ਦਸਮੇਸ਼ ਤਰਨਾ ਦਲ ਬਾਬਾ ਧੀਰ ਵੀਰ ਸਿੰਘ ਦੇ ਪੰਜਾਬ ਸੈਕਟਰੀ ਜਥੇਦਾਰ ਗੁਰਮੀਤ ਸਿੰਘ ਵੱਲੋਂ ਫਿਲੌਰ ‘ਚ ਲੜਕੇ ਲੜਕੀਆਂ ਨੂੰ ਸ਼ਾਸਤਰ ਵਿਦਿਆ ਸਿਖਲਾਈ ਦੇਣ ਵਾਲਾ ਉਪਰਾਲਾ ਨੌਜ਼ਵਾਨਾਂ ਨੂੰ ਸਿੱਖੀ ਨਾਲ ਜੋੜਨ ਵਾਲਾ -ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਲੁਧਿਆਣਾ, ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)–ਅੱਜ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨਾ ਸਮੇਂ ਅਤੇ ਲੋਕਾਂ ਦੀ ਮੰਗ ਬਣ ਚੁੱਕਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਪੱਛਮੀ ਮੁਲਕਾਂ ਦੇ ਮਗਰ ਲੱਗ ਕੇ ਨਸ਼ਿਆਂ ਰਾਹੀਂ ਸਿੱਖੀ ਅਤੇ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਤੋਂ ਦੂਰ ਹੁੰਦੀ ਜਾ ਰਹੀ ਹੈ ਜਿਸ ਨੂੰ ਨਸ਼ਿਆਂ ਵਿਚੋਂ ਕੱਢ ਕੇ ਸਿੱਖੀ ਨਾਲ ਜੋੜਨਾ ਸਮੇਂ ਦੀ ਮੰਗ ਬਣ ਚੁੱਕਾ ਹੈ ਅਤੇ ਇਸ ਮੁੱਦੇ ਨੂੰ ਮੁੱਖ ਰੱਖਦਿਆਂ ਦਸਮੇਸ਼ ਤਰਨਦਲ ਬਾਬਾ ਧੀਰ ਬਾਬਾ ਵੀਰ ਸਿੰਘ ਛਾਉਣੀ ਨਿਹੰਗ ਸਿੰਘਾਂ ਰੇਲਵੇ ਰੋਡ ਨੇੜੇ ਗੁਰਦੁਆਰਾ ਬਾਉਲੀ ਸਾਹਿਬ ਫਿਲੌਰ ਵਿਖੇ ਲੁਧਿਆਣਾ ਦੇ ਸੈਕਟਰੀ ਜਥੇਦਾਰ ਗੁਰਮੀਤ ਸਿੰਘ ਜੀ ਨੇ ਲੜਕੇ ਅਤੇ ਲੜਕੀਆਂ ਨੂੰ ਸ਼ਾਸਤਰ ਵਿਦਿਆ ਰਾਹੀਂ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ ਅਤੇ ਹਫਤੇ ਵਿੱਚ ਦੋ ਦਿਨ ਇਹ ਸਿਖਲਾਈ ਸਵੇਰੇ 6 ਵਜੇ ਸੱਤ ਵਜੇ ਤੱਕ ਅਤੇ ਸ਼ਾਮ ਨੂੰ 7 /30 ਤੋਂ 8/30 ਵਜੇ ਤੱਕ ਸੈਕਟਰੀ ਗੁਰਮੀਤ ਸਿੰਘ ਫਿਲੌਰ ਅਤੇ ਬਾਬਾ ਗੁਰਦਿੱਤ ਸਿੰਘ ਰੀਟਾਉਲ ਵੱਲੋਂ ਦਿੱਤੀ ਜਾਂਦੀ ਹੈ, ਸਮੂਹ ਸਥਾਨਕ ਪਿੰਡਾਂ ਦੇ ਸ਼ਾਸਤਰ ਵਿਦਿਆ ਸਿੱਖਣ ਦੇ ਚਾਹਵਾਨ ਨੌਜਵਾਨ ਲੜਕੇ ਲੜਕੀਆਂ ਨੂੰ ਮੁੱਖ ਪ੍ਰਬੰਧਕ ਅਤੇ ਸਿਖਲਾਈ ਮਾਸਟਰ ਸੈਕਟਰੀ ਪੰਜਾਬ ਜਥੇਦਾਰ ਗੁਰਮੀਤ ਸਿੰਘ ਫਿਲੌਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਇਸ ਸ਼ਾਸਤਰ ਵਿਦਿਆ ਦਾ ਲਾਭ ਪ੍ਰਾਪਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼ਾਸਤਰ ਵਿਦਿਆ ਸਿਖਲਾਈ ਮਾਸਟਰ ਸੈਕਟਰੀ ਪੰਜਾਬ ਜਥੇਦਾਰ ਗੁਰਮੀਤ ਸਿੰਘ ਸੈਕਟਰੀ ਨਾਲ ਇਸ ਸਬੰਧੀ ਮੁਕੰਮਲ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਗੁਰਮੀਤ ਸਿੰਘ ਸੈਕਟਰੀ ਵੱਲੋਂ ਨੌਜਵਾਨ ਲੜਕੇ ਲੜਕੀਆਂ ਨੂੰ ਸ਼ਾਸਤਰ ਵਿਦਿਆ ਰਾਹੀਂ ਸਿੱਖੀ ਦੇ ਸੁਨਹਿਰੇ ਵਿਰਸੇ ਇਤਿਹਾਸ ਨਾਲ ਜੋੜਨ ਵਾਲੇ ਉਪਰਾਲੇ ਦੀ ਸ਼ਲਾਘਾ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਵਧੀਆ ਫੈਸਲਾ ਮੰਨਦੀ ਹੈ ।

Leave a Reply

Your email address will not be published. Required fields are marked *