ਸਹੀਦ ਭਗਤ ਸਿੰਘ ਦੇ ਸਹੀਦੇ ਦਿਹਾੜੇ ਨੂੰ ਸਮਰਪਿਤ ਕਾਨਫਰੰਸ 25 ਮਾਰਚ ਨੂੰ ਬਾਜੇਵਾਲੇ ਵਿੱਖੇ ਆਯੋਜਿਤ ਕੀਤੀ ਜਾਵੇਗੀ
ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)– ਇਥੋ ਥੋੜੀ ਦੂਰ ਸਥਿਤ ਪਿੰਡ ਬਾਜੇਵਾਲਾ ਵਿੱਖੇ ਸੀਪੀਆਈ ਪਿੰਡ ਇਕਾਈ ਦੀ ਜਰਨਲ ਬਾਡੀ ਮੀਟਿੰਗ ਕਾਮਰੇਡ ਧੰਨਾ ਸਿੰਘ ਬਾਜੇਵਾਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਹੀਦੇ ਆਜਮ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸਾਲ ਕਾਨਫਰੰਸ 25 ਮਾਰਚ ਦਿਨ ਸੋਮਵਾਰ ਨੂੰ ਪਿੰਡ ਬਾਜੇਵਾਲਾ ਵਿੱਖੇ ਆਯੋਜਿਤ ਕੀਤੀ ਜਾਵੇਗੀ । ਕਾਨਫਰੰਸ ਦੌਰਾਨ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੀ ਟੀਮ ਵੱਲੋ ਇਨਕਲਾਬੀ ਨਾਟਕ , ਕੋਰੀਓਗ੍ਰਫੀਆ ਤੇ ਗੀਤ ਪੇਸ ਕੀਤੇ ਜਾਣਗੇ ਤੇ ਇਸ ਮੌਕੇ ਤੇ ਕਮਿਉਨਿਸਟ ਲਹਿਰ ਦੇ ਹੀਰੀਆ ਤੇ ਉਨ੍ਹਾਂ ਦੇ ਪਰਿਵਾਰਾ ਦਾ ਸਨਮਾਨ ਕੀਤਾ ਜਾਵੇਗਾ । ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਸਹੀਦੇ ਆਜਮ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲ ਕੇ ਹੀ ਸਾਡੇ ਸਮਾਜ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਤੇ ਆਰਥਿਕ, ਸਮਾਜਿਕ ਤੇ ਰਾਜਨੀਤਕ ਅਸਮਾਨਤਾਵਾਂ ਨੂੰ ਖਤਮ ਕਰਕੇ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ । ਕਮਿਊਨਿਸਟ ਆਗੂਆਂ ਨੇ ਕਿਹਾ ਕਿ ਆਜਾਦੀ ਦੇ 76 ਸਾਲਾ ਬਾਅਦ ਵੀ ਸਾਡੇ ਹੁਕਮਰਾਨ ਮਿਹਨਤਕਸ ਕਿਸਾਨਾਂ ਮਜ਼ਦੂਰਾਂ ਦੀਆਂ ਬੁਨਿਆਦੀ ਲੋੜਾ ਵੀ ਪੂਰੀਆ ਨਹੀ ਸਕੇ ਤੇ ਨਵੳਦਾਰਵਾਦੀ ਕਾਰਪੋਰੇਟ ਪੱਖੀ ਨੀਤੀਆਂ ਸਦਕਾ ਮਿਹਨਤਕਸ ਦੀ ਹਾਲਾਤ ਦਿਨ-ਬ-ਦਿਨ ਮਾੜੀ ਹੋ ਰਹੀ ਹੈ ਤੇ ਭਾਰਤੀ ਸਮਾਜ ਦੀ ਦੌਲਤ ਚੰਦ ਪੂੰਜੀਪਤੀਆਂ ਦੇ ਹੱਥਾ ਵਿੱਚ ਇਕੱਤਰ ਹੋ ਰਹੀ ਹੈ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ , ਕਾਮਰੇਡ ਜੱਗਾ ਸਿੰਘ ਬਾਜੇਵਾਲਾ , ਕਾਮਰੇਡ ਬੂਟਾ ਸਿੰਘ ਖੱਟੜਾ , ਕਾਮਰੇਡ ਬੂਟਾ ਸਿੰਘ ਬਾਜੇਵਾਲਾ ਮਿਸਤਰੀ , ਕਾਮਰੇਡ ਦਰਸਨ ਸਿੰਘ ਬਾਜੇਵਾਲਾ ਮਿਸਤਰੀ , ਕਾਮਰੇਡ ਗੁਰਚੇਤ ਸਿੰਘ ਬਾਜੇਵਾਲਾ , ਕਾਮਰੇਡ ਨਿਰਮਲ ਸਿੰਘ ਬਾਜੇਵਾਲਾ , ਕਾਮਰੇਡ ਗਿੰਦਰ ਸਿੰਘ ਬਾਜੇਵਾਲਾ , ਕਾਮਰੇਡ ਮੇਜਰ ਸਿੰਘ ਬਾਜੇਵਾਲਾ ਆਦਿ ਵੀ ਹਾਜਰ ਸਨ ।


