ਭੀਖੀ, ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਸੀਪੀ ਆਈ ਐਮ ਐਲ ਲਿਬਰੇਸ਼ਨ ਤੇ ਪੰਜਾਬ ਕਿਸਾ ਯੂਨੀਅਨ ਨੇ ਕਿਹਾ ਹੈ ਭਾਰਤ ਪਾਕਿਸਤਾਨ ਖਿਲਾਫ਼ ਭੜਕਾਈਆ ਜਾ ਰਿਹਾ ਜੰਗੀ ਜਨੂੰਨ ਭਾਰਤੀ ਤੇ ਪਾਕਿਸਤਾਨੀ ਹਾਕਮਾਂ ਦੀ ਸੌੜੀ ਤੇ ਫਿਰਕੂ ਸੋਚ ਦਾ ਨਤੀਜਾ ਹੈ, ਜਿਸ ਨੂੰ ਬੂਰ ਨਹੀਂ ਪਵੇਗਾ
ਅੱਜ ਇੱਥੇ ਪ੍ਰੈਸ ਨਾਲ ਗੱਲ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਭੋਲਾ ਸ ਸਮਾਓ ਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਆਗੂ ਹਰਭਗਵਾਨ ਭੀਖੀ ਨੇ ਕਿ ਕਿਹਾ ਕਿ ਜੋ ਭਾਰਤੀ ਤੇ ਪਾਕਿਸਤਾਨ ਵੱਲੋ ਜੰਗੀ ਜਨੂੰਨ ਭੜਕਾਇਆ ਜਾ ਰਿਹਾ ਹੈ ਓਹ ਸੌੜੀ ਸਿਆਸਤ ਦੀ ਦੇਣ ਹੈ। ਉਨ੍ਹਾਂ ਕਿਹਾ ਏਹ ਸਿੰਧੂਰ ਅਪਰੇਸ਼ਨ ਨੀ ਬਲਕਿ ਧੀਆਂ ਭੈਣਾਂ, ਬੇਟੀਆਂ, ਤੇ ਮਾਵਾਂ ਦੇ ਸਿੰਧੂਰ ਤੇ ਵੋਟ ਰਾਜਨੀਤੀ ਹੈ ਮੋਦੀ ਦੀ ਜੰਗ ਦੇ ਵਿਰੋਧ ਚ ਆਪਣੇ ਭਰਾ ਸ਼ਹੀਦ ਬਲਵਿੰਦਰ ਸਿੰਘ ਸਮਾਓ ਤੇ ਉਸ ਦੇ ਸਾਥੀ ਮਨੋਜ ਕੁਮਾਰ ਭੀਖੀ ਦੇ ਭਰਾ ਭੋਲਾ ਸਿੰਘ ਸਮਾਓ ਨੇ ਕਿਹਾ ਜੰਗ ਕੀ ਹੁੰਦੀ ਹੈ ਲੋਕਾਂ ਨੂੰ ਜਾਂ ਸਾਨੂੰ ਪੁੱਛੋ ਜੰਗ ਚ ਘਰ ਕਿਵੇਂ ਉਜੜਦੇ ਨੇ ਲਿਬ਼ਰੇਸ਼ਨ ਆਗੂਆਂ ਨੇ ਭਾਰਤ ਪਾਕਿਸਤਾਨ ਦੇ ਲੋਕਾਂ ਨੂੰ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ


