ਗੁਰਦਾਸਪੁਰ, 7 ਅਪ੍ਰੈਲ (ਸਰਬਜੀਤ ਸਿੰਘ)- ਅੱਜ ਦੀ ਕਾਨੂੰਨਗੋ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਪ੍ਰਧਾਨ ਰਜਿੰਦਰ ਨੱਤ ਦੀ ਅਗੁਵਾਈ ਹੇਠ ਐਸ.ਡੀ.ਐਮ ਅਮਨਦੀਪ ਕੌਰ ਘੁੰਮਣ ਨੂੰ ਮੰਗ ਪੱਤਰ ਸੌਂਪ ਕੇ ਜਿਲ੍ਹੇ ਦੀਆਂ ਲਟਕਦੀਆ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ | ਜਿਸ ਵਿੱਚ ਵਾਈਜ਼ ਸੇਵਾਦਾਰ ਦਿੱਤੇ ਜਾਣ | ਪਟਵਾਰੀਆਂ ਤੋਂ ਪੱਦ ਉਨਤ ਕਾਨੂਗੋ ਨੂੰ ਸਰਕਲ ਅਲਾਟ ਕੀਤੇ ਜਾਣ | ਸੀਨੀਅਰ ਤੇ ਜੂਨੀਅਰ ਦੇ ਰਿਕਾਰਡ ਪ੍ਰੋਫਾਰਮੇ ਅਨੁਸਾਰ ਸਰਕਾਰ ਨੂੰ ਭੇਜੇ ਜਾਣ | ਕਾਨੂੰਗੋ ਦੀਆਂ ਪੇ ਫਿਕਸ ਸਰਵਿਸ ਬੁੱਕਾ ਕਾਫੀ ਸਮੇਂ ਤੇ ਲਟਕ ਰਿਹਾ ਨੂੰ ਜਲਦੀ ਹੱਲ ਕੀਤਾ ਜਾਵੇ | ਇਹ ਕੰਮ 30 ਅਪ੍ਰੈਲ ਤੱਕ ਪੂਰਾ ਨਹੀਂ ਕੀਤਾ ਗਿਆ ਤਾ 1 ਮਈ ਭਾਗ ਲੈਣ ਦੇਣ ਦਾ ਕੰਮ ਪੂਰਨ ਬੰਦ ਕੀਤੀ ਜਾਵੇਗੀ | ਇਸ ਬਾਰੇ ਪੰਜਾਬ ਬਾਡੀ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਬਾਰੇ ਵੱਡਾ ਫੈਸਲਾ ਲਿਆ ਜਾਵੇਗਾ | ਇਸ ਮੌਕੇ ਰਜਿੰਦਰ ਸਿੰਘ ਨੱਤ, ਰੋਸ਼ਨ ਲਾਲ, ਬਲਦੇਵ ਰਾਜ, ਰਮੇਸ਼ ਕੁਮਾਰ, ਸੁਰਜੀਤ ਸਿੰਘ ਸੈਣੀ ਆਦਿ ਹਾਜਰ ਸਨ |
ਵਰਣਯੋਗ ਹੈ ਕਿ ਪੰਜਾਬ ਦੇ 22 ਜਿਲਿਆ ਵਿੱਚ ਉਕਤ ਮੰਗਾਂ ਲਾਗੂ ਹਨ, ਜਦੋਂ ਕਿ ਗੁਰਦਾਸਪੁਰ ਵਿੱਚ ਅਜਿਹੀਆ ਸਹੂਲਤਾਂ ਪਟਵਾਰੀਆਂ ਤੇ ਕਾਨੂੰਗਾਂ ਨੂੰ ਨਹੀਂ ਮਿਲ ਰਹੀਆ |


