ਇਤਿਹਾਸਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਰੋਕਣ ਲਈ ਪ੍ਰਬੰਧਕਾਂ ਵੱਲੋਂ ਹਾਲ ਦਾ ਗੇਟ ਬੰਦ ਕਰਕੇ ਟ੍ਰੈਕਟਰ ਲਾਉਣਾ ਨਿੰਦਣਯੋਗ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 26 ਅਪ੍ਰੈਲ (ਸਰਬਜੀਤ ਸਿੰਘ)– ਇਤਿਹਾਸਕ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਨੂੰ ਰੋਕਣ ਲਈ ਗੁਰਦੁਵਾਰਾ ਪਰਬੰਧਕ ਕਮੇਟੀ ਦੇ ਸਥਾਨਕ ਪਰਬੰਧਕਾਂ ਵਲੋਂ ਦੀਵਾਨ ਹਾਲ ਦਾ ਗੇਟ ਬੰਦ ਕਰਕੇ ਗੇਟ ਅਗੇ ਟਰੈਕਟਰ ਖੜਾ ਕਰਨਾ ਬਹੁਤ ਹੀ ਨਿੰਦਣਯੋਗ ਵਰਤਾਰਾ ਕਿਹਾ ਜਾ ਸਕਦਾ ਹੈ ਕਿਉਕਿ ਇਸ ਨੂੰ ਇਸਤੇਮਾਲ ਕਰਨਾ ਸਮੁਚੀ ਸਿਖ ਸੰਗਤ ਦਾ ਬਰਾਬਰ ਦਾ ਹਕ ਹੈ ਅਜਿਹਾ ਕਰਕੇ ਬਾਦਲ ਕੇ ਸਿਖ ਸੰਗਤਾਂ ਨੂੰ ਕੀ ਸਾਬਤ ਕਰਨਾ ਚਾਉਦੇ ਹਨ ਕਿ ਇਹਨਾਂ ਇਤਿਹਾਸਕ ਗੁਰਦੁਵਾਰਿਆਂ’ਚ ਸਿਰਫ ਬਾਦਲਕਿਆਂ ਦਾ ਹੀ ਹਕ ਹੈ, ਇਸ ਕਰਕੇ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਜਿਥੇ ਗੁਰਦੁਵਾਰਾ ਪਰਬੰਧਕ ਕਮੇਟੀ ਦੀ ਪੰਜ ਮੈਬਰੀ ਭਰਤੀ ਕਮੇਟੀ ਦੀ ਮੀਟਿੰਗ ਨੂੰ ਰੋਕਣ ਲਈ ਫਤਹਿਗੜ ਸਾਹਿਬ ਦੇ ਦੀਵਾਨਹਾਲ ਨੂੰ ਬੰਦ ਕਰਕੇ ਗੇਟ ਮੂਹਰੇ ਟਰੈਕਟਰ ਖੜਾ ਕਰਨ ਵਾਲੀ ਬਾਦਲਕਿਆਂ ਦੀ ਨਿੰਦਣਯੋਗ ਨੀਤੀ ਦੀ ਜੋਰਦਾਰ ਸਬਦਾ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਇਸ ਦੀ ਜਾਚ ਹੋਣੀ ਚਾਹੀਦੀ ਹੈ ਕਿ ਅਜਿਹਾ ਕਰਨ ਲਈ ਫਤਹਿਗੜ ਸਾਹਿਬ ਦੇ ਪਰਬੰਧਕ ਨੂੰ ਕਿਸ ਨੇ ਹੁਕਮ ਕੀਤਾ ਕਿਉਕਿ ਇਸ ਘਟਨਾ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁਚੀ ਹੈ ਜੋ ਇਸ ਘਟਨਾ ਦੀ ਨਿੰਦਾ ਵੀ ਕਰ ਰਹ ਹਨ ਤੇ ਮੰਗ ਵੀ ਕਰ ਰਹੇ ਹਨ ਕਿ ਅਜਿਹਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿਉਕ ਪੰਜ ਮੈਬਰੀ ਭਰਤੀ ਕਮੇਟੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਹੁਕਮਾ ਤਹਿਤ ਭਰਤੀ ਕਰ ਰਹੀ ਹੈ ਅਤੇ ਇਸੇ ਮਕਸਦ ਨਾਲ ਹੀ ਅਜ ਫਤਹਿਗੜ ਸਾਹਿਬ ਵਿਖੇ ਮੀਟਿਗ ਰਖੀ ਗਈ ਸੀ ਜਿਸ ਨੂੰ ਰੋਕਣ ਲਈ ਸਥਾਨਕ ਐਸ ਜੀ ਪੀ ਸੀ ਅਧਿਕਾਰੀਆਂ ਨੇ ਧਕੇਸਾਹੀ ਤੇ ਬੇਇਨਸਾਫੀ ਵਾਲੀ ਨਿੰਦਣਯੋਗ ਨੀਤੀ ਦਾ ਇਸਤੇਮਾਲ ਕੀਤਾ ਹੈ । ਇਹਨਾਂ ਸਬਦਾਂ ਦਾ ਪਰਗਟਾਵਾ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਘਟਨਾ ਦੀ ਜੋਰਦਾਰ ਸਬਦਾ’ਚ ਨਿੰਦਾ ਕਰਦਿਆਂ ਇਕ ਲਿਖਤੀ ਪਰੈਸ ਬਿਆਨ ਰਾਹੀ ਦਿਤਾ । ਉਹਨਾਂ ਭਾਈ ਖਾਲਸਾ ਨੇ ਕਿਹਾ ਇਹ ਤਾ ਸਭ ਸਿਖ ਸੰਗਤਾ ਨੂੰ ਪਤਾ ਹੈ ਕਿ ਬਾਦਲਕੇ ਅਕਾਲ ਤਖਤ ਦੇ ਹੁਕਮਾ ਤੋਂ ਬਾਗੀ ਹੋ ਕਿ ਧਕੇ ਨਾਲ ਸੁਖਬੀਰ ਸਿਓ ਅਕਾਲੀਦਲ ਦਾ ਪਰਧਾਨ ਬਣਾਈ ਬੈਠੇ ਹਨ ਜੋ ਸਿਖ ਸੰਗਤਾਂ ਨੂੰ ਮਨਜੂਰ ਨਹੀਂ ? ਭਾਈ ਖਾਲਸਾ ਨੇ ਦਸਿਆ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਹੁਕਮਾ ਤਹਿਤ ਬਣਾਈ ਪੰਜ ਮੈਬਰੀ ਭਰਤੀ ਕਮੇਟੀ ਪੂਰੇ ਪੰਜਾਬ’ਚ ਭਰਤੀ ਮੁਹਿੰਮ ਚਲਾ ਰਹੀ ਹੈ ਅਤੇ ਸਿਖ ਸੰਗਤਾ ਦਾ ਉਹਨਾਂ ਨੂੰ ਭਰਵਾ ਹੰਗਾਰਾ ਮਿਲ ਰਿਹਾ ਹੈ , ਭਾਈ ਖਾਲਸਾ ਨੇ ਸਪਸਟ ਕੀਤਾ ਬਾਦਲਕੇ ਪੰਜ ਮੈਬਰੀ ਭਰਤੀ ਕਮੇਟੀ ਦੀ ਦਿਨੋ ਦਿਨ ਚੜਦੀ ਕਲਾ ਵੇਖ ਕੇ ਵਡੀ ਬੁਖਲਾਹਟ ਵਿਚ ਹੈ ਜਿਸ ਦੇ ਸਿਟੇ ਵਜੋ ਪੰਜ ਮੈਬਰੀ ਭਰਤੀ ਕਮੇਟੀ ਨੂੰ ਫਤਹਿਗੜ ਸਾਹਿਬ ਦੇ ਇਤਿਹਾਸਕ ਅਸਥਾਨ ਤੇ ਮੀਟਿੰਗ ਕਰਨ ਤੋ ਰੋਕਿਆਂ ਗਿਆਂ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਇਸ ਘਟਨਾ ਦੀ ਜੋਰਦਾਰ ਸਬਦਾ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਫਤਹਿਗੜ ਸਾਹਿਬ ਇਹਨਾਂ ਪਰਬੰਧਕਾਂ ਵਿਰੁਧ ਸਖਤ ਕਾਰਵਾਈ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ਤਾ ਕਿ ਅਗੇ ਤੋ ਅਜਿਹੀ ਘਟਨਾ ਨਾ ਵਾਪਰ ਸਕੇ ।

Leave a Reply

Your email address will not be published. Required fields are marked *