਆਨੀ ਵੀ ਸ਼ਾਲਿਮ ਹੋਏ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀ ਕਿ ਉਹਨਾਂ ਵੱਲੋਂ ਕਿਸੇ ਵੀ ਧਰਮ ਦਾ ਵਿਰੋਧ ਨਹੀਂ ਹੈ ਬਲਕਿ ਸਿਰਫ ਪਾਖੰਡ ਵਾਦ ਦੀ ਖ਼ਿਲਾਫ਼ਤ ਹੈ । ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਸੌਖੇ ਤਰੀਕੇ ਨਾਲ ਇਸ ਧਰਮ ਪਰਿਵਰਤਨ ਰੋਕਿਆ ਜਾ ਸਕਦਾ ਹੈ । ਸਿਰਫ ਦੋ ਕਾਨੂੰਨ ਲਿਆਉਣ ਦੀ ਲੋੜ ਹੈ । ੧- ਡ੍ਰਗ ਐਂਡ ਮੈਜਿਕਲ ਰੈਮਿਡੀ ਐਕਟ ਅਤੇ ਦੂਸਰਾ ਗ਼ੈਰਕਾਨੂੰਨੀ ਧਰਮ ਪਰਿਵਰਤਨ ਐਕਟ । ਬਾਬਾ ਜੀ ਦੀ ਮਹਿਨਤ ਸਕਦਾ ਗ਼ੈਰਕਾਨੂੰਨੀ ਧਰਮ ਪਰਿਵਰਤਨ ਐਕਟ ਇਸੇ ਸਾਲ ਹੀ ਯੂ ਪੀ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ । ਬਾਬਾ ਉਦਾਸੀ ਜੀ ਨੇ ਦੱਸਿਆ ਕਿ ਇਹ ਕਾਨੂੰਨ ਭਾਰਤ ਦੇ ਬਾਕੀ ਰਾਜਾਂ ਵਿੱਚ ਪਹਿਲਾਂ ਤੋਂ ਹੀ ਲਾਗੂ ਨੇ ਤਾਂ ਫਿਰ ਪੰਜਾਬ ਸਰਕਾਰ ਨੂੰ ਕੀ ਦਿੱਕਤ ਹੈ ? ਇਹ ਵੋਟਾਂ ਦੀ ਰਾਜਨੀਤੀ ਪੰਜਾਬ ਨੂੰ ਬਰਬਾਦੀ ਦੀ ਅੱਗ ਵੱਲ ਧੱਕ ਰਹੀ ਹੈ । ਪਿੱਛਲੇ ਸਾਲ ਵੀ ਜਦੋਂ ਪਾਸਟਰ ਅੰਕੁਰ ਨਰੂਲਾ ਨੇ ਕ੍ਰੂਸੇਡ ਦਾ ਐਲਾਨ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਕੀਤਾ ਸੀ ਤਾਂ ਉਸ ਵੱਕਤ ਵੀ ਸਿਰਫ ਬਾਬਾ ਉਦਾਸੀ ਜੀ ਨੇ ਹੀ ਹਿੰਦੂ ਜੱਥੇਬੰਦੀਆਂ , ਨਾਮਧਾਰੀ ਸੰਪਰਦਾਇਕ, ਬਾਲਮੀਕ ਸਮਾਜ ਅਤੇ ਦਸ਼ਮੇਸ਼ ਤਰਨਾ ਦੱਲ ਨੂੰ ਇਕਤਰਤ ਕਰਕੇ ਵਿਰੋਧ ਕੀਤਾ ਸੀ । ਜਿਸ ਦਾ ਨਤੀਜਾ ਇਹ ਪਖੰਡੀ ਪਾਸਟਰ ਹੁਣ ਸਫਾਈਆਂ ਦੇਣ ਤੇ ਆ ਗਏ ਹਨ । ਬਾਬਾ ਉਦਾਸੀ ਜੀ ਨੇ ਇਹਨਾਂ ਨੂੰ ਬਾਈਬਲ ਤੇ ਚਰਚਾ ਵਾਸਤੇ ਵੀ ਚੈਲਿੰਜ ਦਿੱਤਾ ਪਰ ਕੋਈ ਅੱਜੇ ਤੱਕ ਅੱਗੇ ਨਹੀਂ ਆਇਆ । ਪੰਥ ਨੂੰ ਕੋਈ ਚੁਨੌਤੀ ਦਰਪੇਸ਼ ਹੋਵੇ ਚਾਹੇ ਪਖੰਡੀ ਪਾਸਟਰਾਂ ਵੱਲੋ, ਪਾਕਿਸਤਾਨੀ ਮੌਲਵੀ ਸੁਲੇਮਾਨ ਮਿਸਬਾਹੀ ਵੱਲੋ ਨਾਸਤਿਕਾਂ ਵੱਲੋਂ ਬਾਬਾ ਉਦਾਸੀ ਜੀ ਹਮੇਸ਼ਾ ਅੱਗੇ ਆ ਕੇ ਰੋਕਦੇ ਹਨ ਪੰਥ ਵਿਰੋਧੀਆਂ ਨੂੰ

Leave a Reply

Your email address will not be published. Required fields are marked *