ਮਾਨਸਾ, ਗੁਰਦਾਸਪੁਰ, 1 ਦਸੰਬਰ (ਸਰਬਜੀਤ ਸਿੰਘ)– ਪਿਛਲੇ ਦਿਨੀਂ ਥਾਣਾ ਸਿਟੀ-2 ਮਾਨਸਾ ਵਿਖੇ ਗੱਲਬਾਤ ਲਈ ਬੁਲਾ ਕੇ ਕਰਤਾਰ ਆਟੋ ਏਜੰਸੀ ਦੇ ਮਾਲਕ ਅਤੇ ਪੀੜਿਤ ਧਿਰ ਦੇ ਨੌਜਵਾਨ ਜਿਸ ਨੇ ਇੱਕ ਇਹ ਰਿਕਸ਼ਾ ਕਰਤਾਰ ਆਟੋ ਏਜੰਸੀ ਤੋਂ ਖਰੀਦਿਆ ਸੀ ਉਸ ਦੇ ਪੱਕੇ ਬਿਲਾਂ ਦੀ ਮੰਗ ਨੂੰ ਲੈ ਕੇ ਏਜੰਸੀ ਮਾਲਕ ਦੇ ਨਾਲ ਕੁਝ ਝਗੜਾ ਚੱਲ ਰਿਹਾ ਸੀ ਇਸ ਝਗੜੇ ਦੇ ਹੱਲ ਲਈ ਪੀੜਿਤ ਧਿਰ ਵੱਲੋਂ ਐੱਸ ਡੀ ਐੱਮ ਮਾਨਸਾ ਅਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬਕਾਇਦਾ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ ਸਨ,ਪਰ ਨਾ ਤਾਂ ਇਨਕਮ ਟੈਕਸ ਵਿਭਾਗ ਵੱਲੋਂ ਅਤੇ ਨਾਂ ਜਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਕਰਤਾਰ ਆਟੋ ਏਜੰਸੀ ਦੇ ਮਾਲਕ ਤੋਂ ਕੋਈ ਪੁੱਛ ਪੜਤਾਲ ਕੀਤੀ ਗਈ ਅਤੇ ਜੋ ਆਟੋ ਚਾਲਕਾਂ ਤੋਂ ਆਟੋ ਦੀ ਤੈਅ ਕੀਮਤ ਤੋਂ ਵੱਧ ਦੁੱਗਣੀ ਕੀਮਤ ਵਸੂਲੀ ਜਾ ਰਹੀ ਹੈ ਉਸ ਦਾ ਵੀ ਅਜੇ ਤੱਕ ਇਨਸਾਫ ਨਹੀਂ ਦਵਾਇਆ ਗਿਆ।ਇਸ ਰੰਜਿਸ਼ ਦੇ ਚਲਦਿਆਂ ਕਰਤਾਰ ਆਟੋ ਏਜੰਸੀ ਦੇ ਮਾਲਕ ਨੇ ਆਟੋ ਚਾਲਕ ਯੂਨੀਅਨ ਦੇ ਆਗੂ ਨਿਰਮਲ ਸਿੰਘ ਦੇ ਖਿਲਾਫ ਥਾਣਾ ਸਿਟੀ-2 ਵਿਖੇ ਅਰਜੀ ਦਿੱਤੀ ਤਾਂ ਅਰਜੀ ਦੇ ਬਹਾਨੇ ਬੁਲਾ ਕੇ ਏਜੰਸੀ ਮਾਲਕਾਂ ਨੇ ਸਿਟੀ-2 ਦੇ ਗੇਟ ਤੇ ਖੜੇ ਨਿਰਮਲ ਸਿੰਘ ਦੇ ਆਟੋ ਨੂੰ ਚੋਰੀ ਕਰ ਲਿਆ ਅਤੇ ਐੱਸ ਐੱਚ ਓ ਵੀ ਮੂਕ ਦਰਸ਼ਕ ਬਣ ਕੇ ਦੇਖਦਾ ਰਹਿ ਗਿਆ।
ਪੀੜਤ ਧਿਰ ਨੂੰ ਇਨਸਾਫ ਦਵਾਉਣ ਲਈ ਧਰਨੇ ਤੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ, ਜ਼ਿਲਾ ਆਗੂ ਗੁਰਮੁੱਖ ਸਿੰਘ ਸੱਦਾ ਸਿੰਘ ਵਾਲਾ,ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ,ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਗਣਾਂ,ਆਇਸਾ ਵੱਲੋਂ ਅਮਨਦੀਪ ਸਿੰਘ ਰਾਮਪੁਰ ਮੰਡੇਰ ਨੇਂ ਕਿਹਾ ਕਿ ਜਿੰਨਾ ਚਿਰ ਆਟੋ ਏਜੰਸੀ ਦੇ ਮਾਲਕ ਤੇ ਚੋਰੀ ਦਾ ਪਰਚਾ ਦਰਜ ਨਹੀਂ ਹੁੰਦਾ ਉਦੋਂ ਤੱਕ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ।ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਜੋ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਉੱਤੇ ਕਾਬਜ ਹੋਈ ਹੈ ਅੱਜ ਮਜ਼ਦੂਰਾਂ ਗਰੀਬਾਂ ਨੂੰ ਇਨਸਾਫ ਦਵਾਉਣ ਲਈ ਨਾਂ ਹੀ ਉਸ ਦਾ ਕੋਈ ਨੁਮਾਇੰਦਾ ਅਤੇ ਨਾਂ ਹੀ ਉਸਦੀ ਪੁਲਿਸ ਗਰੀਬ ਲੋਕਾਂ ਦੇ ਨਾਲ ਹੱਕ ਵਿੱਚ ਖੜਦੀ ਦਿਖਾਈ ਦਿੰਦੀ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਆਟੋ ਚਾਲਕਾਂ ਦੀ ਆਟੋ ਏਜੰਸੀ ਮਾਲਕਾਂ ਵੱਲੋਂ ਕੀਤੀ ਜਾਂਦੀ ਲੁੱਟ ਖਤਮ ਨਹੀਂ ਹੋ ਜਾਂਦੀ ਤਦ ਤੱਕ ਸੰਘਰਸ਼ ਜਾਰੀ ਰਹੇਗਾ।
ਅੱਜ ਦੇ ਇਸ ਧਰਨੇ ਨੂੰ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਆਗੂ ਹਾਕਮ ਸਿੰਘ ਖਿਆਲਾ ਕਲਾਂ,ਅੰਗਰੇਜ਼ ਸਿੰਘ ਘਰਾਗਣਾਂ ਹਾਕਮ ਸਿੰਘ ਲੱਲੂਆਣਾ,ਸਾਬਕਾ ਫੌਜੀ ਚੇਤ ਸਿੰਘ ਦਾਰਾ ਖਾਨ ਦਲੇਲ ਸਿੰਘ ਵਾਲਾ,ਸਾਬਕਾ ਪ੍ਰਧਾਨ ਕਰਮਜੀਤ ਸਿੰਘ ਖਾਲਸਾ ਸਾਬਕਾ ਸੈਕਟਰੀ ਰਜੀਵ ਕੁਮਾਰ,ਹੀਰਾ ਲਾਲ,ਦੀਪ ਸਿੰਘ,ਕਿਸ਼ੋਰੀ ਲਾਲ,ਸੰਗੀਤਾ ਰਾਣੀ,ਰੀਨਾ ਰਾਣੀ,ਮਮਤਾ ਰਾਣੀ,ਅਤੇ ਤੀਰਨ ਹਾਜ਼ਰ ਸਨ


