ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ)– ਸਮੱਗਰਾ ਸਿੱਖਿਆ ਅਭਿਆਨ ਅਧੀਨ ਕਰਵਾਏ ਗਏ ਜਿਲਾ ਪੱਧਰੀ ਕਲਾ ਉਤਸਵ ਮੁਕਾਬਲੇ 2024-25 ਜਿਨਾ ਦਾ ਆਯੋਜਨ ਸੁਖਜਿੰਦਰਾ ਕਾਲਜ ਗੁਰਦਾਸਪੁਰ ਵਿਖੇ ਕੀਤਾ ਗਿਆ ਸੀ , ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖਪੁਰ ਦੇ ਵਿਦਿਆਰਥੀਆਂ ਨੇ ਇਸ ਸਾਲ ਵੀ ਪਿਛਲੇ ਸਾਲਾਂ ਦੀ ਤਰਾਂ ਪਹਿਲੇ ਸਥਾਨ ਪ੍ਰਾਪਤ ਕਰਕੇ ਜਿਲਾ ਪੱਧਰ ਤੇ ਨਾਮਣਾ ਖੱਟਿਆ ਹੈ । ਇਹ ਮੁਕਾਬਲੇ ਸਾਲ 2016 ਤੋ ਹਰ ਸਾਲ ਨੌਵੀ ਤੋ ਬਾਰਵੀ ਜਮਾਤਾ ਵਿੱਚ ਪੜਦੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤੀਭਾ ਨੂੰ ਬਾਹਰ ਕੱਢਣ ਅਤੇ ਉਹਨਾ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਕਰਵਾਏ ਜਾਦੇ ਹਨ । ਇਸ ਸਬੰਧੀ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਜਾਣਕਾਰੀ ਸਾਝੀ ਕਰਦੇ ਹੋਏ ਦੱਸਿਆ ਕਿ ਗਰੁੱਪ ਲੋਕ ਗੀਤ ਮੁਕਾਬਲੇ ਵਿੱਚ ਅਰਪਨਾ,
ਸੀਰਤ , ਸਵਨੀਤ ਕੌਰ, ਰਜਨੀ , ਮਨੀਸ਼ਾ ਨੇ ਭਾਗ ਲਿਆ ਸੀ ਤੇ ਜਿਲਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਸਟੋਰੀ ਟੈਲਿੰਗ ਮੁਕਾਬਲੇ ਵਿੱਚ ਅਰਪਨਾ ਨੇ ਝਾਸੀ ਕੀ ਰਾਨੀ ਦੀ ਸਫਲ ਪੇਸ਼ਕਾਰੀ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਗਰੁੱਪ ਡਾਂਸ ਮੁਕਾਬਲੇ ਵਿੱਚ ਮਹਿਕਪ੍ਰੀਤ ਕੌਰ , ਸਹਿਜਪ੍ਰੀਤ ਕੌਰ , ਸਾਨੀਆ , ਗੁਰਪ੍ਰੀਤ ਕੌਰ , ਖੁਸ਼ਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਸਾਜ ਵਜਾਉਣ ਮੁਕਾਬਲੇ ਵਿੱਚ ਹਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਹਨਾ ਨਾਲ ਸਾਜ ਵਜਾਉਣ ਵਿੱਚ ਨੌਵੀ ਸਨਾਵਰ ਕਲਾਸ ਦੇ ਵਿਦਿਆਰਥੀ ਐਨਥਨੀ ਨੇ ਸਾਥ ਦਿੱਤਾ । ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਵੱਲੋ ਅੱਵਲ ਰਹਿਣ ਤੇ ਜਿਥੇ ਇਹਨਾ ਬੱਚਿਆਂ ਅਤੇ ਉਹਨਾ ਨੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ , ਉਥੇ ਇਹਨਾ ਬੱਚਿਆ ਦੇ ਗਾਈਡ ਅਧਿਆਪਕ ਸ੍ਰੀ ਸੁਨੀਲ ਕੁਮਾਰ , ਸ੍ਰੀਮਤੀ ਅਮਨਪ੍ਰੀਤ ਕੌਰ , ਮਿਸ ਰਮਨਦੀਪ ਕੌਰ , ਸ੍ਰੀ ਅਨਮੋਲ ਸਿੰਘ , ਸ੍ਰੀਮਤੀ ਗੁਰਪ੍ਰੀਤ ਕੌਰ , ਸ੍ਰੀ ਭੁਪਿੰਦਰ ਸਿੰਘ ਨੂੰ ਵੀ ਮੁਬਾਰਕਬਾਦ ਦਿੱਤੀ ਜਿੰਨਾ ਦੀ ਮਿਹਨਤ ਸਦਕਾ ਇਹ ਪ੍ਰਾਪਤੀਆ ਹੋਈਆ ਹਨ । ਹੁਣ ਇਹ ਵਿਦਿਆਰਥੀ ਜੋਨ ਪੱਧਰੀ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਵਿਖੇ ਭਾਗ ਲੈਣਗੇ । ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਵੱਲੋ ਇਹਨਾ ਬੱਚਿਆ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਜੋਨ ਪੱਧਰੀ ਮੁਕਾਬਲਿਆਂ ਲਈ ਸੁੱਭ ਇਛਾਵਾਂ ਵੀ ਦਿੱਤੀਆਂ । ਇਸ ਮੌਕੇ ਲੈਕਚਰਾਰ ਡਾ ਮਦਨ ਲਾਲ , ਸ੍ਰੀਮਤੀ ਨੀਨਾ ਸ਼ਰਮਾ ਤੇ ਹੋਰ ਅਧਿਆਪਕ ਸਾਹਿਬਾਨ ਵੀ ਹਾਜਰ ਸਨ ।
