ਇਤਿਹਾਸਕ ਨਗਰੀ ਸੁਰਸਿੰਘ ਝੁਬਾਲ ਤੋਂ ਹੋਲੇ ਮੁਹੱਲੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਸਿੰਘਾਂ ਨੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਮੌੜਸਰ ਲੋਹਟਬੱਦੀ ਵਿਖੇ ਕੀਤਾ ਪੜਾਅ – ਜਥੇਦਾਰ ਰਣਜੀਤ ਸਿੰਘ।

ਮਾਲਵਾ

ਅਨੰਦਪੁਰ ਸਾਹਿਬ , ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ)– ਪੰਜਾਬ ਦੇ ਸਭ ਤੋਂ ਮਹਾਨ ਤੇ ਇਤਿਹਾਸਕ ਜੋੜ ਮੇਲੇ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਪਣੇ ਆਪਣੇ ਵਹੀਕਲਾਂ ਤੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਰਵਾਨਾ ਹੋ ਰਹੀਆਂ ਹਨ ਅਤੇ ਰਸਤੇ ਵਿੱਚ ਵੱਖ ਵੱਖ ਗੁਰਦੁਆਰਿਆਂ ਤੇ ਹੋਰ ਅਸਥਾਨਾਂ ਤੇ ਇੰਨਾ ਸੰਗਤਾਂ ਦੇ ਅਰਾਮ ਅਤੇ ਲੰਗਰਾਂ ਆਦਿ ਵਾਸਤੇ ਵਿਸ਼ੇਸ਼ ਪ੍ਰਬੰਧ ਕਰਕੇ ਕਲਗ਼ੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਕੜੀ ਤਹਿਤ ਅੱਜ ਇਤਿਹਾਸਕ ਨਗਰੀ ਸੁਰਸਿੰਘ ਝੁਬਾਲ ਤੋਂ ਹੌਲੇ ਮੁਹੱਲੇ ਅਨੰਦਪੁਰ ਸਾਹਿਬ ਜਾ ਰਹੇ ਸਿੰਘਾਂ ਨੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਮੌੜਸਰ ਸਾਹਿਬ ਲੋਹਟਬੱਦੀ ਨੇੜੇ ਰਾਏਕੋਟ ਵਿਖੇ ਪੜਾਅ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਸਾਰੀਆਂ ਫੌਜਾਂ ਨੂੰ ਚਾਹ ਪਾਣੀ ਦੇਗਾਂ ਸਰਦਾਈਆ ਦੀ ਸੇਵਾ ਕੀਤੀ ਗਈ, ਇਥੋਂ ਇਹ ਸਾਰੇ ਸਿੰਘ ਜਲਪਾਣੀ ਛਕਣ ਤੇ ਅਰਦਾਸ ਕਰਨ ਤੋਂ ਉਪਰੰਤ ਅਗਲੇ ਪੜਾਅ ਲਈ ਰਵਾਨਾ ਹੋ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਕਿ ਇਹ ਸਾਰੇ ਸਿੰਘ ਇਤਿਹਾਸਕ ਨਗਰੀ ਸੁਰਸਿੰਘ ਝੁਬਾਲ ਤੋਂ 1 ਫਰਵਰੀ ਨੂੰ ਆਪਣੀ ਸਜਾਈ ਹੋਏ ਸੁੰਦਰ ਟਰੈਕਟਰ ਟਰਾਲੀ ਤੇ ਸਵਾਰ ਹੋ ਆ ਰਹੇ ਅਤੇ ਇਹ ਸਾਰੇ ਸਿੰਘ ਵਾਹਿਗੁਰੂ ਸਾਹਿਬ ਜੀ ਜਾਪ ਕਰਦੇ ਹੋਏ ਅੱਗੇ ਵਧ ਰਹੇ ਸਨ, ਭਾਈ ਖਾਲਸਾ ਬਹੁਤ ਸਾਰੇ ਨੌਜਵਾਨ ਆਪਣੇ ਮੋਟਰਸਾਈਕਲ ਤੇ ਵੱਡੇ ਵੱਡੇ ਝੰਡੇ ਲਾ ਕੇ ਉੱਚੀ ਉੱਚੀ ਹਾਰਨ ਤੇ ਢੈਕ ਵਜਾਉਂਦੇ ਹੋਏ ਹੁਲੜਬਾਜੀ ਕਰਦੇ ਹੋਏ ਹੋਲੇ ਮੁਹੱਲੇ ਤੇ ਜਾਂਦੇ ਹਨ ਅਤੇ ਸ਼ਰਧਾ ਵਾਨ ਸੰਗਤਾਂ ਦੀ ਸਾਨਤੀ ਨੂੰ ਭੰਗ ਕਰਦੇ ਹਨ ਭਾਵੇਂ ਕਿ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਪੱਸ਼ਟ ਸੁਦੇਸ਼ ਜਾਰੀ ਕੀਤਾ ਹੈ ਕਿ ਹੋਲੇ ਮੁਹੱਲੇ ਮੌਕੇ ਤੇ ਜਬਰੀ ਰੰਗ ਪਾਉਣ ਤੇ ਹੁਲੜਬਾਜ਼ੀ ਦਾ ਸਖ਼ਤ ਨੋਟਿਸ ਲੈਣ ਤੋਂ ਰੋਪੜ ਤੇ ਰੂਪ ਨਗਰ ਦੀ ਪੁਲਿਸ ਨੇ ਅਜਿਹੇ ਹੁਲੜਬਾਜਾਂ ਤੇ ਸਖਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਕੇ ਸਮੇਂ ਦੀ ਲੋੜ ਵਾਲਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਿਹਾ ਜਾ ਸਕਦਾ ਹੈ, ਭਾਈ ਖਾਲਸਾ ਨੇ ਦੱਸਿਆ ਕਿ ਬਹੁਤ ਸਾਰੇ ਮੂਰਖ਼ ਲੋਕ ਟਰਾਲੀਆਂ ਤੇ ਹੋਰ ਹਵੀਕਲ ਵਿਚ ਰੰਗ ਦੇ ਬੋਰੇ ਭਰ ਭਰ ਰੱਖ ਲੈਂਦੇ ਹਨ ਅਤੇ ਜਬਰੀ ਸੰਗਤਾਂ ਤੇ ਰੰਗ ਪਾਈਆਂ ਜਾਂਦਾ ਹੈ ਕਈ ਤਾਂ ਬੀਬੀਆਂ ਤੇ ਵੀ ਜ਼ਬਰੀ ਰੰਗ ਪਾਉਂਦੇ ਤੇ ਉਹ ਅੱਗੇ ਅੱਗੇ ਦੌੜਦੀਆਂ ਹਨ ਭਾਈ ਖਾਲਸਾ ਨੇ ਕਿਹਾ ਇਸ ਭੈੜੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੇ ਜਥੇਦਾਰ ਸਾਹਿਬ ਦੀ ਹਦਾਇਤ ਤੇ ਅਜਿਹੇ ਹੁਲੜਬਾਜਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਜਿਹੇ ਹੁਲੜਬਾਜਾਂ ਦੇ ਸਖ਼ਤ ਵਿਰੋਧੀ ਹੈਂ ਅਤੇ ਮੰਗ ਕਰਦੀ ਹੈ ਕਿ ਅਜਿਹੇ ਹੁਲੜਬਾਜਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਸ਼ਰਧਾ ਭਾਵਨਾ ਨਾਲ ਨਕਮਸਤਕ ਹੋਣ ਵਾਲੀ ਸੰਗਤ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

Leave a Reply

Your email address will not be published. Required fields are marked *