ਵਿਧਾਇਕ ਸ਼ੈਰੀ ਕਲਸੀ ਵਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਿਆ

ਗੁਰਦਾਸਪੁਰ

ਬਟਾਲਾ ਹਲਕੇ ਦੇ ਪਿੰਡ ਤੇ ਸ਼ਹਿਰੀ ਖੇਤਰਾਂ ਵਿੱਚ ਵਿਕਾਸ ਕੰਮਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ- ਕਲਸੀ

ਬਟਾਲਾ 2 ਅਪ੍ਰੈਲ (ਜਗਰੂਪ ਸਿੰਘ ਕਲੇਰ)—ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਵਿਧਾਨ ਸਭਾ ਹਲਕਾ ਬਟਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ/ਉਦਘਾਟਨ ਕੀਤੇ ਗਏ। ਉਨ੍ਹਾਂ ਵਲੋਂ ਸਵੇਰੇ 9 ਵਜੇ ਤੋਂ ਲੈਕੇ ਸ਼ਾਮ ਤੱਕ ਪਿੰਡਾਂ ਅੰਦਰ ਸੀਵਰੇਜ, ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ,ਪਾਰਕ, ਖੇਡ ਸਟੇਡੀਅਮ ਅਤੇ ਗਲੀਆਂ ਦਾ ਨਵੀਨੀਕਰਨ ਕਰਨ ਸਮੇਤ ਵੱਖ-ਵੱਖ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ ਅਤੇ ਨਵੇਂ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਕੁਲਵੰਤ ਸਿੰਘ ਬੀਡੀਪੀਓ ਧਾਰੀਵਾਲ,ਮਨਦੀਪ ਸਿੰਘ ਜਿਲ੍ਹਾ ਯੂਥ ਪ੍ਰਧਾਨ ਆਪ ਪਾਰਟੀ,ਨਰਿੰਦਰ ਕੌਰ ਗਿੱਲ ਜਿਲਾ ਪ੍ਰਧਾਨ ਮਹਿਲਾ ਵਿੰਗ, ਰਣਜੀਤ ਕੁਮਾਰ ਪੰਚਾਇਤ ਸੈਕਟਰੀ,ਜਸਪਾਲ ਸਿੰਘ ਹਰਪਾਲ ਸਿੰਘ ਮੂਲਿਆਂਵਾਲ, ਰਣਜੀਤ ਸਿੰਘ ਮੂਲਿਆਂਵਾਲ, ਸ਼ਮਸ਼ੇਰ ਸਿੰਘ ਜੱਜ, ਮੂਲਿਆਂਵਾਲ, ਰਘਬੀਰ ਸਿੰਘ (ਸਾਬਕਾ) ਹੌਲਦਾਰ, ਰਣਜੀਤ ਸਿੰਘ (ਕਾਕੂ) ਸੁਖਚੈਨ ਸਿੰਘ, ਹਰਭਿੰਦਰ ਸਿੰਘ ਹੀਰਾ,ਗੁਰਪ੍ਰੀਤ ਸਿੰਘ (ਗੋਪਾ) ਅਜੀਤ ਸਿੰਘ (ਮੋਨੂੰ) ਅਮਰਬੀਰ ਸਿੰਘ ਬਿਧੀਪੁਰ, ਲਖਵਿੰਦਰ ਸਿੰਘ ਚੌਧਰਪੁਰ, ਗੁਰਨਾਮ ਪ੍ਰਧਾਨ ਐਸੀ. ਵਿੰਗ ਸਰਬਜੀਤ ਸਿੰਘ ਸੰਤ ਨਗਰ,ਹਰਜੀਤ ਸਿੰਘ ਪੇਰੋਸਾਹ,ਰਾਕੇਸ਼ ਕੁਮਾਰ ਸੁਚੇਤਗੜ੍ਹ,ਜਸਪਾਲ ਸਿੰਘ ਕਲੇਰ ਕਲਾਂ, ਲੱਕੀ ਟੈਲੀਕਾਮ ਕਲੇਰ ਕਲਾਂ ਸਮੇਂਤ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ। ਵਿਧਾਇਕ ਸ਼ੈਰੀ ਕਲਸੀ ਵਲੋਂ ਪਿੰਡ ਸਤਕੋਹਾ ਵਿੱਚ ਜੰਝ ਘਰ / ਪੰਚਾਇਤ ਘਰ ਦਾ ਉਦਘਾਟਨ , ਪਿੰਡ ਤਾਰਾਗੜ੍ਹ ਵਿਖੇ ਸੀਵਰੇਜ / ਗਲੀਆਂ ਨਾਲੀਆਂ ਦਾ ਉਦਘਾਟਨ, ਪਿੰਡ ਪੈਰੋਸ਼ਾਹ ਵਿਖੇ ਗਲੀਆਂ ਨਾਲੀਆਂ ਦਾ ਉਦਘਾਟਨ ,ਪਿੰਡ ਧਾਰੀਵਾਲ ਭੋਜਾ ਵਿਖੇ ਸੀਵਰੇਜ / ਗਲੀਆਂ ਨਾਲੀਆਂ ਦਾ ਉਦਘਾਟਨ, ਪਿੰਡ ਪੱਤੀ ਹਵੇਲੀਆਂ ਵਿਖੇ ਥਾਪਰ ਮਾਡਲ /ਗਲੀਆਂ ਨਾਲੀਆਂ / ਡੇਰਿਆਂ ਦੇ ਰਸਤੇ ਦਾ ਉਦਘਾਟਨ ,ਪੱਤੀ ਉੱਪਲ਼ ਵਿਖੇ ਸ਼ਮਸ਼ਾਨ ਘਾਟ ਦਾ ਨੀਂਹ ਪੱਥਰ , ਪਿੰਡ ਥੇਹ ਗੁਲਾਮ ਨਬੀ ਵਿਖੇ ਗਲੀਆਂ ਨਾਲੀਆਂ / ਸੀਵਰੇਜ ਦਾ ਉਦਘਾਟਨ ,ਸੁਚੇਤਗੜ੍ਹ ਵਿਖੇ ਸੀਵਰੇਜ /ਗਲੀਆਂ ਨਾਲੀਆਂ ਦਾ ਉਦਘਾਟਨ , ਮੂਲਿਆਂਵਾਲ ਵਿਖੇ ਗਲੀਆਂ ਨਾਲੀਆਂ / ਸੀਵਰੇਜ ਦਾ ਉਦਘਾਟਨ ਅਤੇ ਕਲੇਰ ਕਲਾਂ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ।

Leave a Reply

Your email address will not be published. Required fields are marked *