ਸਿਆਸੀਆਂ ਦੀਆਂ ਸਟੇਜਾ ਅਤੇ ਹੁਲੜਬਾਜੀ ਰੋਕਣ ਲਈ ਸਰਕਾਰ ਨੂੰ ਵਿਸੇਸ਼ ਪ੍ਰਬੰਧ ਕਰਨੇ ਚਾਹੀਦੇ- ਭਾਈ ਖਾਲਸਾ

ਮਾਲਵਾ

ਅਨੰਦਪੁਰ ਸਾਹਿਬ, ਗੁਰਦਾਸਪੁਰ, 29 ਫਰਵਰੀ (ਸਰਬਜੀਤ ਸਿੰਘ)– ਸਰਕਾਰ ਨੇ ਹੌਲੇ ਮਹੱਲੇ ਦੇ ਇਤਹਾਸਕ ਜੋੜਮੇਲੇ ਤੇ ਪੂਰੇ ਅਨੰਦਪੁਰ ਦੀਆਂ ਸੜਕਾ,ਸੀਵਰੇਜ ਅਤੇ ਹੋਰ ਸਥਾਨਕ ਇਮਾਰਤਾਂ ਦੀ ਹਰ ਪੱਖੋ ਸਾਫ ਸਫਾਈ ਮੁਹਿੰਮ ਅਰੰਭ ਕਰ ਦਿੱਤੀ ਹੈ,ਜੋ ਸਲਾਘਾਯੋਗ ਉਪਰਾਲਾ ਹੈ ,ਪਰ ਸਰਕਾਰ ਨੂੰ ਅਨੰਦਪੁਰ ਸਾਹਿਬ ਵਿਖੇ ਸਿਆਸੀਆਂ ਨੂੰ ਸਿਆਸੀ ਸਟੇਜਾ ਨਾਮ ਲਾਉਣ ਦੀ ਹਦਾਇਤ ਅਤੇ ਟਰੈਕਟਰਾਂ,ਮੋਟਰ ਸਾਇਕਲਾਂ ਤੇ ਹੁਲੜਬਾਜੀ ਕਰਕੇ ਦੇਸਾ ਵਿਦੇਸਾ ਤੋਂ ਸਰਧਾ ਭਾਵਨਾਵਾਂ ਨਾਲ ਲੋਕਾਂ ਦੀ ਸ਼ਾਂਤੀ ਭੰਗ ਕਰਨ ਵਾਲੇ ਹੁਲੜਬਾਜਾ ਨੂੰ ਨੱਥ ਪਾਉਣ ਲਈ ਸਖਤ ਤੋਂ ਸਖਤ ਕਾਨੂਨੀ ਕਾਰਵਾਈ ਕਰਨ ਦਾ ਸਰਕਾਰੀ ਐਲਾਨ ਕਰਨਾ ਚਾਹੀਦਾ ਹੈ,ਕਿਉਕਿ ਪਿਛਲੇ ਸਾਲ ਹੌਲੇ ਮਹੱਲੇ ਤੇ ਹੁਲੜਬਾਜਾ ਨਾਲ ਮੁਕਾਬਲਾ ਕਰਦੇ ਸਹੀਦ ਹੋਏ ਬੁਢੇਦਲ ਦੇ ਐਨ ਆਈ ਆਰ ਸਹੀਦ ਭਾਈ ਪ੍ਰਦੀਪ ਸਿੰਘ ਗਾਜੀਕੋਟ ਗੁਰਦਾਸਪੁਰ ਦੀ ਪਹਿਲੀ ਬਰਸੀ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹੁਲੜਬਾਜ ਵਿਰੋਧੀ ਨਿਹੰਗ ਸਿੰਘ ਟਾਸਕ ਫੋਰਸ ਬਣਾ ਕੇ ਸਹੀਦ ਭਾਈ ਪਰਦੀਪ ਸਿੰਘ ਗਾਜੀਕੋਟ ਵੱਲੋਂ ਹੁਲੜਬਾਜਾ ਨੂੰ ਠੱਲ ਪਾਉਣ ਲਈ ਵਿੱਢੀ ਇਹ ਧਰਮੀ ਸੇਵਾ ਜਾਰੀ ਰੱਖ ਕੇ ਉਹਨਾਂ ਨੂੰ ਸਰਧਾਂ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ, ਜੋ ਸਮੇਂ ਦੀ ਲੋੜ ਤੇ ਲੋਕਾ ਦੀ ਮੰਗ ਵਾਲਾ ਵਧੀਆ ਉਪਰਾਲਾ ਹੈ ,ਕਿਉਕੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਪਵਿੱਤਰ ਧਰਤੀ ਤੇ ਹੌਲੇ ਮੁਹੱਲੇ ਦੌਰਾਨ ਦੇਸਾ ਵਿਦੇਸਾ ਦੀਆਂ ਸਰਧਵਾਨ ਸੰਗਤਾਂ ਦੀ ਸਾਨਤੀ ਭੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨਾ ਸਮੇ ਅਤੇ ਲੋਕਾਂ ਦੀ ਮੁੱਖ ਮੰਗ ਹੈ ਅਤੇ ਇਸ ਵਿੱਡੀ ਲਹਿਰ ਨੂੰ ਜਾਰੀ ਰੱਖ ਕੇ ਸਹੀਦ ਭਾਈ ਪਰਦੀਪ ਸਿੰਘ ਦੀ ਸਹਾਦਤ ਨੂੰ ਸਲਾਮ ਕਰਨਾ ਵੀ ਸਮੇਂ ਦੀ ਲੋੜ ਹੈ ਇਸ ਕਰਕੇ ਜਥੇਦਾਰ ਅਕਾਲਤਖਤ ਸਾਹਿਬ ਜੀ ਨੂੰ ਵੀ ਸਹੀਦ ਭਾਈ ਪਰਦੀਪ ਸਿੰਘ ਦੀ ਪਹਿਲੀ ਬਰਸੀ ਛੇ ਮਾਰਚ ਨੂੰ ਪਿੰਡ ਗਾਜੀਕੋਟ ਗੁਰਦਾਸਪੁਰ ਵਿਖੇ ਪਹੁਚ ਕੇ ਹੁਲੜਬਾਜੀ ਕਰਨ ਵਾਲਿਆਂ ਵਿਰੁਧ ਸਖਤ ਕਾਰਵਾਈ ਕਰਨ ਦਾ ਐਲਾਨ ਕਰਨ ਦੇ ਨਾਲ ਨਾਲ ਸਿਆਸੀਆਂ ਦੀਆਂ ਸਿਆਸੀ ਸਟੇਜਾਂ ਰੋਕਣ ਲਈ ਹੁਕਮਨਾਮਾ ਜਾਰੀ ਕੀਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ, ਤਾਂ ਕਿ ਹੌਲੇ ਮੁਹੱਲੇ ਤੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁਚਣ ਵਾਲੀ ਸਰਧਾਵਾਨ ਸੰਗਤ ਨੂੰ ਸਿਆਸਿਆ ਦੀ ਸਿਆਸੀ ਪਰਦੂਸ਼ਨ ਬਾਜੀ ਤੇ ਝੂਠ ਪਰਚਾਰ ਤੋਂ ਮੁਕਤ ਕਰਵਾਂਕੇ ਸੰਤਾਂ ਦੇ ਧਾਰਮਿਕ ਦੀਵਾਨਾਂ ਵੱਲ ਪਰੇਰਤ ਕੀਤਾ ਜਾ ਸਕੇ,ਇਹਨਾਂ ਸਬਦਾਂ ਦਾ ਪਰਗਟਾਵਾਂ ਹੌਲੇ ਮੁਹੱਲੇ ਨੂੰ ਮੁਖ ਰੱਖਦਿਆਂ ਸਰਕਾਰ ਵੱਲੋਂ ਸਾਫ ਸਫਾਈ ਰਾਹੀ ਅਨੰਦਪੁਰ ਸਾਹਿਬ ਦੀਆਂ ਸੜਕਾ,ਸੀਵਰੇਜ ਤੇ ਸਥਾਨਿਕ ਇਤਿਹਾਸਕ ਇਮਾਰਤਾਂ ਦੀ ਅਰੰਭੀ ਸੇਵਾ ਦੀ ਸਲਾਘਾ,ਸਿਆਸੀ ਸਟੇਜਾ ਰੋਕਣ ਤੇ ਹੁਲੜਬਾਜਾ ਨੂੰ ਨੱਥ ਪਾਉਣ ਦੀ ਮੰਗ ਕਰਦਿਆਂ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ ਉਹਨਾਂ ਭਾਈ ਖਾਲਸਾ ਨੇ ਦੱਸਿਆ ਕਿ ਇਤਿਹਾਸਕ ਜੋੜ ਮੇਲਿਆਂ ਤੇ ਸਿਆਸੀ ਸਟੇਜਾ ਨਾ ਲਾਉਣ ਸਬੰਧੀ ਦੋ ਸਾਲ ਪਹਿਲਾ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ ਅਤੇ ਇੱਕਾ ਦੁਕਾ ਨੂੰ ਛੱਡ ਕੇ ਸਮੇਤ ਸਰਕਾਰੀ ਧਿਰ ਨੇ ਵੀ ਕੋਈ ਸਿਆਸੀ ਸਟੇਜ ਨਹੀ ਸੀ ਲਾਈ ਤੇ ਲੋਕਾਂ ਨੇ ਸੰਤਾਂ ਵੱਲੋਂ ਲਾਏ ਧਾਰਮਿੱਕ ਦੀਵਾਨਾਂ’ਚ ਹਾਜਰੀ ਭਰਕੇ ਗੁਰ ਇਤਿਹਾਸ ਸਰਵਣ ਕੀਤਾ ਭਾਈ ਖਾਲਸਾ ਨੇ ਸਪਸਟ ਕੀਤਾ ਇਸੇ ਤਰਾਂ ਬੀਤੇ ਸਾਲ ਹੌਲੇ ਮੁਹੱਲੇ ਦੇ ਪਹਿਲੇ ਦਿਨ ਹੀ ਹੁਲੜਬਾਜਾ ਵੱਲੋਂ ਬੁਢੇਦਲ ਭਾਈ ਪਰਦੀਪ ਸਿੰਘ ਨੂੰ ਸਹੀਦ ਕਰਨ ਤੋਂ ਉਪਰੰਤ ਜਥੇਦਾਰ ਅਕਾਲਤਖਤ ਸਾਹਿਬ ਜੀ ਨੇ ਐਲਾਨ ਕੀਤਾ ਸੀ ਕਿ ਟਰੈਕਟਰਾਂ, ਮੋਟਰ ਸਾਇਕਲਾਂ ਤੇ ਡੈਕ ਲਾ ਕਿ ਹੁਲੜਬਾਜੀ ਰਾਹੀ ਸਰਧਾਵਾਨ ਸੰਗਤਾਂ ਦੀ ਸਾਨਤੀ ਭੰਗ ਕਰਨ ਵਾਲਿਆ ਵਿਰੁਧ ਸਖਤ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਅਮਲੀ ਰੂਪ ਵਿਚ ਲਿਆਉਣ ਲਈ ਜਥੇਦਾਰ ਸਾਹਿਬ ਜੀ ਨੂੰ ਸਖਤ ਹਦਾਇਤਾ ਜਾਰੀ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਸਰਧਾ ਭਾਵਨਾਵਾਂ ਨਾਲ ਹੌਲੇ ਮੁਹੱਲੇ ਦੀਆਂ ਖੁਸੀਆਂ ਪਰਾਪਤ ਕਰ ਸਕਣ ਇਸ ਮੌਕੇ ਭਾਈ ਖਾਲਸਾ ਪਰਧਾਨ ਆਲ ਇੰਡੀਆਂ ਸਿੱਖ ਸਟੂਡੈਟਸ ਫੈਡਰੇਸਨ ਖਾਲਸਾ ਨਾਲ ਸੀਨੀ ਮੀਤ ਪਰਧਾਨ ਭਾਈ ਅਮਰਜੀਤ ਸਿੰਘ ਧੂਲਕਾ,ਭਾਈ ਸਿੰਦਾ ਸਿੰਘ ਨਿਹੰਗ ਤੇ ਭਾਈ ਪਿਰਥੀ ਸਿੰਘ ਧਾਰੀਵਾਲ ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜਪੁਰ,ਭਾਈ ਰਛਪਾਲ ਸਿੰਘ ਤੇ ਭਾਈ ਗੁਰਦੇਵ ਸਿੰਘ ਸੰਗਲਾ,ਭਾਈ ਅਜੈਬ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲਕੇ ਭਾਈ ਦਲੀਪ ਸਿੰਘ ਦਾਰੇਵਾਲ ਤੇ ਭਾਈ ਗੁਰਜਸਪਰੀਤ ਸਿੰਘ ਮਜੀਠਾ ਆਦਿ ਆਗੂ ਹਾਜਰ ਸਨ ।

ਭਾਈ ਵਿਰਸਾ ਸਿੰਘ ਖਾਲਸਾ ਹੌਲੇ ਮੁਹੱਲੇ ਤੇ ਹੁਲੜਬਾਜਾ ਨਾਲ ਨਿਪਟਨ ਸਬੰਧੀ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ,ਜਥੇਦਾਰ ਬਲਦੇਵ ਸਿੰਘ ਵੱਲਾ ਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਨਾਲ ਵਿਚਾਰਾ ਕਰਦੇ ਹੋਏ ਉਪਰ ਬਾਬਾ ਮੇਜਰ ਸਿੰਘ ਸੋਡੀ ਰਣੀਕੇ ਕੈਬਨਿਟ ਮੰਤਰੀ ਦੀ ਗੱਲਬਾਤ ਸੁਣਦੇ ਹੋਏ ਨਾਲ ਭਾਈ ਵਿਰਸਾ ਸਿੰਘ ਖਾਲਸਾ ।

Leave a Reply

Your email address will not be published. Required fields are marked *