ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ)– ਗੁਰਦਾਸਪੁਰ ਪੁਲਸ ਕਤਲਕਾਂਡ ਪੰਜਾਬ ਸਰਕਾਰ ਲਈ ਵੱਡੀ ਮੁਸੀਬਤ ਬਣ ਚੁੱਕਾ ਹੈ ਅਤੇ ਸਮੂਹ ਵਿਰੋਧੀ ਪਾਰਟੀਆਂ ਨੇ ਝੂਠੇ ਪੁਲਸ ਮੁਕਾਬਲੇ ‘ਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਗੁਰਦਾਸਪੁਰ ‘ਚ ਸਰਕਾਰ ਵਿਰੋਧੀ ਵੱਡਾ ਮੋਰਚਾ ਖੋਲ ਦਿੱਤਾ ਹੈ, ਮੋਰਚੇ ਦੀ ਮੰਗ ਹੈ ਰਣਜੀਤ ਸਿੰਘ ਦੇ ਫੇਕ ਮੁਕਾਬਲੇ ਸਬੰਧੀ ਜਨਤਾ ਨੂੰ ਸਬੂਤ ਪੇਸ਼ ਕੀਤੇ ਜਾਣ ਅਤੇ ਪੋਸਟਮਾਰਟਮ ਕਿਸੇ ਹੋਰ ਜ਼ਿਲ੍ਹੇ ਤੋਂ ਕਰਵਾਇਆ ਜਾਵੇ ਅਤੇ ਦੋਸੀ ਰਣਜੀਤ ਸਿੰਘ ਦੀਆਂ ਠਾਣੇ ਰੱਖੀਆਂ ਦੋ ਭੈਣਾਂ ਤੇ ਭਰਜਾਈ ਨੂੰ ਰਿਆਹ ਕੀਤਾ ਜਾਵੇ ਸੂਤਰਾਂ ਮੁਤਾਬਕ ਪੁਲਿਸ ਮੋਰਚੇ ਦੇ ਦਬਾਅ ਹੇਠ ਰਾਤ ਦੋ ਵਜੋਂ ਤੋਂ ਬਾਅਦ ਜਵਾਨ ਔਰਤਾਂ ਨੂੰ ਥਾਣੇ ‘ ਰਿਆਹ ਕਰ ਦਿੱਤਾ ਹੈ ਪਰ ਪ੍ਰਵਾਰ ਅਤੇ ਵਿਰੋਧੀ ਉਦੋਂ ਤੱਕ ਰਣਜੀਤ ਸਿੰਘ ਦਾ ਸਸਕਾਰ ਅਤੇ ਪੋਸਟਮਾਰਟਮ ਕਰਵਾਉਣ ਲਈ ਤਿਆਰ ਨਹੀਂ ਜਿੰਨੀ ਦੇਰ ਤੱਕ ਉਹਨਾਂ ਦੀਆਂ ਮੰਗਾਂ ਮੰਨ ਨਹੀਂ ਲਈਆ ਜਾਂਦੀਆਂ,ਅੱਜ ਦੇ ਇਸ ਮੋਰਚੇ ਵਿੱਚ ਸੁਖਪਾਲ ਖਹਿਰਾ, ਛੋਟੇਪੁਰ, ਅਕਾਲੀ ਦਲ ਮਾਨ ਦੇ ਸਿਮਰਨਜੀਤ ਸਿੰਘ ਦੇ ਬੇਟੇ ਇਮਾਨ ਸਿੰਘ ਮਾਨ, ਅੰਮ੍ਰਿਤ ਪਾਲ ਦੀ ਮਾਤਾ, ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਥਕ ਜਥੇਬੰਦੀਆਂ ਹਾਜ਼ਰ ਸਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਖਾਲਸਾ ਜਿਥੇ ਪੁਲਿਸ ਵੱਲੋਂ ਕੀਤੇ ਗਏ ਰਣਜੀਤ ਸਿੰਘ ਦੇ ਫੇਕ ਇਨਕਾਉਂਟਰ ਦੀ ਨਿੰਦਾ ਕਰਦੀ ਹੋਈ ਮੋਰਚੇ ਦੇ ਆਗੂਆਂ ਅਨੁਸਾਰ ਇਸ ਦੇ ਸਬੂਤ ਪੇਸ਼ ਕਰਨ ਦੀ ਲੋੜ ਤੇ ਜ਼ੋਰ ਦੇਵੇ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਨੇ ਤੁਰੰਤ ਬੰਦ ਕਰੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦਾਸਪੁਰ ਵਿਖੇ ਰਣਜੀਤ ਸਿੰਘ ਦੇ ਝੂਠੇ ਪੁਲਿਸ ਮੁਕਾਬਲੇ ਵਿਰੁੱਧ ਲੱਗੇ ਮੋਰਚੇ ਦੀ ਪੂਰਨ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਬੀਤੇ ਸਮੇਂ ਪੰਜਾਬ ਪੁਲਿਸ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਰਹੀ ਜਿਨ੍ਹਾਂ ਦਾ ਸਹਾਮਣਾ ਕਰਦੇ ਹੋਏ ਕਾਫੀ ਪੁਲਿਸ ਅਧਿਕਾਰੀ ਜੇਲ੍ਹ ਵਿੱਚ ਅਤੇ ਕਈ ਮਾਰੇਂ ਵੀ ਜਾ ਚੁੱਕੇ ਹਨ ਅਤੇ ਕੁਝ ਕੂੰ ਦੇ ਕੇਸ ਅਦਾਲਤ ਵਿੱਚ ਚੱਲ ਰਹੇ ਹਨ, ਭਾਈ ਖਾਲਸਾ ਨੇ ਕਿਹਾ ਭਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਹੋਰਾਂ ਦਾ ਸਰਕਾਰ ਨੂੰ ਕਹਿਣਾ ਹੈ ਕਿ ਪੁਲਿਸ ਵੱਲੋਂ ਅੱਜ ਤੱਕ ਜਿੰਨੇ ਵੀ ਪੁਲਿਸ ਨੇ ਇਨਕਾਉਂਟਰ ਕੀਤੇ ਉਹ ਸਾਰੇ ਨਜਾਇਜ਼ ਅਤੇ ਪੰਜਾਬ ਵਿਚ ਹੁਣ ਪੁਲਿਸ ਦਾ ਰਾਜ ਹੈ ਅਤੇ ਸਰਕਾਰ ਬੇਵੱਸ ਹੋਈ ਪਈ ਹੈ, ਉਹਨਾਂ ਕਿਹਾ ਲੋਕਾਂ ਦੇ ਪੁੱਤਰਾਂ ਨੂੰ ਆਪਣੀ ਸਿਆਸਤ ਲਈ ਬਲੀਦਾਨ ਬਣਾਉਣਾ ਅਤ ਨਿੰਦਣਯੋਗ ਵਰਤਾਰਾ ਹੈ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਵਿਰੋਧ ਵਿਚ ਲੱਗੇ ਮੋਰਚੇ ਦੀ ਪੂਰਨ ਹਮਾਇਤ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਅਤੇ ਸਮੂਹ ਪੰਥਕ ਜਥੇਬੰਦੀਆਂ ਦੀ ਮੰਗ ਅਨੁਸਾਰ ਪੁਲਿਸ ਇਨਕਾਉਂਟਰ ਦੇ ਪੂਰੇ ਸਬੂਤ ਪੇਸ਼ ਕਰੇ ਅਤੇ ਉਨ੍ਹਾਂ ਦੀ ਮੰਗ ਅਨੁਸਾਰ ਰਣਜੀਤ ਸਿੰਘ ਦਾ ਪੋਸਟਮਾਰਟਮ ਕਰਵਾਉਣ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਰਣਜੀਤ ਸਿੰਘ ਦਾ ਸਸਕਾਰ ਕੀਤਾ ਜਾ ਸਕੇ ਦੇ ਨਾਲ ਨਾਲ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਤਾ ਦੀ ਭੁੱਖ ਖ਼ਾਤਰ ਲੋਕਾਂ ਦੇ ਨੌਜਵਾਨ ਪੁੱਤਰਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਨੇਂ ਬੰਦ ਕਰੇ। ਇਸ ਮੌਕੇ ਤੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ ਤੋਂ ਇਲਾਵਾ ਹੋਰ ਹਾਜ਼ਰ ਸਨ ।


