ਮੁੱਖ ਮੁਲਜ਼ਮ ਭੀਮ ਸੈਨ ਨੂੰ ਖਾਨਾ ਨੰਬਰ ਇੱਕ ਮੁਲਜ਼ਮ ਵਿੱਚ ਕੀਤਾ ਜਾਵੇ

ਮਾਲਵਾ

ਪੀੜਤ ਬੱਚੀ ਦੀ ਮਾਤਾ ਅਤੇ ਨਾਨੀ ਨੂੰ ਨਾਮਜਦ ਕਰਕੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ

ਪੀੜਤ ਬੱਚੀ ਨੂੰ ਅਗਵਾਹ ਕਰਕੇ ਕੁੱਟਮਾਰ ਕਰਨ ਅਤੇ ਧਮਕਾਉਣ ਦੇ ਮੁਲਜ਼ਮਾਂ ਉੱਪਰ ਪਰਚਾ ਦਰਜ ਕੀਤਾ ਜਾਵੇ

ਪੀੜਤ ਬੱਚੀ ਦੇ ਬਾਪ ਉੱਪਰ ਦਰਜ ਕੀਤਾ ਝੂਠਾ ਪਰਚਾ ਰੱਦ ਕਰਕੇ ਜੇਲ ਵਿੱਚੋਂ ਰਿਹਾਅ ਕੀਤਾ ਜਾਵੇ

ਮਾਨਸਾ, ਗੁਰਦਾਸਪੁਰ, 6 ਫਰਵਰੀ (ਸਰਬਜੀਤ ਸਿੰਘ)— ਅੱਜ ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਅਤੇ ਭਰਾਤਰੀ ਜਥੇਬੰਦੀਆ ਵੱਲੋਂ ਪਰਿਵਾਰ ਨੂੰ ਨਾਲ ਲੈ ਕੇ 14 ਸਾਲਾਂ ਦੀ ਪੀੜਿਤ ਬੱਚੀ ਨੂੰ ਇਨਸਾਫ ਦਿਵਾਉਣ ਲਈ ਐੱਸ ਐੱਸ ਪੀ ਦਫਤਰ ਮਾਨਸਾ ਦਾ ਘਿਰਾਓ ਕੀਤਾ ਗਿਆ ਅਤੇ ਉਪਰੋਕਤ ਮੰਗਾਂ ਨੂੰ ਲੈ ਕੇ ਡੀਸੀ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮੁੱਖ ਮੁਲਜ਼ਮ ਭੀਮ ਸੈਨ ਨੂੰ ਐੱਫ ਆਈ ਆਰ ਨੰਬਰ 150 ਦੇ ਪੋਸਕੋ ਐਕਟ ਦੇ ਤਹਿਤ ਖਾਨਾ ਨੰਬਰ ਇੱਕ ਵਿੱਚ ਮੁਲਜ਼ਮ ਕੀਤਾ ਜਾਵੇ, ਪੀੜਤ ਬੱਚੀ ਦੀ ਮਾਤਾ ਅਤੇ ਨਾਨੀ ਨੂੰ ਨਾਮਜਦ ਕਰਕੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ, ਪੀੜਤ ਬੱਚੀ ਨੂੰ ਅਗਵਾਹ ਕਰਕੇ ਕੁੱਟਮਾਰ ਕਰਨ ਅਤੇ ਡਰਾਉਣ ਧਮਕਾਉਣ ਦੇ ਮੁਲਜ਼ਮਆਂ ਉੱਪਰ ਪਰਚਾ ਦਰਜ ਕੀਤਾ ਜਾਵੇ, ਪੀੜਤ ਬੱਚੀ ਦੇ ਬਾਪ ਉੱਪਰ ਦਰਜ ਕੀਤਾ ਝੂਠਾ ਪਰਚਾ ਰੱਦ ਕਰਕੇ ਜੇਲ ਵਿੱਚੋਂ ਰਿਹਾਅ ਕੀਤਾ ਜਾਵੇ,ਮੁਲਜ਼ਮਆਂ ਦਾ ਪੱਖ ਪੂਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਬੱਚੀ ਦੀ ਵੀਡੀਉ/ਫੋਟੋ ਸੋਸ਼ਲ ਮੀਡੀਆ ਉੱਪਰ ਵਾਇਰਲ ਕਰਨ ਵਾਲੇ ਮੁਲਜ਼ਮਆਂ ਤੇ ਕਾਰਵਾਈ ਕੀਤੀ ਜਾਵੇ।ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ,ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ,ਜ਼ਿਲਾ ਆਗੂ ਗੁਰਸੇਵਕ ਮਾਨ,ਦਰਸ਼ਨ ਦਾਨੇਵਾਲਾ,ਪੀੜਤ ਦੇ‌ ਚਾਚਾ,ਭੂਆ ਅਤੇ ਦਾਦੀ ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ) ਵੱਲੋਂ ਸੁਰਿੰਦਰਪਾਲ ਸ਼ਰਮਾ,ਗੁਰਮੀਤ ਨੰਦਗੜ੍ਹ ਅਤੇ ਭੋਲਾ ਸਿੰਘ ਗੁੁੜੱਦੀ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਦਲਜੀਤ ਸਿੰਘ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਗਰੁੱਪ ਵੱਲੋਂ ਮੱਖਣ ਸਿੰਘ ਭੈਣੀ ਬਾਘਾ,ਆਇਸਾ ਪੰਜਾਬ ਵੱਲੋਂ ਸੁਖਜੀਤ ਰਾਮਾਨੰਦੀ,ਕਿਸਾਨ ਮਜ਼ਦੂਰ ਐਸੋਸੀਏਸ਼ਨ ਵੱਲੋਂ ਕੁਲਦੀਪ ਕੋਟ ਧਰਮੂ,ਐਂਟੀ ਡਰੱਗ ਟਾਸਕ ਫੋਰਸ ਵੱਲੋਂ ਪਰਮਿੰਦਰ ਸਿੰਘ ਝੋਟਾ,ਮਜ਼ਦੂਰ ਮੁਕਤੀ ਮੋਰਚਾ ਵੱਲੋਂ ਹਰਮੇਸ਼ ਭੰਮੇ ਖੁਰਦ ਅਤੇ ਬਿੰਦਰ ਕੌਰ ਉੱਡਤ,ਅੰਗਰੇਜ਼ ਘਰਾਂਗਣਾ,ਪੀ ਐੱਸ ਯੂ ਵੱਲੋਂ ਅਰਵਿੰਦਰ ਕੌਰ,ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਬਲਵਿੰਦਰ ਕੌਰ ਖਾਰਾ,ਇਨਕਲਾਬੀ ਨੌਜਵਾਨ ਸਭਾ ਵੱਲੋਂ ਅਮਰਦੀਪ ਸਿੰਘ ਪਰੋਚਾ,ਮਾਲਵਾ ਤਰਨਾ ਦਲ ਵੱਲੋਂ ਖਾਲਸਾ ਘੁਮੰਡ ਸਿੰਘ ਉਗਰਾਹਾਂ,ਆਟੋ ਰਿਕਸ਼ਾ ਯੂਨੀਅਨ ਵੱਲੋਂ ਨਿਰਮਲ ਸਿੰਘ ਮਾਨਸਾ, ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਅਵਤਾਰ ਸਿੰਘ ਬੁਰਜ ਰਾਠੀ ਨੇਂ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰਗਤੀਸ਼ੀਲ ਇਸਤਰੀ ਸਭਾ ਦੇ ਆਗੂ ਜਸਵੀਰ ਕੌਰ ਨੱਤ ਨੇਂ ਨਿਭਾਈ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਤਿਕਾਰਯੋਗ ਕਮੇਟੀ ਮੋਹਰ ਸਿੰਘ ਵਾਲਾ ਵੱਲੋਂ ਨਿਭਾਈ ਗਈ। ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਐੱਸ ਡੀ ਐੱਮ ਮਾਨਸਾ ਵੱਲੋਂ ਧਰਨਾਕਾਰੀਆਂ ਨੂੰ ਜਲਦੀ ਮੰਗਾਂ ਦਾ ਹੱਲ ਕਰਵਾਉਣ ਦਾ ਵਿਸ਼ਵਾਸ ਦਵਾਇਆ ਗਿਆ।ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਬੱਚੀ ਨੂੰ ਇਨਸਾਫ ਨਾਂ ਦਿੱਤਾ ਗਿਆ ਤਾਂ ਅਗਲੇ ਦਿਨਾਂ ਵਿੱਚ ਮੀਟਿੰਗ ਕਰਕੇ ਤਿੱਖਾ ਐਕਸ਼ਨ ਕੀਤਾ ਜਾਵੇਗਾ।

Leave a Reply

Your email address will not be published. Required fields are marked *