ਨੈਸ਼ਨਲ ਹੈਲਥ ਮਿਸ਼ਨ ਦੇ ਸਿਹਤ ਕਰਮਿਆਂ ਨੇ ਕੀਤਾ ਸਰਕਾਰ ਦਾ ਪਿੱਟ ਸਿਆਪਾ ਅਤੇ ਫੂਕਿਆ ਸੀਐੱਮ ਮਾਨ ਦਾ ਪੁਤਲਾ

ਗੁਰਦਾਸਪੁਰ

ਗੁਰਦਾਸਪੁਰ, 1 ਦਸੰਬਰ (ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਦੇ ਜਿਲਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕਿ ਪਿਛਲੇ ਲਗਭਗ 17 ਸਾਲਾਂ ਤੋਂ ਐਨਐਚਐਮ ਮੁਲਾਜ਼ਮ ਬਹੁਤ ਹੀ ਨਿਗੂਣੀਆਂ ਤਨਖਾਵਾਂ ਉੱਤੇ ਕੰਮ ਕਰ ਰਹੇ ਹਨ । ਸਿਹਤ ਮਹਿਕਮੇ ਦਾ ਲਗਭਗ 70 ਫ਼ੀਸਦੀ ਕੰਮ ਏਨਾ ਮੁਲਾਜ਼ਮਾਂ ਕੋਲੋਂ ਹੀ ਲਿਆ ਜਾਂਦਾ ਹੈ । ਓਹਨਾਂ ਦਸਿਆ ਕਿ ਪੰਜਾਬ ਸਰਕਾਰ ਦੇ ਮਜੂਦਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਅਤੇ ਮੀਤ ਹੇਅਰ ਜੀ ਵਲੋਂ ਸਾਡੀਆਂ ਕਾਂਗਰਸ ਸਰਕਾਰ ਵੇਲੇ ਕਢਿਆਂ ਰੈਲੀਆਂ ਵਿੱਚ ਪਹੁੰਚ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਐਨਐਚਐਮ ਮੁਲਾਜ਼ਮਾਂ ਨੂੰ ਬਿਨਾ ਕਿਸੇ ਸ਼ਰਤ ਪੱਕੇ ਕਰਨ ਦੇ ਵਾਅਦੇ ਕੀਤੇ ਗਏ ਸੀ । ਜਿਸਦੇ ਫ਼ਲਸਵਰੂਪ ਲਗਭਗ 9000 ਐੱਨਐੱਚਐੱਮ ਮੁਲਾਜ਼ਮਾਂ ਨੇ ਖੁੱਲ ਕੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ,ਪਰ ਅੱਜ ਸਰਕਾਰ ਦੇ ਲਗਭਗ 4 ਸਾਲ ਬੀਤ ਜਾਣ ਉਪਰੰਤ ਵੀ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤੇ ਪਿਛਲੇ ਚਾਰ ਸਾਲ ਵਿੱਚ ਸਰਕਾਰ ਨਾਲ ਹੋਈਆਂ ਅਨੇਕਾਂ ਮੀਟਿੰਗਾਂ ਵਿੱਚ ਬੱਸ ਲਾਰੇ ਹੀ ਲਾਏ ਹਨ । ਹੱਦ ਤੇ ਹੁਣ ਹੋ ਗਈ ਹੈ ਜਦੋਂ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਦੀ ਪਿਛਲੇ 2 ਮਹੀਨਿਆਂ ਦੀ ਤਨਖਾਵਾਂ ਵੀ ਨਹੀਂ ਦਿੱਤੀਆਂ ।

ਇਹ ਐਨਐਚਐਮ ਮੁਲਾਜ਼ਮਾਂ ਨਾਲ ਇੱਕ ਕੋਜ਼ਾ ਮਜ਼ਾਕ ਹੈ ਐੱਨਐੱਚਐੱਮ ਮੁਲਾਜ਼ਮਾਂ ਦਿਆਂ ਤਨਖਾਵਾਂ ਘੱਟ ਹੋਣ ਕਾਰਨ ਪਹਿਲਾਂ ਹੀ ਓਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਹੈ ਤੇ ਹੁਣ ਜਦੋਂ ਦੋ ਮਹੀਨੇ ਦਿਆਂ ਤਨਖਾਵਾਂ ਨਹੀਂ ਆਇਆਂ ਤੇ ਐੱਨਐੱਚਐੱਮ ਮੁਲਾਜ਼ਮਾਂ ਦੇ ਹਲਾਤ ਬੱਤ ਤੋ ਬੱਤਰ ਹੋ ਚੁੱਕੇ ਨੇ ।

ਸੋਚਣ ਵਾਲੀ ਗੱਲ ਹੈ ਕਿ ਡਿਊਟੀਆਂ ਤੇ ਜਾਣ ਲਈ ਇਹ ਮੁਲਾਜ਼ਮ ਕਿੱਥੋ ਪੈਟ੍ਰੋਲ ਪਵਾਉਣ, ਕਿੱਥੋ ਖਰਚੇ ਕਰਨ, ਬੱਚਿਆਂ ਦੀਆਂ ਫੀਸਾਂ ਅਤੇ ਕਿਸ਼ਤਾਂ ਕਿੱਥੋਂ ਭਰਨ, ਘਰ ਦਾ ਖ਼ਰਚਾ ਕਿੱਦਾਂ ਚਲਾਉਣ ??

ਅਸੀ ਬੜੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਦੇ ਹਾਂ ਪਰ ਅਫਸੋਸ ਸਰਕਾਰ/ਵਿਭਾਗ ਸਾਨੂੰ ਵੀ ਹੁਣ ਢੀਠ ਬਣਾਉਣ ਤੇ ਆ ਗਏ ਹਨ ।। ਸੋ ਪੰਜਾਬ ਦੇ ਸਮੂਹ ਐਨਐਚਐਮ ਮੁਲਾਜ਼ਮਾਂ ਨੇ ਮਜ਼ਬੂਰ ਹੋ ਕੇ ਅੱਜ ਮਿਤੀ 1 ਦਸੰਬਰ ਨੂੰ ਅਕਤੂਬਰ ਮਹੀਨੇ ਦੀ ਤਨਖਾਹ ਅਤੇ ਇੰਸੈਂਟਿਵ ਨਾਂ ਮਿਲਣ ਕਾਰਨ ਸਿਵਿਲ ਸਰਜਨ ਦਫ਼ਤਰ ਗੁਰਦਾਸਪੁਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਡਾਕਖਾਨਾ ਚੌਕ ਵਿਖੇ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ । ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਓਹ ਇਸ ਬੰਦ ਨੂੰ ਓਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਓਹਨਾ ਦੀ ਤਨਖਾਹ ਅਤੇ ਇੰਸੈਂਟਿਵ ਮਿਲ ਨਹੀਂ ਜਾਂਦਾ । ਅਤੇ ਕੱਲ੍ਹ ਤੋਂ ਸਮੂਹ ਐੱਨਐੱਚਐੱਮ ਮੁਲਾਜ਼ਮ ਕੰਮ ਬੰਦ ਕਰਕੇ ਆਪਣੇ ਆਪਣੇ ਪੀਐੱਚਸੀ/ਸੀਐਚਸੀ/ਐੱਸਡੀ ਐੱਚ ਅਤੇ ਦਫ਼ਤਰਾਂ ਦੇ ਬਾਹਰ ਦਰੀ ਵਿਛਾ ਕੇ ਧਰਨਾ ਜਾਰੀ ਰੱਖਣਗੇ ।

ਇਸ ਨਾਲ ਆਮ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਅਤੇ ਸਿਹਤ ਸਹੂਲਤਾਂ ਠੱਪ ਹੋਣ ਦੀ ਨਿਰੋਲ ਜਿੰਮੇਵਾਰੀ ਵਿਭਾਗ ਅਤੇ ਸਰਕਾਰ ਦੀ ਹੋਵੇਗੀ ।ਇਸ ਮੌਕੇ ਉਹਨਾਂ ਨਾਲ ਐਨਐਚਐਮ ਦੇ ਜਿਲਾ ਮੀਤ ਪ੍ਰਧਾਨ ਡਾ ਵਿਕਰਮ ਸੂਰੀ, ਜਨਰਲ ਸਕੱਤਰ ਡਾ ਰਵਿੰਦਰ ਸਿੰਘ,ਅਮਨਦੀਪ ਸਿੰਘ,ਵਿਕਾਸ ਜੋਇਲ,ਸੀਐਚਓ ਸੂਰਜ,ਮੈਡਮ ਨਵਜੋਤ ਕੌਰ,ਮੈਡਮ ਸਿਮਰਨਜੀਤ ਕੌਰ,ਡਾ ਗਗਨ,ਖਜ਼ਾਨਚੀ ਮੈਡਮ ਪ੍ਰਵੀਨ ਸ਼ਰਮਾ,ਗੌਰਵ ਸ਼ਰਮਾ,ਵਰਿੰਦਰ ਕੌਰ,ਪ੍ਰਦੀਪ ਕੁਮਾਰ,ਪਰਮਜੀਤ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *