ਗੁਰਦਾਸਪੁਰ, 11 ਜੁਲਾਈ (ਸਰਬਜੀਤ)– ਰੈਵੀਨਿਊ ਵਿਭਾਗ ਤਹਿਸੀਲਦਾਰਾਂ ਅਤੇ ਨਾਇਬ ਤਹਿਸਲੀਦਾਰਾਂ ਵੱਲੋਂ ਆਪਣੀ ਹੱਕੀ ਮੰਗਾਂ ਪ੍ਰਤੀ 11 ਜੁਲਾਈ ਦੀ ਹੜਤਾਲ ਮੁਲੱਤਵੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਸੂਬਾ ਪ੍ਰਧਾਨ ਪੰਜਾਬ ਰੈਵੀਨਿਊ ਅਫਸਰ ਐਸੋਸੀਏਸ਼ਨ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਮੁੱਖ ਸਕੱਤਰ ਪੰਜਾਬ ਸਰਕਾਰ ਵੱਲੋਂ 12 ਜੁਲਾਈ ਨੂੰ ਸਾਡੀਆ ਮੰਗਾਂ ਸਬੰਧੀ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਅਸੀ ਆਪਣਾ ਪੱਖ ਰੱਖਾਂਗੇ। ਜੇਕਰ ਸਰਕਾਰ ਵੱਲੋਂ ਉਸਨੂੰ ਮੰਨ ਲਿਆ ਗਿਆ ਤਾਂ ਹੜਤਾਲ ਨਹੀਂ ਹੋਵੇਗੀ। ਇਹ ਫੈਸਲਾ ਕੱਲ ਦੀ ਹੋਣ ਵਾਲੀ ਮੀਟਿੰਗ ’ਤੇ ਨਿਰਭਰ ਕਰਦਾ ਹੈ। ਫਿਲਹਾਲ ਦੀ ਘੜੀ ਹੋਣ ਵਾਲੀ ਹੜਤਾਲ ਨੂੰ ਅਗਲੇ ਆਦੇਸ਼ਾਂ ਤੱਕ ਮੁਲੱਤਵੀ ਕਰ ਦਿੱਤੀ ਗਈ ਹੈ।


