ਮਲੇਰਕੋਟਲਾ, ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)– ਪੂਰਨ ਕੁਮਾਰ ਆਈ ਪੀ ਐਸ ਅਫਸਰ ਦੀ ਗੁੱਦਗਸੀ ਦਾ ਮਾਮਲਾ ਸਮੁੱਚੇ ਦੇਸ਼ ਦੇ ਦਲਿਤ ਭਾਈਚਾਰੇ ਲਈ ਵੱਡੀ ਚੁਣੌਤੀ ਤੇ ਗੰਭੀਰ ਮਸਲਾ ਬਣ ਚੁੱਕਾ ਹੈ ਪਹਿਲਾਂ ਇਸ ਨੂੰ ਖੁਦਗਸੀ ਦੱਸਿਆ ਜਾ ਰਿਹਾ ਪਰ ਹੁਣ ਇਸ ਦੀ ਸਚਾਈ ਸਹਾਮਣੇ ਆ ਰਹੀ ਹੈ,ਅੱਜ ਇਥੇ ਪਾਵਰ ਔਫ ਸੋਸ਼ਲ ਯੂਨਿਟ ਪੋਸ ਦੇ ਕਰਮਚਾਰੀਆਂ ਵੱਲੋਂ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ 6 /10/2025 ਨੂੰ ਸੁਪਰੀਮ ਕੋਰਟ ਨਵੀਂ ਦਿੱਲੀ ਵਿਖੇ ਮਨੋਵਾਦੀ ਸੋਚ ਦੇ ਧਾਰਨੀ ਸੀਨੀਅਰ ਜੱਜ ਮਜੂਰ ਬਿਹਾਰ ਨਿਵਾਸੀ ਰੁਕੇਸ ਕੁਮਾਰ ਵਕੀਲ ਰਾਹੀਂ ਜੋ ਅਪਮਾਨਿਤ ਕੀਤਾ ਗਿਆ ਹੈ ,ਇਹ ਕਾਰਨਾਮਾ ਬਹੁਤ ਨਿੰਦਣਯੋਗ ਤੇ ਨਾ ਸਹਿਣਯੋਗ ਹੈ, ਉਹਨਾਂ ਮੰਗ ਕੀਤੀ ਕਿ ਅਜਿਹੀ ਸੋਚ ਦੇ ਧਾਰਨੀ ਵਿਰੁੱਧ ਸਖਤ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਵਕਾਲਤ ਖਤਮ ਕੀਤੀ ਜਾਵੇ ਤਾਂ ਕਿ ਦਲਿਤ ਭਾਈਚਾਰੇ ਨੂੰ ਭਾਵਨਾਵਾਂ ਨੂੰ ਸਕੂਨ ਮਿਲ ਸਕੇ, ਇਨ੍ਹਾਂ ਆਗੂਆਂ ਨੇ ਸੀਨੀਅਰ ਆਈ ਪੀ ਐਸ ਅਫਸਰ ਪੂਰਨ ਕੁਮਾਰ ਦੀ ਮੌਤ ਤੇ ਢੂੰਡੇ ਦੁਖ ਦਾ ਪ੍ਰਗਟਾਵਾ ਕੀਤਾ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਉਨ੍ਹਾਂ ਕਿਹਾ ਦੇਸ਼ ਅਜ਼ਾਦ ਹੋਏ ਨੂੰ 50 ਸਾਲ ਤੋਂ ਵੱਧ ਸਮਾਂ ਹੋ ਗਿਆ, ਦੁਨੀਆਂ ਚੰਨ ਤੇ ਪਹੁੰਚ ਗਈ ਹੈ ਪਰ ਦੇਸ਼ ਵਿੱਚ ਮਨੂਵਾਦੀਆਂ ਦੇ ਅਤਿਆਚਾਰ ਤੇ ਜ਼ੁਲਮ ਦਲਿਤ ਭਾਈਚਾਰੇ ਤੇ ਲਗਾਤਾਰ ਹੋ ਰਹੇ ਹਨ ਇਸ ਨੂੰ ਰੋਕਣਾ ਸਮਾਜ ਦੀ ਮੰਗ ਹੈ ।



