ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)– ਕੇਂਦਰ ਦੀ ਭਾਜਪਾ ਸਰਕਾਰ ਨੇ ਸੰਸਦ ਵਿਚ ਇੱਕ ਬਿੱਲ ਲਿਆਂਦਾ ਹੈ ਜਿਸ ਰਾਹੀਂ ਪੇਂਡੂ ਬੇਰੁਜ਼ਗਾਰਾਂ ਨੂੰ ਨਰੇਗਾ ਸਕੀਮ ਤਹਿਤ 90 ਦਿਨਾਂ ਦਾ ਰੋਜ਼ਗਾਰ ਦੇਣ ਦੀ ਯੋਜਨਾ ਚਲਾਈ ਸੀ ਅਤੇ ਕੇਂਦਰ ਸਰਕਾਰ ਵੱਲੋਂ ਇਸ ਦਾ ਅਨੁਪਾਤ 90/10 ਤਹਿ ਸੀ ਅਤੇ ਇਸ ਯੋਯਨਾ ਤਹਿਤ ਪੇਂਡੂ ਬੇਰੁਜ਼ਗਾਰਾ ਨੂੰ ਨਿਰਵਿਘਨ ਰੁਜ਼ਗਾਰ ਦਿੱਤਾ ਜਾਂਦਾ ਸੀ ਪਰ ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਇੱਕ ਬਿੱਲ ਰਾਹੀਂ ਮਨਰੇਗਾ ਸਕੀਮ ਦਾ ਨਾਂ ਬਦਲ ਕੇ ਜੀ ਰਾਮ ਜੀ ਰੱਖ ਦਿੱਤਾ ਹੈ ਅਤੇ ਬੱਜਟ ਅਨੁਪਾਤ 60/40 ਕਰ ਦਿੱਤਾ ਹੈ ਸਰਕਾਰ ਵਿਰੋਧੀ ਧਿਰ ਅਤੇ ਪੰਜਾਬ ਸਰਕਾਰ ਇਸ ਦਾ ਤਿੱਖਾ ਵਿਰੋਧ ਕਰ ਰਹੇ ਹਨ ਅਤੇ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਉਨ੍ਹਾਂ ਨੇ ਨਾਂ ਤੋਂ ਕੀ ਲੈਣਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਨਾਂ ਬਦਲ ਕੇ ਜੀ ਰਾਮ ਜੀ ਰੱਖਣ ਵਾਲੇ ਬੇਲੋੜੇ ਰਾਜਸੀ ਵਿਵਾਦ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਜੀ ਰਾਮ ਜੀ ਸਕੀਮ ਰਾਹੀਂ ਰੋਜ਼ਗਾਰ ਦੇਣ ਦੀ 90 ਦਿਨ ਤੋਂ ਵਧਾ ਇਸ ਨੂੰ ਦੁਗਣੀ ਅਤੇ ਇਸ ਲਗਾਤਾਰ ਜਾਰੀ ਰੱਖਣ ਦੀ ਗਰੰਟੀ ਦਿੱਤੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦਾ ਨਾਂ ਬਦਲ ਕੇ ਜੀ ਰਾਮ ਜੀ ਰੱਖਣ ਤੇ ਬੱਜਟ ਅਨੁਪਾਤ ਦੀ ਤਬਦੀਲੀ ਸਬੰਧੀ ਵਿਰੋਧੀ ਧਿਰ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਬੇਲੋੜੇ ਵਿਵਾਦ ਦੀ ਨਿੰਦਾ ਅਤੇ ਸਰਕਾਰ ਤੋਂ ਜੀ ਰਾਮ ਜੀ ਤਹਿਤ ਬੇਰੁਜ਼ਗਾਰਾਂ ਲਗਾਤਾਰ ਰੁਜ਼ਗਾਰ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪਹਿਲਾ ਨਰੇਗਾ ਤਹਿਤ ਲੋਕਾਂ 90 ਦਿਨਾਂ ਰੁਜ਼ਗਾਰ ਮਿਲਦੀ ਸੀ ਅਤੇ ਲਗਾਤਾਰ ਜਾਰੀ ਰਹਿੰਦਾ ਸੀ ਅਤੇ ਹੁਣ ਸਰਕਾਰ ਨੇ ਹਾੜ੍ਹੀ ਸੌਣੀ ਦੀਆਂ ਫ਼ਸਲਾਂ ਸਮੇਂ ਰੋਜ਼ਗਾਰ ਦੇਣ ਤੋਂ ਨਾਂਹ ਕੀਤੀ ਹੈ, ਭਾਈ ਖਾਲਸਾ ਕਿਹਾ ਇਥੇ ਹੀ ਬਸ ਨਹੀਂ ਕੇਂਦਰ ਸਰਕਾਰ ਨੇ 90/10 ਅਨੁਪਾਤ ਦੇ ਬੱਜਟ ਨੂੰ ਬਦਲ ਕੇ 60/40 ਕਰਕੇ ਪੰਜਾਬ ਸਰਕਾਰ ਤੇ ਵੱਡਾ ਬੋਝ ਪਾਇਆ ਹੈ ਕਿਉਂਕਿ ਪੰਜਾਬ ਸਰਕਾਰ ਦਾ ਪਹਿਲਾ ਹੀ ਦੁਆਲਾ ਨਿਕਲਿਆ ਹੋਇਆ ਹੈ ਤਨਖਾਹਾਂ ਦੇਣ ਨੂੰ ਪੈਸਾ ਨਹੀਂ? ਸਰਕਾਰੀ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ, ਭਾਈ ਖਾਲਸਾ ਨੇ ਕਿਹਾ ਹੁਣ ਪੰਜਾਬ ਸਰਕਾਰ ਨੂੰ ਜੀ ਰਾਮ ਜੀ ਨਵੀਂ ਸਕੀਮ ਤਹਿਤ 40 ਪਰਸੈਂਟ ਪਾਉਣਾ ਪਵੇਗਾ ਅਤੇ 60 ਪਰਸੈਟ ਕੇਂਦਰ ਸਰਕਾਰ ਦੇਵੇਗੀ,ਜਦੋਂ ਕਿ ਪਹਿਲਾਂ ਪੰਜਾਬ ਸਰਕਾਰ ਨੂੰ ਸਿਰਫ਼ 10 ਪਰਸੈਂਟ ਪਾਉਣਾ ਪੈਂਦਾ ਸੀ ਅਤੇ 90 ਪਰਸੈਟ ਕੇਂਦਰ ਸਰਕਾਰ ਦੇਂਦੀ ਸੀ, ਭਾਈ ਖਾਲਸਾ ਨੇ ਕਿਹਾ ਜਿੰਨਾ ਦੀਆਂ ਬਹਮਤੀ ਸਰਕਾਰਾ ਹੁੰਦੀਆਂ ਹਨ ਉਹ ਅਜਿਹੀਆਂ ਸਕੀਮਾਂ ਦੇ ਨਾਂ ਬਦਲਦੀਆਂ ਰਹਿੰਦੀਆਂ ਹਨ ਜਿਵੇਂ ਪੰਜਾਬ ਸਰਕਾਰ ਨੇ ਹੈਲਥ ਸੈਂਟਰਾਂ ਦਾ ਨਾਂ ਬਦਲ ਕੇ ਮਹਿਲਾ ਕਲੀਨਿਕ ਰੱਖ ਦਿੱਤਾ ! ਵਿਰੋਧ ਤਾਂ ਇਸ ਦਾ ਹੋਇਆ, ਭਾਈ ਖਾਲਸਾ ਨੇ ਕਿਹਾ ਲੋਕਾਂ ਨੇ ਸਕੀਮਾਂ ਦੇ ਨਾਵਾਂ ਤੋਂ ਕੀ ਲੈਣਾ ? ਉਹਨਾਂ ਨੂੰ ਤਾਂ ਇਸ ਸਕੀਮ ਤਹਿਤ ਰੁਜ਼ਗਾਰ ਮਿਲਣਾ ਚਾਹੀਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕੇਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦਾ ਨਾਂ ਬਦਲ ਕੇ ਜੀ ਰਾਮ ਜੀ ਰੱਖਣ ਵਿਰੁੱਧ ਬੇਲੋੜੇ ਵਿਵਾਦ ਖੜ੍ਹੇ ਕਰਨ ਸਿਆਸੀ ਨੇਤਾਵਾਂ ਨੂੰ ਜਿਥੇ ਬੇਨਤੀ ਕਰਦੀ ਹੈ ਕਿ ਇਸ ਬੇਲੋੜੇ ਵਿਵਾਦ ਨੂੰ ਬੰਦ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੀ ਰਾਮ ਜੀ ਸਕੀਮ ਤਹਿਤ ਬੇਰੁਜ਼ਗਾਰਾਂ ਨੂੰ ਲਗਾਤਾਰ ਰੁਜ਼ਗਾਰ ਦੇਣ ਦੀ ਗਰੰਟੀ ਦਿਤੀ ਜਾਵੇ ਤਾਂ ਕਿ ਇਸ ਸਕੀਮ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਸੁਰਿੰਦਰ ਸਿੰਘ ਤੇ ਭਾਈ ਵਿਕਰਮ ਸਿੰਘ ਆਦਿ ਆਗੂ ਹਾਜ਼ਰ ਸਨ ।


