ਫਿਲੌਰ , ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਯੋਧੇ ਵਾਲ ਬਸਤੀ ਲੁਧਿਆਣਾ ਦੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ ਮਹਾਨ ਕੀਰਤਨ ਦਰਬਾਰ’ਚ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਦੇ ਸੰਤ ਮਹਾਂਪੁਰਸ਼ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਵਿਸ਼ੇਸ਼ ਸੱਦੇ ਤੇ ਆਪਣੇ ਜਥੇ ਸਮੇਤ ਹਾਜ਼ਰੀ ਲਵਾਈ ਤੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਇਸ ਮੌਕੇ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਧਾਰਮਿਕ ਬੁਲਾਰਿਆਂ ਤੇ ਹੋਰ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।
ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਨਾਲ ਟੈਲੀਫੋਨ ਤੇ ਸਮਾਗਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਸਮਾਗਮ ਸਬੰਧੀ ਪਰਸੋਂ ਦੇ ਰੋਜ਼ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ,ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸੱਦੇ ਤੇ ਕੀਰਤਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਆਏਂ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਲੁਧਿਆਣਾ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਹੁਕਮ ਨਾਮੇ ਦੀ ਕਥਾ ਵਿਚਾਰ ਕੀਤੀ ਤੇ ਸੰਗਤਾਂ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ, ਭਾਈ ਖਾਲਸਾ ਨੇ ਦੱਸਿਆ ਕੀਰਤਨ ਦਰਬਾਰ ‘ਚ ਦੋ ਦਰਜਨ ਤੋਂ ਵੱਧ ਸੰਤਾਂ ਮਹਾਪੁਰਸ਼ਾਂ ਤੇ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਨੇ ਹਾਜ਼ਰੀ ਲਵਾਈ ਤੇ ਸੰਗਤਾਂ ਗੁਰਬਾਣੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਵੱਡੀ ਪੱਧਰ ਉਪਰਾਲੇ ਕੀਤੇ, ਇਸ ਮੌਕੇ ਤੇ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਵੱਲੋਂ ਬਾਬਾ ਗੁਰਦਿੱਤਾ ਜੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ ਮਹਾਨ ਕੀਰਤਨ ਦਰਬਾਰ ਦੀ ਸ਼ਲਾਘਾ ਕਰਦਿਆਂ ਕਿਹਾ ਅੱਜ ਦੇ ਸਮੇਂ ਸੰਗਤਾਂ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨਾ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ, ਇਸ ਮੌਕੇ ਤੇ ਬੋਲਣ ਵਾਲੇ ਸਾਰੇ ਧਾਰਮਿਕ ਬੁਲਾਰਿਆਂ ਦਾ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਸੀਰੀ ਪਾਓ ਦੇ ਕੇ ਸਨਮਾਨ ਕੀਤਾ ਗਿਆ, ਭਾਈ ਖਾਲਸਾ ਨੇ ਦੱਸਿਆ ਪ੍ਰਬੰਧਕ ਕਮੇਟੀ ਵੱਲੋਂ ਕੀਰਤਨ ਦਰਬਾਰ”ਚ ਵਿਸ਼ੇਸ਼ ਸੱਦੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਦਾ ਹੋਰ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।



