ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਇਕ ਅੰਦੋਲਨਕਾਰੀ ਨੌਜਵਾਨ ਨੂੰ ਸ਼ਹੀਦ ਅਤੇ ਦਰਜਨਾਂ ਨੂੰ ਫੱਟੜ ਕਰਨ ਦੀ ਕੀਤੀ ਸਖਤ ਨਿੰਦਾ

ਬਠਿੰਡਾ-ਮਾਨਸਾ

ਮੋਦੀ ਵਲੋਂ ਢਾਹੇ ਜਬਰ ਦਾ ਬਣਦਾ ਜਵਾਬ ਆ ਰਹੀਆਂ ਚੋਣਾਂ ਵਿਚ ਦੇਵਾਂਗੇ

ਮਾਨਸਾ, ਗੁਰਦਾਸਪੁਰ, 22 ਫਰਵਰੀ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਮੋਦੀ ਸਰਕਾਰ ਵੱਲੋਂ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਹਿਮਤੀ ਨਾਲ ਰਸਤਾ ਦੇਣ ਦੀ ਬਜਾਏ, ਉਨਾਂ ਉਤੇ ਡ੍ਰੋਨ ਅਤੇ ਬੰਦੂਕਾਂ ਨਾਲ ਲਗਾਤਾਰ ਹੰਝੂ ਗੈਸ ਦੇ ਬੰਬ ਸੁੱਟਣ ਅਤੇ ਫਾਇਰਿੰਗ ਕਰਨ ਕਾਰਨ ਜਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਰਹਿਣ ਵਾਲਾ ਇਕ ਨੌਜਵਾਨ ਛੋਟਾ ਕਿਸਾਨ ਸ਼ੁਭਦੀਪ ਸ਼ਹੀਦ ਹੋ ਗਿਆ। ਉਹ ਮੋਦੀ ਸਰਕਾਰ ਤੋਂ ਆਪਣਾ ਸਮਰਥਨ ਮੁੱਲ ਲੈਣ ਗਿਆ ਸੀ। ਜਦੋਂ ਕਿ ਅਨੇਕਾਂ ਨੂੰ ਫੱਟੜ ਕਰਨ ਦੀ ਸਖਤ ਨਿੰਦਾ ਕੀਤੀ ਹੈ।
ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਪਾਸੇ ਕਿਸਾਨਾਂ ਉਤੇ ਕਿਸੇ ਦੁਸ਼ਮਣ ਦੇਸ਼ ਵਾਂਗ ਵਹਿਸ਼ੀ ਹਮਲਾ ਅਤੇ ਦੂਜੇ ਪਾਸੇ ਮੀਟਿੰਗ ਕਰਨ ਦਾ ਸੱਦਾ, ਇਹ ਮੋਦੀ ਸਰਕਾਰ ਦੀ ਘੋਰ ਦੀ ਬੇਈਮਾਨੀ ਤੇ ਦੋਗਲਾਪਣ ਹੈ। ਦੇਸ਼ ਦੇ ਕਿਰਤੀ ਕਿਸਾਨ ਤੇ ਸਮੂਹ ਇਨਸਾਫਪਸੰਦ ਲੋਕ ਆ ਰਹੀਆਂ ਸੰਸਦੀ ਚੋਣਾਂ ਵਿਚ ਮੋਦੀ ਦੇ ਜ਼ੁਲਮਾਂ ਦਾ ਢੁੱਕਵਾਂ ਜਵਾਬ ਜਰੂਰ ਦੇਣਗੇ।

Leave a Reply

Your email address will not be published. Required fields are marked *