ਹੋਲੇ ਮਹੱਲੇ ਤੇ ਬਾਦਲਾਂ ਦੇ ਨੌਕਰ ਮੈਨੇਜਰ ਕਮਰੇ ਦੇ ਰਹੇ ਨੇ ਬਾਦਲਾਂ ਦੇ ਚੱਪਲ ਝਾੜਾਂ ਨੂੰ,ਪੰਥਕ ਆਗੂਆਂ ਨੂੰ ਨਹੀਂ?ਜਥੇ ਬਲਦੇਵ ਸਿੰਘ ਵੱਲਾ ਨੂੰ ਕਮਰਾ ਨਾ ਦੇਣਾ ਦਲ ਪੰਥ ਵਿਰੋਧੀ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਅਨੰਦਪੁਰ ਸਾਹਿਬ ਦੇ ਮੈਨੇਜਰ ਵੱਲੋਂ ਕਮੇਟੀ ਸਕੱਤਰ ਦੇ ਕਹਿਣ ਦੇ ਬਾਵਜੂਦ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਦਲ ਨੂੰ ਰਹਾਇਸ਼ੀ ਕਮਰੇ ਨਾ ਦੇਣ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਕਿਹਾ ਅਜਿਹੇ ਦਲਪੰਥ ਦੇ ਮੁੱਖੀ ਜਥੇਦਾਰ ਵੱਲਾ ਸਾਹਿਬ ਨੂੰ ਹੋਲੇ ਮੁਹੱਲੇ ਅਨੰਦਪੁਰ ਸਾਹਿਬ ਵਿਖੇ ਉਸ ਵਕਤ ਕਮਰਾ ਨਾ ਦੇਣਾ ਜਦੋਂ ਉਹ ਸੈਂਕੜੇ ਨਿਹੰਗ ਸਿੰਘ ਫ਼ੌਜਾਂ ਤੇ ਘੌੜਿਆ ਨਾਲ ਉਤਾਰਾ ਕਰੀ ਬੈਠੇ ਹਨ, ਭਾਈ ਖਾਲਸਾ ਨੇ ਬਿਆਨ’ਚ ਦੱਸਿਆ ਇਥੇ ਹੀ ਬੱਸ ਨਹੀਂ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਸਾਹਿਬ ਦਾ ਦਲਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਵਾਨਤ ਦਲ ਵਿੱਚੋ ਇੱਕ ਹੈ ਅਤੇ ਉਹ ਹਰ ਸਾਲ ਹੋਲੇ ਮਹੱਲੇ ਮੌਕੇ ਇਥੇ ਫ਼ੌਜਾਂ ਤੇ ਘੌੜਿਆ ਸਮੇਤ ਉਤਾਰਾ ਕਰਦੇ ਹਨ, ਭਾਈ ਖਾਲਸਾ ਨੇ ਦੱਸਿਆ ਜਥੇਦਾਰ ਵੱਲਾ ਸਾਹਿਬ ਵੱਲੋਂ ਇਥੇ ਅਖੰਡ ਪਾਠ ਕਰਵਾਏ ਜਾਂਦੇ ਹਨ ਤੇ ਧਾਰਮਿਕ ਦੀਵਾਨ ਦੇ ਨਾਲ ਨਾਲ ਲੰਗਰ ਵੀ ਸਜਾਏ ਜਾਂਦੇ ਹਨ ਤੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਮੁਹੱਲਾ ਵੀ ਖੇਡਿਆ ਜਾਂਦਾ ਹੈ, ਬਿਆਨ’ਚ ਭਾਈ ਖਾਲਸਾ ਨੇ ਕਿਹਾ ਅਗਰ ਅਜਿਹੇ ਅਗਾਂਹ ਵਧੂ ਪੰਥਕ ਜੁਮੇਵਾਰ ਜਥੇਦਾਰ ਸਾਹਿਬਾਨਾਂ ਨੂੰ ਮੈਨੇਜਰ ਵੱਲੋਂ ਕਮਰੇ ਦੇਣ ਤੋਂ ਇੰਨਕਾਰ ਕੀਤਾ ਜਾਂਦਾ ਹੈ ਤਾਂ ਆਮ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਆਉਣ ਵਾਲੇ ਸਿੱਧੇ ਸਾਧੇ ਭੋਲੇ ਭਾਲੇ ਬੰਦਿਆਂ ਨੂੰ ਨਾਰੈਣੂ ਮਸੰਦਾਂ ਦੇ ਨੌਕਰਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ, ਭਾਈ ਖਾਲਸਾ ਦੱਸਿਆ ਇਹ ਸਾਰੇ ਕਮਰੇ ਬਾਦਲਕਿਆਂ ਨਾਰੈਣੂ ਮਸੰਦਾਂ ਵਾਸਤੇ ਰੱਖੇ ਗਏ ਨੇ ਅਤੇ ਤਾਂ ਹੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋਂ ਕਹਿਣ ਦੇ ਬਾਵਜੂਦ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਸਾਹਿਬ ਨੂੰ ਮੈਨੇਜਰ ਨੇ ਕਮਰਾ ਦੇਣ ਤੋਂ ਇੰਨਕਾਰ ਕੀਤਾ ਗਿਆ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਸਾਹਿਬ ਨੂੰ ਕਮਰੇ ਨਾ ਦੇਣ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਨਾਰੈਣੂ ਮਸੰਦਾਂ ਦੇ ਨੌਕਰਾਂ ਨੂੰ ਸਪੱਸ਼ਟ ਕਰਦੀ ਹੈ ਕਿ ਉਹਨਾਂ ਸਾਰੇ ਮੈਨੇਜਰਾਂ ਦੀਆਂ ਕਾਰਗੁਜ਼ਾਰੀਆਂ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪਤਾ ਲਾ ਰਹੀ ਹੈ ਜੋ ਸ਼ਰਧਾਵਾਨ ਸੰਗਤਾਂ ਨੂੰ ਕਮਰੇ ਨਾ ਦੇ ਕੇ ਬਾਦਲਕਿਆਂ ਦੇ ਚਿਮਚੀਆ ਨੂੰ ਕਮਰੇ ਦੇ ਕੇ ਮੀਟਿੰਗ ਕਰਵਾ ਰਹੇ ਨੇ ਉਨ੍ਹਾਂ ਬਿਆਨ ਰਾਹੀਂ ਸਪਸ਼ਟ ਕੀਤਾ ਸਮਾਂ ਆਉਣ ਤੇ ਬਾਦਲਾਂ ਦੇ ਨਾਲ ਇਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਇੰਦਰਜੀਤ ਸਿੰਘ ਕਾਉਂਕੇ ਤੇ ਭਾਈ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *