ਆਨੰਦਪੁਰ ਸਾਹਿਬ, ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)– ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਹੁਲੜਬਾਜਾਂ ਨੂੰ ਨੱਥ ਪਾਉਣ ਵਾਲੇ ਪਲੇਠੇ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਗਾਜ਼ੀ ਕੋਟ ਗੁਰਦਾਸਪੁਰ ਦੀ ਕੁਰਬਾਨੀ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ, ਕਿਉਂਕਿ ਉਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਇਤਿਹਾਸਕ ਨਗਰੀ’ਚ ਟ੍ਰੈਕਟਰਾਂ ਤੇ ਹੋਰ ਵਹੀਕਲਾਂ ਤੇ ਉੱਚੀ ਆਵਾਜ਼’ਚ ਸਾਊਂਡ ਲਾ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸ਼ਰਧਾਂ ਭਾਵਨਾਵਾਂ ਨਾਲ ਆਈਆਂ ਸੰਗਤਾਂ ਦੀ ਸ਼ਾਨਤੀ ਭੰਗ ਕਰਨ ਵਾਲੇ ਹੁਲੜਬਾਜਾਂ ਨਾਲ਼ ਲੋਹਾ ਲੈਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਤੇ ਹੁਲੜਬਾਜਾਂ ਨੂੰ ਨੱਥ ਪਾਉਣ ਵਾਲੇ ਪਲੇਠੇ ਸ਼ਹੀਦ ਬਣਗੇ, ਹੁਣ ਪੰਜਾਬ ਸਰਕਾਰ ਨੇ ਟਰੈਕਟਰ/ਵਹੀਕਲਾਂ ਤੇ ਉੱਚੀ ਆਵਾਜ਼’ਚ ਸਾਊਂਡ ਚਲਾਉਣ ਵਾਲੇ ਹੁਲੜਬਾਜਾਂ ਵਿਰੁੱਧ (163 BNSS) ਧਾਰਾਂ ਤਹਿਤ ਕਾਰਵਾਈ ਕਰਨ ਦਾ ਮਹਾਨ ਤੇ ਇਤਿਹਾਸਕ ਫੈਸਲਾ ਲਿਆ ਹੈ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਦੇ ਮੁੱਖ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਫੈਸਲਾ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਇਤਿਹਾਸਕ ਫੈਸਲਾ ਮੰਨਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਇਤਿਹਾਸਕ ਦਿਹਾੜੇ ਸਮੇਂ ਹੁਲੜਬਾਜਾਂ ਨੂੰ ਨੱਥ ਪਾਉਣ ਦੀਆਂ ਗੱਲਾਂ ਤਾਂ ਜ਼ਰੂਰ ਕਰਦੀਆਂ ਰਹੀਆਂ, ਪਰ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਵਰਗਾ ਬਣਾਇਆ ਸਖਤ ਕਾਨੂੰਨ ਤੇ ਧਾਰਾ ਲਿਆਣ’ਚ ਅਸਫ਼ਲ ਰਹੇ ਜਿਸ ਦੇ ਸਿੱਟੇ ਵਜੋਂ ਦੋ ਸਾਲ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਹੁਲੜਬਾਜਾਂ ਨਾਲ਼ ਲੋਹਾ ਲੈਂ ਸ਼ਹੀਦ ਭਾਈ ਪਰਦੀਪ ਸਿੰਘ ਗਾਜ਼ੀ ਕੋਟ ਗੁਰਦਾਸਪੁਰ ਨੂੰ ਕੁਰਬਾਨੀ ਦਾ ਜ਼ਾਮ ਪੀਣਾ ਪਿਆ ਅਤੇ ਇਹ ਫੈਸਲਾ ਦੇਰ ਆਏ ਦਰੁਸਤ ਆਏ ਵਾਲਾਂ ਸ਼ਲਾਘਾਯੋਗ ਉਪਰਾਲਾ ਕਿਹਾ ਜਾ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਫੈਸਲੇ ਦੀ ਪੁਰਜ਼ੋਰ ਸ਼ਬਦਾਂ’ਚ ਸ਼ਲਾਘਾ ਤੇ ਹਮਾਇਤ ਕਰਦੀ ਹੈ ਉਥੇ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਹੋਲੇ ਮਹੱਲੇ ਅਨੰਦਪੁਰ ਸਾਹਿਬ ਵਿਖੇ ਸਿਆਸੀਆਂ ਦੀਆਂ ਸਾਰੀਆਂ ਸਟੇਜਾਂ ਤੇ ਪਾਬੰਦੀ ਪਹਿਲਾਂ ਵੀ ਲੱਗਦੀ ਆਈਂ ਹੈ ਅਤੇ ਉਸੇ ਤਰ੍ਹਾਂ ਇਸ ਵਾਰ ਵੀ ਸਿਆਸੀਆਂ ਦੀਆਂ ਸਾਰੀਆਂ ਸਿਆਸੀ ਸਟੇਜਾਂ ਤੇ ਪਾਬੰਦੀ ਲਾਈ ਜਾਵੇ,ਤਾਂ ਕਿ ਸ਼ਰਧਾ ਭਾਵਨਾਵਾਂ ਨਾਲ ਦੇਸ਼ਾਂ ਵਿਦੇਸ਼ਾਂ’ਚ ਹੋਲੇ ਮਹੱਲੇ ਅਨੰਦਪੁਰ ਸਾਹਿਬ ਵਿਖੇ ਨਕਮਸਤ ਹੋਣ ਆਈ ਸੰਗਤ ਨੂੰ ਸਿਆਸੀਆਂ ਦੇ ਕੂੜ ਪ੍ਰਚਾਰ ਤੋਂ ਮੁਕੰਮਲ ਮੁਕਤ ਕਰਵਾਇਆ ਜਾ ਸਕੇ ਤੇ ਗੁਰਬਾਣੀ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ ਜਾ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ ਟਰੈਕਟਰ/ ਵਹੀਕਲਾਂ ਤੇ ਉੱਚੀ ਆਵਾਜ਼’ਚ ਸਾਊਂਡ ਚਲਾਉਣ ਵਾਲਿਆਂ ਤੇ ਧਾਰਾ (163 BNSS) ਤਹਿਤ ਕਾਰਵਾਈ ਕਰਨ ਵਾਲੇ ਇਤਿਹਾਸਕ ਤੇ ਸਮੇਂ ਦੇ ਨਾਲ ਨਾਲ ਲੋਕਾਂ ਦੀ ਮੰਗ ਵਾਲੇ ਫੈਸਲੇ ਦੀ ਪੂਰਨ ਹਮਾਇਤ ਅਤੇ ਸਰਕਾਰ ਤੋਂ ਹੋਲੇ ਮਹੱਲੇ ਤੇ ਸਿਆਸੀਆਂ ਦੀਆਂ ਸਾਰੀਆਂ ਸਿਆਸੀ ਸਟੇਜਾਂ ਤੇ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਹੋਲੇ ਮੁਹੱਲੇ ਅਨੰਦਪੁਰ ਸਾਹਿਬ ਵਿਖੇ ਟਰੈਕਟਰ/ ਵਹੀਕਲਾਂ ਤੇ ਉੱਚੀ ਆਵਾਜ਼’ਚ ਸਾਊਂਡ ਲਾ ਕੇ ਹੁਲੜਬਾਜ਼ੀ ਰਾਹੀਂ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਂ ਭਾਵਨਾਵਾਂ ਨਾਲ ਅਨੰਦਪੁਰ ਸਾਹਿਬ ਵਿਖੇ ਨਕਮਸਤ ਹੋਣ ਆਈਆਂ ਲੱਖਾਂ ਸੰਗਤਾਂ ਦੀ ਸ਼ਾਂਤੀ ਭੰਗ ਕਰਨ ਵਾਲੇ ਹੁਲੜਬਾਜਾਂ ਨੂੰ ਨੱਥਾ ਪਾਉਂਣਾ ਇੱਕ ਬਹੁਤ ਵੱਡਾ ਗੁਰਮਤਿ ਵਾਲਾ ਮੁੱਦਾ ਮਸਲਾ ਬਣ ਚੁੱਕਾ ਹੈ ਅਤੇ ਮੌਕਾ ਸਰਕਾਰਾਂ ਦੀ ਇਹ ਮੁੱਖ ਜੁਮੇਵਾਰੀ ਹੈ ਕਿ ਉਹ ਇਸ ਦੇ ਢੁਕਵੇਂ ਹੱਲ਼ ਲੱਭੇ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪੰਜਾਬ ਸਰਕਾਰ ਨੇ ਇਹ ਫ਼ੈਸਲਾ ਸ਼ਹੀਦ ਭਾਈ ਪਰਦੀਪ ਸਿੰਘ ਗਾਜ਼ੀ ਕੋਟ ਗੁਰਦਾਸਪੁਰ ਦੀ ਮਹਾਨ ਕੁਰਬਾਨੀ ਨੂੰ ਮੁੱਖ ਰੱਖਦਿਆਂ ਜੋਂ ਟਰੈਕਟਰ/ਵਹੀਕਲਾਂ ਤੇ ਉੱਚੀ ਆਵਾਜ਼’ਚ ਸਾਊਂਡ ਚਲਾਉਣ ਵਾਲੇ ਹੁਲੜਬਾਜਾਂ ਤੇ ਧਾਰਾ 163 ਦੀ ਕਾਰਵਾਈ ਕਰਨ ਦਾ ਲਿਆ ਹੈ ,ਇਸ ਫੈਸਲੇ ਨਾਲ ਹੁਲੜਬਾਜਾਂ ਨੂੰ ਨੱਥ ਪਾਈ ਜਾ ਸਕਦੀ ਹੈ ਤੇ ਹੋਲੇ ਮਹੱਲੇ ਦੀਆਂ ਸੰਗਤਾਂ ਨੂੰ ਧਾਰਮਿਕ ਭਾਵਨਾਵਾਂ ਨਾਲ ਜੋੜਿਆ ਜਾ ਸਕਦਾ ਹੈ, ਭਾਈ ਖਾਲਸਾ ਨੇ ਦੱਸਿਆ ਇਥੇ ਇਹ ਗੱਲ ਵਰਨਣਯੋਗ ਹੈ ਕਿ ਦੋ ਸਾਲ ਪਹਿਲਾਂ ਸਰਕਾਰ ਦੇ ਹੁਣ ਬਣਾਏ ਕਾਨੂੰਨ ਤੋਂ ਪਹਿਲਾਂ ਹੀ ਅਜਿਹੀ ਧਾਰਮਕ ਤੇ ਅਗਾਂਹ ਵਧੂ ਸੋਚ ਦੇ ਧਾਰਨੀ ਤੇ ਹੁਲੜਬਾਜਾਂ ਨਾਲ਼ ਲੋਹਾ ਲੈਂ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਪਰਦੀਪ ਸਿੰਘ ਗਾਜ਼ੀ ਕੋਟ ਦੀ ਕੁਰਬਾਨੀ ਤੋਂ ਸਰਕਾਰ ਨੇ ਸਬਕ ਸਿੱਖਿਆ ਤੇ 163 ਬੀ ਐਨ ਐਸ ਐਸ ਧਾਰਾਂ ਹੋਂਦ ਵਿੱਚ ਲਿਆਂਦੀ ,ਜੋ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਸਹੀ ਸਾਬਤ ਹੋਵੇਗੀ ਅਤੇ ਇਸ ਨਾਲ ਗਲੀਆਂ ਮੁਹੱਲਿਆਂ ਤੇ ਸੜਕਾਂ ਆਦਿ ਤੇ ਉੱਚੀ ਆਵਾਜ਼’ਚ ਸਾਊਂਡ ਚਲਾਉਣ ਵਾਲੇ ਹੁਲੜਬਾਜਾਂ ਨੂੰ ਨੱਥ ਪਵੇਗੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਟਰੈਕਟਰ/ਵਹੀਕਲਾ ਤੇ ਉੱਚੀ ਆਵਾਜ਼’ਚ ਸਾਊਂਡ ਲਗਾ ਕੇ ਆਮ ਲੋਕਾਂ ਦੀ ਸ਼ਾਨਤੀ ਭੰਗ ਕਰਨ ਵਾਲੇ ਹੁਲੜਬਾਜਾਂ ਵਿਰੁੱਧ (163 ਬੀ ਐਨ ਐਸ ਐਸ ਧਾਰਾਂ ) ਤਹਿਤ ਕਾਰਵਾਈ ਕਰਨ ਵਾਲੇ ਫੈਸਲੇ ਦੀ ਪੂਰਨ ਹਮਾਇਤ ਅਤੇ ਇਸ ਨੂੰ ਜਿਥੇ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਵਧੀਆ ਫੈਸਲਾ ਮੰਨਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੇ ਨਾਲ ਨਾਲ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਰਕਾਰੀ ਹੁਕਮਾਂ ਰਾਹੀਂ ਸਖ਼ਤ ਤਾੜਨਾ ਕੀਤੀ ਜਾਵੇ ਕਿ ਉਹ ਹੋਲੇ ਮਹੱਲੇ ਤੇ ਸਿਆਸੀ ਸਟੇਜਾਂ ਨਾ ਲਾਉਣ ਤਾਂ ਕਿ ਸਿਆਸੀਆਂ ਦੇ ਕੂ…
