ਰਾਜਪਾਲ ਪੰਜਾਬ ਤੇ ਡੀਜੀਪੀ ਦੇ ਨਾਂ ਦਿੱਤਾ ਮੰਗ ਪੱਤਰ
ਦੋ ਫਰਵਰੀ ਨੂੰ ਧਰਨੇ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਮਣੇ ਪਹੁੰਚਣ ਦਾ ਸੱਦਾ
ਮਾਨਸਾ, ਗੁਰਦਾਸਪੁਰ, 22 ਜਨਵਰੀ (ਸਰਬਜੀਤ ਸਿੰਘ)– ਐਡਵੋਕੇਟ ਦਿਲਜੋਤ ਕੌਰ ਸ਼ਰਮਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਅੱਜ ਇਥੇ ਜ਼ਿਲ੍ਹਾ ਸਕੱਤਰੇਤ ਵਿੱਚ ਇਕ ਰੋਸ ਧਰਨਾ ਦਿੱਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਮਾਜਿਕ, ਸਿਆਸੀ ਤੇ ਧਾਰਮਿਕ ਸੰਗਠਨਾਂ ਨੇ ਹਿੱਸਾ ਲਿਆ। ਧਰਨਾਕਾਰੀਆਂ ਨੇ ਐਸ ਐਸ ਪੀ ਮਾਨਸਾ ਰਾਹੀਂ ਰਾਜਪਾਲ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਇਕ ਮੰਗ ਪੱਤਰ ਵੀ ਭੇਜਿਆ ਗਿਆ।

ਧਰਨੇ ਵਿੱਚ ਖੱਬੇ ਪੱਖੀ ਪਾਰਟੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ, ਪੀੜਤ ਪਰਿਵਾਰ, ਸਥਾਨਕ ਵਕੀਲ ਅਤੇ ਪਿੰਡ ਰੱਲਾ ਵਾਸੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਐਸਐਸਪੀ ਭੇਜੇ ਪੁਲਿਸ ਅਧਿਕਾਰੀ ਨੇ ਧਰਨੇ ਵਿੱਚ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ।
ਧਰਨੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਬੀਕੇਯੂ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ,
ਆਰਐੱਮਪੀਆਈ ਵਲੋਂ ਛੱਜੂ ਰਾਮ ਰਿਸ਼ੀ, ਸੀਪੀਆਈ ਵਲੋਂ ਕ੍ਰਿਸ਼ਨ ਚੌਹਾਨ, ਰੈੱਡ ਸਟਾਰ ਧੜੇ ਦੇ ਆਗੂ ਲਾਭ ਸਿੰਘ ਅਕਲੀਆ, ਐੱਨਐੱਚਸੀਪੀਐੱਮ ਵਲੋਂ ਜਗਰਾਜ ਰੱਲਾ, ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਐਡ. ਗੁਰਦਾਸ ਸਿੰਘ ਮਾਨ, ਸ਼ੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆ, ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਹਰਵਿੰਦਰ ਭਾਰਦਵਾਜ, ਆਈਡੀਪੀ ਆਗੂ ਗੁਰਮੇਲ ਸਿੰਘ ਅੱਕਾਂਵਾਲੀ, ਬੀਕੇਯੂ ਏਕਤਾ ਧਨੇਰ ਵਲੋਂ ਜਸਪਾਲ ਸਿੰਘ ਉੱਭਾ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਬਲਵਿੰਦਰ ਘਰਾਂਗਣਾਂ, ਲਲਕਾਰ ਧੜੇ ਦੇ ਸਾਬਕਾ ਆਗੂ ਰਜਿੰਦਰ ਸਿੰਘ ਜਿੰਦਾ, ਵਿਦਿਆਰਥੀ ਆਗੂਆਂ ਰਵਿੰਦਰ ਲੋਹਗੜ੍ਹ ਤੇ ਅਰਵਿੰਦਰ ਕੌਰ, ਸਿੱਧੂ ਮੂਸੇ ਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ, ਡਾਕਟਰ ਧੰਨਾ ਮੱਲ ਗੋਇਲ, ਪੱਲੇਦਾਰ ਆਗੂ ਸ਼ਿੰਦਰਪਾਲ ਚਕੇਰੀਆਂ ਤੇ ਜਸਵੀਰ ਮਲਕੋਂ, ਬੀਕੇਯੂ ਲੱਖੋਵਾਲ ਵਲੋਂ ਨਿਰਮਲ ਸਿੰਘ ਝੰਡੂਕੇ, ਬੀਕੇਯੂ ਵਲੋਂ ਬੋਘ ਸਿੰਘ ਮਾਨਸਾ, ਡੇਰਾ ਐਕਸ਼ਨ ਕਮੇਟੀ ਰੱਲਾ ਵਲੋਂ ਸੁਦਾਗਰ ਸਿੰਘ , ਬੀਕੇਯੂ ਮਾਲਵਾ ਵਲੋਂ ਧਰਮਿੰਦਰ ਪਸ਼ੌਰ ਨੇ ਸੰਬੋਧਨ ਕੀਤਾ। ਧਰਨੇ ਵਿੱਚ ਦਿਲਜੋਤ ਸ਼ਰਮਾ ਦਾ ਛੋਟਾ ਭਰਾ ਅਭਿਸ਼ੇਕ ਸ਼ਰਮਾ ਅਤੇ ਮਾਮਾ ਕੌਰ ਸੈਨ ਵੀ ਹਾਜ਼ਰ ਸਨ।
ਦਿਲਜੋਤ ਸ਼ਰਮਾ ਇਨਸਾਫ਼ ਕਮੇਟੀ ਵਲੋਂ ਬੋਲਦਿਆਂ ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਨੱਤ ਨੇ ਦਸਿਆ ਕਿ ਐਕਸ਼ਨ ਕਮੇਟੀ ਤੇ ਪਰਿਵਾਰ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਅੱਜ ਲੁਧਿਆਣਾ ਵਿਖੇ ਗੱਲਬਾਤ ਲਈ ਬੁਲਾਇਆ ਸੀ। ਸਾਰਾ ਮਾਮਲਾ ਸੁਣਨ ਤੋਂ ਬਾਅਦ ਅਧਿਕਾਰੀਆਂ ਨੇ ਪੜਤਾਲ ਲਈ ਕੁਝ ਦਿਨ ਮੰਗਦਿਆਂ ਕਮੇਟੀ ਨੂੰ 29 ਜਨਵਰੀ ਨੂੰ ਦੁਬਾਰਾ ਬੁਲਾਇਆ ਹੈ। ਪਰ ਦਿਲਜੋਤ ਨੂੰ ਇਨਸਾਫ਼ ਸਿਰਫ਼ ਸੰਘਰਸ਼ ਦੇ ਦਬਾਅ ਸਦਕਾ ਹੀ ਮਿਲ ਸਕਦਾ ਹੈ, ਇਸ ਲਈ ਅਸੀਂ 2 ਫਰਵਰੀ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਮਣੇ ਰੱਖੇ ਧਰਨੇ ਲਈ ਜ਼ੋਰਦਾਰ ਤਿਆਰੀਆਂ ਜਾਰੀ ਰੱਖਾਂਗੇ।
ਇਸ ਮੌਕੇ ਐਡ. ਸਵਰਨਜੀਤ ਦਲਿਉ , ਰਤਨ ਭੋਲਾ, ਆਤਮਾ ਸਿੰਘ ਪਮਾਰ, ਬਲੌਰ ਸਿੰਘ ਰੱਲਾ,ਗੁਰਸੇਵਕ ਮਾਨ , ਬਲਵਿੰਦਰ ਕੌਰ ਖਾਰਾ,
ਮਲਕੀਤ ਸਿੰਘ ਤੂਰ ਵਨਜਾਰਾ, ਮਨਜੀਤ ਸਿੰਘ ਮੀਹਾਂ, ਆਤਮਾ ਰਾਮ ਸਰਦੂਲਗੜ੍ਹ, ਐਡ. ਅਰੁਣਾ ਰਾਣੀ , ਜਤਿੰਦਰ ਆਗਰਾ, ਸ਼ੈਲਰ ਐਸੋਸੀਏਸ਼ਨ ਵਲੋਂ ਸ਼ਿਵ ਕੁਮਾਰ, ਮੁਕੇਸ਼ ਕੁਮਾਰ, ਹਰੀ ਰਾਮ ਡਿੰਪਾ ਵੀ ਹਾਜ਼ਰ ਸਨ।



