ਕਾਮਰੇਡ ਸਾਧੂ ਸਿੰਘ ਰਾਮਾਨੰਦੀ ਸਕੱਤਰ, ਗੁਰਪਿਆਰ ਫੱਤਾ ਤੇ ਬਲਵਿੰਦਰ ਕੋਟ ਧਰਮੂ ਸਹਾਇਕ ਸਕੱਤਰ ਚੁਣੇ ਗਏ
ਝੁਨੀਰ/ ਸਰਦੂਲਗੜ੍ਹ, ਗੁਰਦਾਸਪੁਰ , 12 ਨਵੰਬਰ ( ਸਰਬਜੀਤ ਸਿੰਘ)–ਇਥੋ ਥੋੜੀ ਦੂਰ ਸਥਿਤ ਪਿੰਡ ਕੋਟ ਧਰਮੂ ਵਿੱਖੇ ਸੀਪੀਆਈ ਦੀ 25 ਵੀ ਤਹਿਸੀਲ ਡੈਲੀਗੇਟ ਕਾਨਫਰੰਸ ਤਿੰਨ ਮੈਬਰੀ ਪ੍ਰਧਾਨਗੀ ਕ੍ਰਮਵਾਰ ਕਾਮਰੇਡ ਸਾਧੂ ਸਿੰਘ ਰਾਮਾਨੰਦੀ , ਕਾਮਰੇਡ ਗੁਰਪਿਆਰ ਸਿੰਘ ਫੱਤਾ ਤੇ ਪੂਰਨ ਸਿੰਘ ਸਰਦੂਲਗੜ੍ਹ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ। ਕਾਨਫਰੰਸ ਦੀ ਸ਼ੁਰੂਆਤ ਵਿੱਚ ਵਿਛੜ ਚੁੱਕੇ ਸਾਥੀਆ ਦੀ ਯਾਦ ਵਿੱਚ ਦੋ ਮਿੰਟ ਮੌਨ ਧਾਰਨ ਕਰਕੇ ਉਨ੍ਹਾ ਨੂੰ ਸਰਧਾਜਲੀ ਭੇਟ ਕੀਤੀ। ਕਾਨਫਰੰਸ ਦਾ ਉਦਘਾਟਨ ਕਰਦਿਆ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਨੇ ਕਿਹਾ ਕਿ ਦੇਸ ਦਾ ਹਰ ਵਰਗ ਅੱਜ ਸਮੇ ਦੇ ਹਾਕਮਾ ਦੀਆ ਲੋਕ ਵਿਰੋਧੀ ਨੀਤੀਆ ਤੋ ਪੀੜਤ ਹੋ ਚੁੱਕਿਆ ਹੈ , ਬੇਰੁਜ਼ਗਾਰੀ ਆਪਣੇ ਸਾਰੇ ਰਿਕਾਰਡ ਤੋੜ ਚੁੱਕੀ ਹੈ ਤੇ ਮਹਿਗਾਈ ਆਪਣੀ ਚਰਮਸੀਮਾ ਤੇ ਪਹੁੰਚ ਚੁੱਕੀ ਹੈ, ਉਨ੍ਹਾਂ ਕਿਹਾ ਕਿ ਲਾਲ ਝੰਡੇ ਦੀ ਮਜਬੂਤੀ ਤੋ ਬਿਨਾ ਆਮ ਆਦਮੀ ਲੋਕਾ ਜੀਵਨ ਸੁਖਾਲਾ ਨਹੀ ਕੀਤਾ ਜਾ ਸਕਦਾ ਤੇ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਬੰਦ ਨਹੀ ਕੀਤੀ ਜਾ ਸਕਦੀ।ਪਿਛਲੇ ਸਮੇ ਦੀਆ ਸਰਗਰਮੀਆ ਦੀ ਰਿਪੋਰਟ ਕਾਮਰੇਡ ਸਾਧੂ ਸਿੰਘ ਰਾਮਾਨੰਦੀ ਨੇ ਪੇਸ ਕੀਤੀ , ਜਿਸਨੂੰ ਹਾਉਸ ਵੱਲੋ ਵਹਿਸ ਉਪਰੰਤ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਕਾਮਰੇਡ ਸੀਤਾਰਾਮ ਗੋਬਿੰਦਪੁਰਾ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਚੁੱਕੀ ਹੈ ਤੇ ਲੋਕ ਖੱਬੇ ਪੱਖੀ ਧਿਰਾ ਵੱਲ ਆਸ ਦੀ ਕਿਰਨ ਨਾਲ ਦੇਖ ਰਹੇ ਹਨ। ਇਸ ਮੌਕੇ ਤੇ ਸਰਬਸੰਮਤੀ ਨਾਲ 15 ਮੈਬਰੀ ਤਹਿਸੀਲ ਕਮੇਟੀ ਚੁਣੀ ਗਈ , ਜਿਸ ਵਿੱਚ ਕਾਮਰੇਡ ਸਾਧੂ ਸਿੰਘ ਰਾਮਾਨੰਦੀ, ਗੁਰਪਿਆਰ ਸਿੰਘ ਫੱਤਾ , ਬਲਵਿੰਦਰ ਸਿੰਘ ਕੋਟ ਧਰਮੂ, ਪੂਰਨ ਸਿੰਘ ਸਰਦੂਲਗੜ੍ਹ , ਬਲਦੇਵ ਸਿੰਘ ਬਾਜੇਵਾਲਾ, ਬੂਟਾ ਸਿੰਘ ਬਾਜੇਵਾਲਾ, ਦੇਸਰਾਜ ਸਿੰਘ ਕੋਟ ਧਰਮੂ, ਸੰਕਰ ਸਿੰਘ ਜਟਾਣਾ, ਜੱਗਾ ਸਿੰਘ ਰਾਏਪੁਰ, ਮਹਿੰਦਰ ਸਿੰਘ ਝੰਡਾ ਕਲਾ , ਜਗਦੀਸ ਝੁਨੀਰ , ਰਾਜ ਸਿੰਘ ਧਿੰਗੜ , ਨਾਜਰ ਸਿੰਘ ਜੌੜਕੀਆ, ਲਾਭ ਸਿੰਘ ਭੰਮੇ ਆਦਿ ਸਾਮਿਲ ਹਨ , ਨਵੀ ਚੁਣੀ ਕਮੇਟੀ ਨੇ ਮੀਟਿੰਗ ਕਰਕੇ ਕਾਮਰੇਡ ਸਾਧੂ ਸਿੰਘ ਰਾਮਾਨੰਦੀ ਨੂੰ ਸਕੱਤਰ , ਕਾਮਰੇਡ ਗੁਰਪਿਆਰ ਸਿੰਘ ਫੱਤਾ ਤੇ ਬਲਵਿੰਦਰ ਸਿੰਘ ਕੋਟ ਧਰਮੂ ਨੂੰ ਸਹਾਇਕ ਸਕੱਤਰ ਤੇ ਕਾਮਰੇਡ ਪੂਰਨ ਸਿੰਘ ਸਰਦੂਲਗੜ੍ਹ ਨੂੰ ਵਿੱਤ ਸਕੱਤਰ ਚੁਣ ਲਿਆ। ਇਸ ਮੌਕੇ ਤੇ 25 ਨਵੰਬਰ ਨੂੰ ਮਾਨਸਾ ਵਿੱਖੇ ਹੌਣ ਵਾਲੀ 25 ਵੀ ਜ਼ਿਲ੍ਹਾ ਡੈਲੀਗੇਟ ਕਾਨਫਰੰਸ ਲਈ 8 ਡੈਲੀਗੇਟਾ ਦੀ ਚੋਣ ਕੀਤੀ ਗਈ। ਕਾਨਫਰੰਸ ਦੇ ਅਖੀਰ ਵਿੱਚ ਕਾਮਰੇਡ ਸਾਧੂ ਸਿੰਘ ਰਾਮਾਨੰਦੀ ਨੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ। ਜਾਰੀ ਕਰਤਾ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਮੋਬਾਈਲ ਫੋਨ:9463291722


