ਦਿਨ ਦਿਹਾੜੇ ਸ਼ਹਿਰ ਵਿੱਚ ਹੋਈ ਗੁੰਡਾਗਰਦੀ

ਗੁਰਦਾਸਪੁਰ

ਹਮਲਾਵਰਾਂ ਨੇ ਨੌਜਵਾਨ ਦਾ ਵੱਡਿਆ ਗੁੱਟ, ਪੁਲਸ ਮਾਮਲੇ ਵਿੱਚ ਜੁੱਟੀ

ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)–ਇੱਕ ਪਾਸੇ ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਆ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਦਾਅਵੇ ਕਿੰਨੇ ਕਾਰਗਰ ਸਾਬਤ ਹੋ ਰਹੇ ਹਨ, ਇਸਦੀ ਇੱਕ ਮਿਸਾਲ ਸ਼ਹਿਰ ਦੇ ਜਹਾਜ ਚੌਂਕ ਕੋਲ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਦਿਨ ਦਿਹਾੜੇ ਹੀ ਕੁੱਝ ਹਮਲਾਵਰਾ ਵੱਲੋਂ ਇੱਕ ਨੌਜਵਾਨ ਦਾ ਗੁਟ ਵੱਡ ਦਿੱਤਾ ਗਿਆ। ਜਿਸ ਤੋ ਬਾਅਦ ਹਮਲਾਵਰ ਆਪਣੀ ਗੱਡੀ ਘਟਨਾ ਸਥਲ ਤੇ ਹੀ ਛੱਡ ਕੇ ਫਰਾਰ ਹੋ ਗਏ। ਆਸਪਾਸ ਦੇ ਲੋਕਾਂ ਵੱਲੋਂ ਜਖਮੀ ਹੋਏ ਨੌਜਵਾਨ ਨੂੰ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁੱਖ ਕਰਿਸ਼ਮਾ ਪੁਲਸ ਪਾਰਟੀ ਸਮੇਤ ਘਟਨਾ ਸਥਲ ਤੇ ਪੁੱਜੀ ਅਤੇ ਗੱਡੀ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਜਖਮੀ ਰਾਜਾ ਦੀ ਮਾਂ ਆਸ਼ਾ ਨੇ ਦੱਸਿਆ ਕਿ ਉਸਦਾ ਲੜਕਾ ਘਰ ਇਹ ਕਹਿ ਕੇ ਗਿਆ ਸੀ ਕਿ ਉਹ ਕਿਸੇ ਕੰਮ ਲਈ ਬਾਹਰ ਜਾ ਰਿਹਾ ਹੈ। ਜਲਦ ਹੀ ਵਾਪਸ ਆ ਜਾਵੇਗਾ। ਉਸਨੇ ਦੱਸਿਆ ਕਿ ਉਸਦੇ ਮੁੰਡੇ ਦੇ ਘਰ ਜਾਣ ਤੋ ਬਾਅਦ 10 ਮਿਨਟ ਵਿੱਚ ਉਸਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸਦੇ ਲੜਕੇ ਦਾ ਕੁੱਝ ਹਮਲਾਵਰਾਂ ਵੱਲੋਂ ਹਮਲਾ ਕਰਕੇ ਗੁੱਟ ਵੱਡ ਦਿੱਤਾ ਗਿਆ ਹੈ। ਜਿਸ ਨੂੰ ਹੁਣ ਇੱਕ ਨਿਜੀ ਹਪਸਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸਨੇ ਦੱਸਿਆ ਕਿ ਉਸਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ। ਇਸ ਹਮਲੇ ਬਾਰੇ ਉਸ ਨੂੰ ਕੁੱਝ ਨਹੀਂ ਪਤਾ ਹੈ।

ਉਧਰ ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ 1 ਗੱਡੀ ਤੇ 6 ਦੇ ਕਰੀਬ ਹਮਲਾਵਰ ਤੇਜਧਾਰ ਹਥਿਆਰਾ ਨਾਲ ਆਏ, ਜਿਨ੍ਹਾਂ ਨੂੰ ਵੇਖ ਕੇ ਰਾਜਾ ਭੱਜਣ ਲੱਗਾ, ਜਦੋਂ ਕਿ ਹਮਲਾਵਰ ਵੀ ਉਸਦੇ ਪਿੱਛੇ ਭੱਜਣ ਲੱਗੇ। ਜਿਸ ਤੋ ਬਾਅਦ ਹਮਲਾਵਰਾਂ ਵੱਲੋਂ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ । ਇਸ ਤੋਂ ਬਾਅਦ ਹਮਲਾਵਰ ਜਿਉੰ ਹੀ ਆਪਣੀ ਗੱਡੀ ਵਿੱਚ ਬੈਠ ਕੇ ਭੱਜਣ ਲੱਗੇ ਤਾਂ ਗੱਡੀ ਵਿੱਚ ਕੁੱਝ ਖਰਾਬੀ ਆਉਣ ਕਰਕੇ ਹਮਲਾ ਗੱਡੀ ਨੂੰ ਛੱਡ ਕੇ ਭੱਜ ਗਏ। ਉਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਟੀ ਦੀ ਪੁਲਸ ਮੌਕੇ ਪੁੱਜੀ।

ਥਾਣਾ ਮੁੱਖੀ ਕਰਿਸ਼ਮਾ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਪੁਲਸ ਪਾਰਟੀ ਸਮੇਤ ਘਟਨਾ ਸਥਲ ਤੇ ਪੁੱਜੀ । ਉਨ੍ਹਾਂ ਦੱਸਿਆ ਕਿ ਹਮਲਾ ਕਿਉਂ ਕੀਤਾ ਗਿਆ ਅਤੇ ਹਮਲਾ ਕਰਨ ਵਾਲੇ ਕੌਣ ਸੀ, ਇਹ ਮਾਮਲੇ ਦੀ ਜਾਂਚ ਤੋੰ ਬਾਅਦ ਹੀ ਪਤਾ ਚੱਲੇਗਾ। ਫਿਲਹਾਲ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਵਰਣਯੋਗ ਹੈ ਕਿ ਸ਼ਹਿਰ ਵਿੱਚ ਆਏ ਦਿਨ ਚੋਰੀ, ਲੁੱਟਪਾਟ ਅਤੇ ਹੋਰ ਘਟਨਾਵਾਂ ਸਾਹਮਣੇ ਆ ਰਹੀਆ ਹਨ। ਪਰ ਸੁਰੱਖਿਆ ਦਾ ਨਾਅਰਾ ਲਾਉਣ ਵਾਲੀ ਪੁਲਸ ਇਸ ਤੇ ਲਗਾਮ ਲਗਾਉਣ ਵਿੱਚ ਪੂਰੀ ਤਰ੍ਹਾ ਨਾਲ ਨਾਕਾਮ ਹੀ ਸਾਬਤ ਹੋ ਰਹੀ ਹੈ।

Leave a Reply

Your email address will not be published. Required fields are marked *