ਸਬ ਡਵੀਜਨ ਸਰਦੂਲਗੜ੍ਹ ਵਿੱਚੋ ਵੱਡੀ ਤਦਾਦ ਵਿੱਚ ਵਰਕਰ ਕਰਨਗੇ ਸਮੂਲੀਅਤ
ਝੁਨੀਰ/ ਸਰਦੂਲਗੜ੍ਹ, ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)– ਸੀਪੀਆਈ ਦੀ 25 ਵੀ ਪਾਰਟੀ ਕਾਗਰਸ ਦੇ ਸੁਰੂਆਤ ਮੌਕੇ 21 ਸਤੰਬਰ ਨੂੰ ਹੋਣ ਵਾਲੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਸਮੇ ਦੇ ਹੁਕਮਰਾਨਾ ਦੀਆ ਜੜ੍ਹਾ ਹਿਲਾ ਕੇ ਰੱਖ ਦੇਵੇਗੀ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਕੋਟ ਧਰਮੂ ਵਿਖੇ ਪਾਰਟੀ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਪੰਜਾਬ ਦੀ ਮਾਨ ਸਰਕਾਰ ਪੂਰੀ ਤਰ੍ਹਾ ਅਸਫਲ ਸਿੱਧ ਹੋ ਚੁੱਕੀ ਹੈ , ਨਸਿਆ ਦਾ ਅਜਗਰ ਪੰਜਾਬ ਦੀ ਜੁਵਾਨੀ ਨੂੰ ਨਿਗਲ ਰਿਹਾ ਹੈ , ਬੇਰੁਜ਼ਗਾਰੀ ਤੇ ਰਿਸ਼ਵਤਖੋਰੀ ਨੇ ਪ੍ਰਚੰਡ ਰੂਪ ਧਾਰਨ ਕਰ ਲਿਆ ਹੈ ਤੇ ਹੜ੍ਹਾ ਦੀ ਰੋਕਥਾਮ ਤੇ ਨੁਕਸਾਨ ਦੀ ਪੂਰਤੀ ਕਰਨ ਵਿੱਚ ਸਰਕਾਰ ਨਾਕਾਮ ਸਿੱਧ ਹੋਈ ।
ਕਾਮਰੇਡ ਉੱਡਤ ਨੇ ਕਿਹਾ ਕਿ ਲਾਲ ਝੰਡੇ ਦੀ ਬਦੌਲਤ ਬਣੀ ਮਨਰੇਗਾ ਸਕੀਮ ਨੂੰ ਤੁਗਲਕੀ ਫਰਮਾਨ ਜਾਰੀ ਕਰਦਿਆਂ ਸਰਕਾਰ ਨੇ ਇੱਕ ਤਰ੍ਹਾਂ ਨਾਲ ਬੰਦ ਹੀ ਕਰ ਦਿੱਤਾ , ਜਿਸ ਦੇ ਖਿਲਾਫ ਮਜ਼ਦੂਰ ਲਗਾਤਾਰ ਸੰਘਰਸ ਕਰ ਰਹੇ ਹਨ । ਐਡਵੋਕੇਟ ਉੱਡਤ ਨੇ ਕਿਹਾ ਕਿ ਹੜ੍ਹਾ ਨਾਲ ਮਰੇ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ, ਨੁਕਸਾਨੀਆ ਫਸਲਾਂ ਲਈ 50 ਹਜਾਰ ਪ੍ਰਤੀ ਏਕੜ ਮੁਆਵਜ਼ਾ , ਖਰਾਬ ਹੋਏ ਮਕਾਨਾਂ ਲਈ 5 ਲੱਖ ਗਰਾਂਟ , ਮਜਦੂਰਾ ਲਈ ਇਕ ਲੱਖ ਪ੍ਰਤੀ ਪਰਿਵਾਰ , ਨੁਕਸਾਨੇ ਸਾਧਨਾਂ ਲਈ ਢੁਕਵਾਂ ਮੁਆਵਜਾ ਦਿੱਤਾ ਜਾਵੇ । ਇਸ ਮੌਕੇ ਤੇ ਹੋਰਨਾ ਤੋ ਇਲਾਵਾ ਕਾਮਰੇਡ ਬਲਵਿੰਦਰ ਸਿੰਘ ਕੋਟ ਧਰਮੂ , ਕਾਮਰੇਡ ਦੇਸਰਾਜ ਸਿੰਘ ਕੋਟ ਧਰਮੂ , ਗੁਰਪਿਆਰ ਸਿੰਘ ਕੋਟ ਧਰਮੂ,ਚੇਤ ਸਿੰਘ ਕੋਟ ਧਰਮੂ ਗੁਰਮੇਲ ਸਿੰਘ ਕੋਟ ਧਰਮੂ, ਜਲੌਰ ਸਿੰਘ ਕੋਟ ਧਰਮੂ, ਬੱਗਾ ਸਿੰਘ ਕੋਟ ਧਰਮੂ, ਸੀਤਾ ਸਿੰਘ ਤੇ ਗੋਰਾ ਸਿੰਘ ਆਦਿ ਵੀ ਹਾਜਰ ਸਨ।


