ਪ੍ਰਬੰਧਾਂ ਦੇ ਮੱਦੇਨਜਰ ਸਰਹੱਦੀ ਇਲਾਕੇ ਦੇ ਸਕੂਲਾਂ ਦਾ ਡੀ.ਈ.ੳ ਵੱਲੋਂ ਕੀਤਾ ਗਿਆ ਨਿਰੀਖਣ

ਗੁਰਦਾਸਪੁਰ

ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਜਿਲ੍ਹਾਂ ਪ੍ਰਸ਼ਾਸ਼ਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਨਾਅ ਦਰਮਿਆਨ ਬਣੀ ਸਥਿਤੀ ਦੇ ਮੱਦੇ ਨਜਰ ਸੁਰੱਖਿਆ ਪ੍ਰਬੰਧਾਂ ਨੂੰ  ਮੁੱਖ ਰੱਖਦੇ ਹੋਏ ਜਿਲਾ ਸਿੱਖਿਆ ਅਫਸਰ (ਸ਼ੈ:ਸਿ) ਗੁਰਦਾਸਪੁਰ ਸ੍ਰੀ ਰਜੇਸ਼ ਕੁਮਾਰ ਸ਼ਰਮਾ, ਸਟੇਟ ਐਵਾਰਡੀ ਵਲੋਂ ਸਰਹੱਦੀ ਸਕੂਲਾਂ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ । ਇਸ ਸਮੇਂ ਉਹਨਾਂ ਨਾਲ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਅਤੇ ਮੁਖਅਧਿਆਪਕ ਇਕਬਾਲ ਸਿੰਘ ਸਮਰਾ ਵੀ ਸਨ ।ਉਨਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨੀ, ਸਰਕਾਰੀ ਮਿਡਲ ਸਕੂਲ ਸੁਲਤਾਨੀ, ਸਰਕਾਰੀ ਮਿਡਲ ਸਕੂਲ ਦੋਰਾਂਗਲਾ (ਲੜਕੀਆਂ), ਸਰਕਾਰੀ ਪ੍ਰਾਇਮਰੀ ਸਕੁਲ ਦੋਰਾਂਗਲਾ, ਸਰਕਾਰੀ ਹਾਈ ਸਕੂਲ਼ ਡੁੱਗਰੀ, ਸਰਕਾਰੀ ਪ੍ਰਾਇਮਰੀ ਸਕੂਲ ਡੁੱਗਰੀ, ਸਰਕਾਰੀ ਪ੍ਰਾਇਮਰੀ ਸਕੂਲ ਹਕੀਮਪੁਰ, ਸਰਕਾਰੀ ਮਿਡਲ ਸਕੂਲ਼ ਹਕੀਮਪੁਰ ਅਤੇ ਸਰਕਾਰੀ ਹਾਈ ਸਕੂਲ ਸਾਧੂਚੱਕ ਆਦਿ ਸਕੂਲਾਂ ਨੂੰ ਵਿਜਟ ਕੀਤਾ ਗਿਆ । ਇਸ ਮੌਕੇ ਉਹਨਾਂ ਸਮੂਹ ਸਕੂਲ ਮੁਖੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਹਰ ਹਾਲਾਤ ਵਿੱਚ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਵਿੱਚ ਹਰੇਕ ਤਰਾਂ ਦਾ ਸਹਿਯੋਗ ਦੇਣ ਲਈ ਜੋਰ ਦਿੱਤਾ । ਉਹਨਾਂ ਕਿਹਾ ਕਿਸੇ ਵੀ ਆਪਤਾਲਕਾਲੀਨ ਸਥਿਤੀ ਵਿੱਚ ਲੋਕਾਂ ਦੀ ਮਦਦ ਲਈ ਸਕੂਲ ਵਿੱਚ ਪਾਣੀ ਤੇ ਬਿਜਲੀ ਦੀ ਸਪਲਾਈ ਚਾਲੂ ਹਾਲਤ ਵਿੱਚ ਰੱਖੀ ਜਾਵੇ । ਉਹਨਾਂ ਸਕੂਲ ਦੇ ਕਮਰਿਆਂ ਅਤੇ ਗਰਾਊਂਡ ਦੀ ਸਾਫ ਸਫਾਈ ਰੱਖਣ  ਲਈ ਵੀ ਪਾਬੰਧ ਕੀਤਾ ਤਾਂ ਕਿ ਲੋੜ ਪੈਣ ਤੇ ਤੁਰੰਤ ਇਸ ਦੀ ਵਰਤੋਂ ਕੀਤੀ ਜਾ ਸਕੇ ।

ਉਹਨਾਂ ਦੱਸਿਆ ਕਿ ਜਿਨਾਂ ਸਕੂਲਾਂ ਵਿੱਚ ਇਵੈਕੂਏਸ਼ਨ ਸੈਂਟਰ ਬਣਾਏ ਗਏ ਹਨ, ਉੱਥੇ ਹਰੇਕ ਤਰਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾਣ । ਉਹਨਾਂ ਸਕੂਲ ਮੁਖੀਆ ਨੂੰ ਅਪੀਲ ਕੀਤੀ ਕਿ ਜਿਨਾਂ ਸਟਾਫ ਮੈਂਬਰਾਂ ਦੀ ਡਿਊਟੀ ਇਸ ਸਮੇਂ ਜਿਸ ਵੀ ਕੰਮ ਵਾਸਤੇ ਲਗਾਈ ਗਈ ਹੈ, ਉਹਨਾਂ ਨੂੰ ਪਹਿਲ ਤੇ ਆਧਾਰ ਤੇ ਡਿਉਟੀ ਕਰਨ ਲਈ ਪਾਬੰਧ ਕੀਤਾ ਜਾਵੇ ।ਉਹਨਾਂ ਅਧਿਆਪਕਾਂ ਨੁੰ ਵਿਿਦਆਰਥੀਆਂ ਦੀਆਂ ਜਮਾਤਾਂ ਆਨਾਲਈਨ ਲਗਾਉਣ ਦੀ ਅਪੀਲ ਕੀਤੀ [ ਇਸ ਮੌਕੇ ਮੁਖਅਧਿਆਪਕ ਦਵਿੰਦਰ ਕੁਮਾਰ, ਕਿਰਨ ਬਾਲਾ, ਸਤਨਾਮ ਸਿੰਘ ਆਦਿ ਤੋਂ ਇਲਾਵਾ ਸਮੂਹ  ਸਟਾਫ ਵੀ ਹਾਜਰ ਸੀ  ।

Leave a Reply

Your email address will not be published. Required fields are marked *