ਗੋਇੰਦਵਾਲ ਸਾਹਿਬ, ਗੁਰਦਾਸਪੁਰ, 18 ਸਤੰਬਰ (ਸਰਬਜੀਤ ਸਿੰਘ)– ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਤਾਬਦੀ ਦਿਵਸ ਨੂੰ ਦੇਸਾ ਵਿਦੇਸ਼ਾਂ ਦੀਆਂ ਸੰਗਤਾਂ ਜਿਥੇ ਬਹੁਤ ਹੀ ਸਰਧਾ ਭਾਵਨਾਵਾਂ ਅਤੇ ਉਤਸਾਹ ਨਾਲ ਮਨਾ ਕਿ ਗੁਰੂ ਮਹਾਰਾਜ ਦੀਆਂ ਖੁਸੀਆਂ ਪ੍ਰਾਪਤ ਕਰ ਰਹੀਆਂ ਹਨ ਉਥੇ ਨਿਹੰਗ ਸਿੰਘਾ ਦੀਆਂ ਲਾਡਲੀਆਂ ਫੌਜਾਂ ਵੱਲੋਂ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜੀ ਨੂੰ ਸਿੱਖੀ ਦੇ ਸੁਨਿਹਰੀ ਵਿਰਸੇ ਇਤਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 450 ਸਾਲਾਂ ਸਤਾਬਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੀਆਂ ਹਾਜਰੀਆ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈ੍ਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਸਤਾਬਦੀ ਦਿਵਸ ਨੂੰ ਸਮਰਪਿਤ ਜਿਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵੱਡੇ ਵੱਡੇ ਧਾਰਮਿਕ ਦੀਵਾਨਾ ਰਾਹੀਂ ਸਿੱਖੀ ਦਾ ਪ੍ਰਚਾਰ ਕੀਤਾ ਰਿਹਾ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਰਾਹੀਂ ਦੇਸਾਂ ਵਿਦੇਸ਼ਾਂ ਵਿੱਚੋਂ ਗੋਇੰਦਵਾਲ ਸਾਹਿਬ ਦੀ ਧਰਤੀ ਪਹੁੰਚੀ ਲੱਖਾਂ ਦੀ ਤਾਦਾਤ’ਚ ਸੰਗਤਾਂ ਦੀ ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸੀਆਂ ਪ੍ਰਾਪਤ ਕੀਤੀਆਂ ਭਾਈ ਖਾਲਸਾ ਨੇ ਦੱਸਿਆ ਇਸੇ ਤਰ੍ਹਾਂ ਗੁਰੂ ਕੀਆ ਲਾਡਲੀਆਂ ਨਿਹੰਗ ਫੌਜਾਂ ਵੱਲੋਂ ਅਮਰ ਸਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਦੇ ਮੁਖੀੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦੀ ਅਗਵਾਈ ਵਿੱਚ ਨਿਹੰਗ ਸਿੰਘ ਫੌਜਾਂ ਨੇ ਆਪਣੇ ਘੋੜਿਆਂ ਤੇ ਸਵਾਰ ਨੇਜੇ, ਖੰਡੇ, ਕਿਰਪਾਨਾਂ, ਦੋਧਾਰੇ ਤੇ ਹੋਰ ਕਈ ਤਰ੍ਹਾਂ ਸ਼ਸਤਰਾਂ ਨਾਲ ਲੈਸ ਹੋ ਕਿ ਸ਼ਾਨਦਾਰ ਮਹੱਲੇ ਦੇ ਪਰਦਰਸ਼ਨ ਰਾਹੀਂ ਘੋੜਸਵਾਰੀ, ਨੇਜਾਬਾਜ਼ੀ, ਤਲਵਾਰ ਬਾਜੀ, ਗਤਕੇਬਾਜ਼ੀ ਤੇ ਪੈਤੜੇ ਕੱਡਣ ਵਰਗੀਆਂ ਕਈ ਤਰ੍ਹਾਂ ਦੀਆਂ ਖਾਲਸਾਈ ਜੰਗ ਜੂੰ ਖੇਡਾਂ ਦਾ ਪਰਦਰਸ਼ਨ ਕਰਕੇ ਨੌਜਵਾਨ ਪੀੜੀ ਨੂੰ ਸਿਖੀ ਦੇ ਸੁਨਿਹਰੀ ਪੁਰਾਤਨ ਵਿਰਸੇ ਇਤਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਇਸ ਵਕਤ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਮੁਖੀ ਦਸਮੇਸ਼ ਤਰਨਾ ਦਲ, ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਮੁਖੀ ਮਾਲਵਾ ਤਰਨਾ ਦਲ, ਜਥੇਦਾਰ ਬਾਬਾ ਪਰਗਟ ਸਿੰਘ, ਜਥੇਦਾਰ ਗੁਰਦੀਪ ਸਿੰਘ ਅਬਦਾਲ,ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫਾ ਪੁਰ, ਜਥੇਦਾਰ ਬਾਬਾ ਸਤਨਾਮ ਸਿੰਘ ਪਰਧਾਨ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਤੋਂ ਇਲਾਵਾ ਸੈਕੜੇ ਜਥੇਦਾਰ ਸਾਹਿਬਾਨ ਤੇ ਹਜਾਰਾਂ ਲਾਡਲੀਆਂ ਨਿਹੰਗ ਫੌਜਾਂ ਹਾਜਰ ਸਨ ਮਹਲਾ ਖੇਡਣ ਵਾਲਿਆ ਦਾ ਸਨਮਾਨ ਕੀਤਾ ਗਿਆ ਦੇਗਾਂ ਸਰਦਾਈਆ ਤੇ ਹੋਰ ਲੰਗਰ ਅਟੁੱਟ ਵਰਤਾਏ ਗਏ।