ਗੁਰਦਾਸਪੁਰ, 11 ਜੁਲਾਈ (ਸਰਬਜੀਤ)–ਪੰਜਾਬ ਵਿੱਚ ਇਹ ਧਾਰਨਾ ਹੈ ਕਿ ਜਿਸ ਮਹੀਨੇ ਵਿੱਚ ਆਰ ਨਾ ਲੱਗਦਾ ਹੋਏ ਉਨਾਂ ਮਹੀਨਿਆ ਵਿੱਚ ਮੱਛੀ ਖਾਣੀ ਸਿਹਤ ਲਈ ਠੀਕ ਨਹੀਂ ਹੈ। ਜਿਵੇਂ ਕਿ ਮਈ ਤੋਂ ਲੈ ਕੇ ਅਗਸਤ ਤੱਕ ਸਾਲ ਦੇ ਚਾਰ ਮਹੀਨੇ ਮੱਛੀ ਨਹੀਂ ਖਾਂਧੀ ਜਾਂਦੀ।
ਇਸ ਸਬੰਧੀ ਜਦੋਂ ਪਸ਼ੂ ਪਾਲਣ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਅਜਿਹੀ ਕੋਈ ਵਿਗਿਆਨ ਤੌਰ ’ਤੇ ਮੱਛੀ ਖਾਣ ਦੀ ਮਨਾਹੀ ਨਹੀਂ ਹੈ। ਭਾਰਤ ਵਿੱਚ ਖਾਸ ਕਰਕੇ ਕਰੇਲਾ, ਮਦਰਾਸ, ਤਾਮਿਲਨਾਡੂ ਤੇ ਚੇਨੰਈ ਵਿੱਚ 12 ਮਹੀਨੇ ਹੀ ਮੱਛੀ ਖਾਂਦੀ ਜਾਂਦੀ ਹੈ। ਉਥੇ ਮੌਸਮ ਦਾ ਥੋੜਾ ਪੰਜਾਬ ਨਾਲੋਂ ਅੰਤਰ ਹੁੰਦਾ ਹੈ। ਇਸ ਕਰਕੇ ਉੱਥੋਂ ਦਾ ਇਹ ਮੁੱਖ ਖਾਣਾ ਹੈ। ਮੱਛੀ ਵਿੱਚ ਉਮੈਗਾ ਐਸਿਡ ਫੈਟੀ ਵਿਟਾਮਿਨ ਪਾਇਆ ਜਾਂਦਾ ਹੈ। ਜੋ ਕਿ ਮਨੁੱਖ ਦੇ ਸ਼ਰੀਰ ਲਈ ਬੜਾ ਲਾਭਦਾਇਕ ਹੈ। ਪਰ ਸਾਡੇ ਪੰਜਾਬ ਵਿੱਚ ਤਾਪਮਾਨ ਬਹੁਤ ਜਿਆਦਾ ਹੋਣ ਕਰਕੇ ਕਈ ਲੋਕ ਇਸ ਵਿਟਾਮਿਨ ਨੂੰ ਆਪਣੇ ਸ਼ਰੀਰ ਵਿੱਚ ਜਾਣ ਕਰਕੇ ਸਹਾਰਦੇ ਨਹੀਂ ਹਨ। ਜਿਸ ਕਰਕੇ ਇਹ ਲੋਕ ਮੱਛੀ ਖਾਣ ਨੂੰ ਗਰਮੀ ਦੀ ਤਸੀਰ ਹੋਣ ਕਰਕੇ ਨਹੀਂ ਖਾਂਦੇ। ਪਰ ਜਦੋਂ ਕਿ ਸਾਇੰਸ ਨਹੀਂ ਕਹਿੰਦੀ ਕਿ ਮੱਛੀ ਖਾਣਾ ਇੰਨਾਂ ਮਹੀਨਿਆ ਵਿੱਚ ਬੰਦ ਹੁੰਦਾ ਹੈ।
ਕੀ ਕਹਿੰਦੇ ਹਨ ਮੁੱਖ ਕਾਰਜਕਾਰੀ ਅਫਸਰ-
ਉਧਰ ਮੱਛੀ ਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਦੇ ਮੁੱਖ ਕਾਰਜਕਾਰੀ ਅਫਸਰ ਸਰਵਨ ਸਿੰਘ ਨਾਲ ਉਨਾਂ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇੰਨਾਂ ਦਿਨਾਂ ਵਿੱਚ ਮੱਛੀ ਅੰਡੇ ਦਿੰਦੀ ਹੈ ਤਾਂ ਲੋਕ ਦਰਿਆਵਾਂ ਆਦਿ ਤੋਂ ਮਛੇਰੇ ਮੱਛੀ ਨਹੀਂ ਫੜਦੇ। ਅੰਡੇ ਦੇਣ ਕਰਕੇ ਇਸਦਾ ਇੰਨਾਂ ਮਹੀਨਿਆ ਵਿੱਚ ਵਾਧਾ ਹੋ ਜਾਂਦਾ ਹੈ। ਜਿਸਕਰਕੇ ਲੋਕ ਨਹੀਂ ਖਾਂਧੇ, ਪਰ ਸੰਟੈਫਿਕ ਤੌਰ ’ਤੇ ਮੱਛੀ ਖਾਣ ’ਤੇ ਹੁਣ ਇੰਨਾਂ ਮਹੀਨਿਆ ਵਿੱਚ ਵਰਜਿਤ ਨਹੀਂ ਹੁੰਦੀ।