ਗੜਸ਼ੰਕਰ, ਗੁਰਦਾਸਪੁਰ, 22 ਫਰਵਰੀ (ਸਰਬਜੀਤ ਸਿੰਘ)–ਕਿਰਤੀ ਕਿਸਾਨ ਯੂਨੀਅਨ ਨੇ ਖਨੌਰੀ ਬਾਡਰ ਉੱਪਰ ਕਿਸਾਨਾ ਤੇ ਤਸ਼ੱਦਦ ਕਰਨ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਇਕ ਨੋਜਵਾਨ ਕਿਸਾਨ ਨੂੰ ਗੋਲੀ ਮਾਰਕੇ ਸ਼ਹੀਦ ਕਰਨ ਦੀ ਹਰਿਆਣਾ ਪੁਲਸ ਦੀ ਸਖਤ ਨਿਖੇਧੀ ਕੀਤੀ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਜਥੇਬੰਦੀ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਭਿੰਡਰ ਅਤੇ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਹਰਿਆਣਾ ਪੁਲਸ ਕੇਂਦਰ ਦੇ ਇਸ਼ਾਰੇ ਤੇ ਕਿਸਾਨਾ ਉੱਪਰ ਅਣ ਮਨੁੱਖਾ ਤਸ਼ੱਦਦ ਢਾਹ ਰਹੀ ਹੈ ਉਹ ਕਿਸਾਨਾ ਨੂੰ ਬਾਡਰਾਂ ਤੇ ਰੋਕ ਕੇ ਉਹਨਾਂ ਦਾ ਸਾਂਤਮਈ ਸੰਘਰਸ ਕਰਨ ਦਾ ਅਧਿਕਾਰ ਖੋਹ ਰਹੀ ਹੈ ਸਰਕਾਰ ਦੀ ਅੜੀਅਲ ਨੀਤੀ ਕਾਰਨ ਹੁਣ ਤੱਕ ਚਾਰ ਕਿਸਾਨ ਸਹੀਦ ਹੋ ਚੁੱਕੇ ਹਨ ਪਰ ਕੇਦਰ ਸਰਕਾਰ ਦਿੱਲੀ ਅੰਦੋਲਨ ਦੋਰਾਨ ਕਿਸਾਨਾ ਦੀਆ ਮੰਨੀਆ ਮੰਗਾਂ ਮੰਨਣ ਤੌ ਕਿਨਾਰਾ ਕਰ ਰਹੀ ਹੈ ਜਿਸ ਦਾ ਭਾਰਤ ਦੇ ਕਿਸਾਨ ਮੂੰਹ ਤੋੜ ਜੁਵਾਬ ਦੇਣਗੇ ਉਹਨਾ ਹੁਸ਼ਿਆਰਪੁਰ ਦੇ ਸਮੂੰਹ ਕਿਸਾਨਾ ਨੂੰ ਇਸ ਘਟਨਾ ਦੇ ਵਿਰੋਧ ਵਿੱਚ ਸਵੇਰੇ 11 ਵਜੇ ਡੀ ਸੀ ਦਫਤਰ ਹੁਸ਼ਿਆਰਪੁਰ ਪਹੁੰਚਣ ਦਾ ਸੱਦਾ ਦਿੱਤਾ