ਮਾਲੇਰਕੋਟਲਾ , ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)— ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ( ਸਾਕਾ ਪੰਜ ਫਰਵਰੀ 1762 ) ਜੋਗੀ ਮਾਜਰਾ ਰੋਡ ਕੁੱਪ ਕਲਾਂ ਮਾਲੇਰਕੋਟਲਾ ਵਿਖੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਸਮੇਤ ਮਸਤੂਆਣਾ ਸੰਪਰਦਾ ਨਾਲ ਸਬੰਧਤ ਕਈ ਸੰਤਾਂ ਮਹਾਪੁਰਸ਼ਾਂ ਵੱਲੋਂ ਨਵੇਂ ਸਾਲ ਸਲਾਨਾ ਕੈਲੰਡਰ ਜਾਰੀ ਕੀਤਾ, ਇਸ ਮੌਕੇ ਤੇ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਵੱਲੋਂ ਕੀਤੇ ਗਏ ਅਤੇ ਹੈਡ ਗ੍ਰੰਥੀ ਵੱਲੋਂ ਅਰਦਾਸ ਅਤੇ ਹੁਕਮਨਾਮਾ ਸਰਵਣ ਤੋਂ ਉਪਰੰਤ ਸਮੂਹ ਸੰਤਾਂ ਵਲੋਂ ਸਾਂਝੇ ਤੌਰ ਤੇ ਨਵੇਂ ਸਾਲ ਸਲਾਨਾ ਕੈਲੰਡਰ ਜਾਰੀ ਕਰਕੇ ਸਿੱਖ ਸੰਗਤਾਂ ਦੇ ਅਰਪਨ ਕੀਤਾ ਗਿਆ, ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਅਸਥਾਨ ਦੇ ਬਾਨੀ ਸ੍ਰੀ ਮਾਨ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਵੱਲੋਂ ਸਮੈ ਸਮੇਂ ਸਿੱਖ ਗੁਰ ਇਤਿਹਾਸ ਨਾਲ ਸਬੰਧਤ ਗੁਰਬਾਣੀ ਦੀਆਂ ਪੋਥੀਆਂ ਛਪਵਾ ਕੇ ਸਿੱਖ ਸੰਗਤਾਂ ਨੂੰ ਫਰੀ ਵੰਡਣ ਦੀ ਵਧੀਆ ਧਰਮੀਂ ਲਹਿਰ ਚਲਾਈ ਹੋਈ ਤੇ ਉਹਨਾਂ ਦੀ ਚਲਾਈ ਮਰਯਾਦਾ ਤੇ ਪਹਿਰਾ ਦੇਂਦਿਆਂ ਮਜੌਦਾ ਮੁਖੀ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਪਿਛਲੇ ਮਹੀਨੇ ਦੀ ਦਸਵੀਂ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ (ਸਲੋਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ) ਦੇ ਨਾਮ ਦੀ ਪੁਸਤਕ ਫ੍ਰੀ ਭੇਟਾ ਵਜੋਂ ਅਰਪਿਤ ਕੀਤੀ ਅਤੇ ਹੁਣ ਨਵੇਂ ਸਾਲ ਦਾ ਸਲਾਨਾ ਕੈਲੰਡਰ ਸੰਤਾਂ ਮਹਾਪੁਰਸ਼ਾਂ ਦੀ ਅਗਵਾਈ ਹੇਠ ਜਾਰੀ ਕੀਤਾ ਗਿਆ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਦੇ ਬਾਨੀ ਸੰਤ ਮਹਾਂਪੁਰਸ਼ ਸੰਤ ਬਾਬਾ ਜੰਗ ਸਿੰਘ ਜੀ ਵੱਲੋਂ ਚਲਾਈ ਮਰਯਾਦਾ ਤੇ ਪਹਿਰਾ ਦੇਣ ਵਾਲੇ ਮਜੌਦਾ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਨਿਭਾਈਆਂ ਜਾ ਰਹੀਆਂ ਧਾਰਮਿਕ ਸਰਗਰਮੀਆਂ ਦੀ ਪੂਰੀ ਪੂਰੀ ਹਮਾਇਤ ਕਰਦੀ ਹੈ, ਇਸ ਮੌਕੇ ਤੇ ਬਾਬਾ ਸੁਖਵਿੰਦਰ ਸਿੰਘ ਸੋਨੋ ਮਸਤੂਆਣਾ ਸਾਹਿਬ, ਬਾਬਾ ਹਰਬੇਅੰਤ ਸਿੰਘ ਗੁਰਦੁਆਰਾ ਮਾਤਾ ਭੋਲੀ ਕੌਰ ਜੀ ਮਸਤੂਆਣਾ ਸਾਹਿਬ,ਸੰਤ ਬਾਬਾ ਸੁਰਜੀਤ ਸਿੰਘ ਜੀ ਮਜੌਦਾ ਮੁੱਖੀ ਬੇਹੰਗਮ ਸੰਪਰਦਾ ਮਸਤੂਆਣਾ ਸਾਹਿਬ,ਸੰਤ ਬਾਬਾ ਰਤਨ ਪੁਰੀ ਜੋਗੀ ਮਾਜਰਾ,ਸੰਤ ਬਾਬਾ ਜੋਗਿੰਦਰ ਸਿੰਘ ਜੀ ਕਿਲਾ ਰਾਏਪੁਰ,ਸੰਤ ਬਾਬਾ ਜਗਰੂਪ ਸਿੰਘ ਕੱਟੂ,ਸੰਤ ਬਾਬਾ ਸੁਖਦੇਵ ਸਿੰਘ ਸਿਧਾਨਾ ਸਾਹਿਬ,ਸੰਤ ਬਾਬਾ ਜਸਵੰਤ ਸਿੰਘ ਸੰਗਰੂਰ,ਸੰਤ ਬਾਬਾ ਜਰਨੈਲ ਸਿੰਘ ਅਖਾੜਾ,ਸੰਤ ਬਾਬਾ ਅਮਰ ਸਿੰਘ ਜੀ ਰਾੜਾ ਸਾਹਿਬ, ਬਾਬਾ ਰਾਜ ਸਿੰਘ ਲੋਟ, ਬਾਬਾ ਜੋਰਾ ਸਿੰਘ ਕੁੱਪ,ਸੰਤ ਬਾਬਾ ਅਜੀਤ ਸਿੰਘ ਹਿੰਮਤਪੁਰਾ, ਗੁਰਦੁਆਰਾ ਸੰਗਤਪੁਰਾ ਮਹੇਰਨਾਂ, ਗੁਰਦੁਆਰਾ ਕੋਠਾ ਸਾਹਿਬ ਬਾਲੇਵਾਲ, ਬਾਬਾ ਤੁਰਥਨਾਥ ਕੁੱਪ ਕਲਾਂ, ਗੁਰਦੁਆਰਾ ਸਿੰਘ ਸਭਾ ਮਲੇਰਕੋਟਲਾ,ਸੰਤ ਬਾਬਾ ਸਤਨਾਮ ਸਿੰਘ ਜੀ ਸੀਸ ਮਹਲ ਨਾਨਕਸਰ ਆਦਿ ਸੰਤ ਮਹਾਂਪੁਰਸ਼ ਕੈਲੰਡਰ ਜਾਰੀ ਕਰਨ ਸਮੇਂ ਹਾਜ਼ਰ ਸਨ ।


