ਦੇਸ਼ ਵਿਆਪੀ ਹੜਤਾਲ ਮੌਕੇ ਭਾਰਤ ਅਮਰੀਕਾ ਵਪਾਰਕ ਸਮਝੌਤਾ ਰੱਦ ਕਰਨ ਤੇ ਲੋਕ ਵਿਰੋਧੀ ਨੀਤੀਆਂ ਲਾਮਬੰਦੀ ਦਾ ਸੱਦਾ

ਮਾਲਵਾ


ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ


ਮਾਨਸਾ, ਗੁਰਦਾਸਪੁਰ, 12 ਫਰਵਰੀ (ਸਰਬਜੀਤ ਸਿੰਘ)— ਦੇਸ਼ ਵਿਆਪੀ ਹੜਤਾਲ ਮੌਕੇ ਸਥਾਨਕ ਬਾਰਾਂ ਹੱਟਾਂ ਚੌਂਕ ਵਿਖੇ ਏਟਕ,ਏਟਕੂ,ਸੀ ਟੀ ਯੂ, ਸੰਯੁਕਤ ਕਿਸਾਨ ਮੋਰਚਾ, ਇੰਪਲਾਈਜ ਫੈਡਰੇਸ਼ਨਾਂ, ਮਜ਼ਦੂਰ ਜਥੇਬੰਦੀਆਂ,ਆਸਾ,ਆਂਗਨਵਾੜੀ ਵਰਕਰਾਂ, ਮੈਡੀਕਲ ਪ੍ਰੈਕਟੀਸ਼ਨਰਾ,ਬੈਂਕਾਂ, ਨੋਜਵਾਨ, ਵਿਦਿਆਰਥੀਆਂ ਆਦਿ ਵੱਲੋਂ ਪ੍ਰਭਾਵਸਾਲੀ ਰੋਹ ਭਰਪੂਰ ਪ੍ਰਦਰਸ਼ਨ ਰਾਜਵਿੰਦਰ ਰਾਣਾ, ਕ੍ਰਿਸ਼ਨ ਚੌਹਾਨ,ਰੂਲਦੁ ਸਿੰਘ ਮਾਨਸਾ, ਅਮਰਜੀਤ ਸਿੰਘ, ਕਰਮਜੀਤ ਤਾਮਕੋਟ, ਬਲਦੇਵ ਮੰਢਾਲੀ, ਤੇ ਮੱਖਣ ਭੈਣੀ ਬਾਘਾ ਦੇ ਪ੍ਰਧਾਨਗੀ ਮੰਡਲ ਹੇਠ ਕੀਤਾ ਗਿਆ ਹੈ।
ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਮਰੀਕਾ ਵਪਾਰਕ ਸਮਝੌਤਾ ਖੇਤੀਬਾੜੀ, ਵਪਾਰਕ, ਤੇ ਡੈਅਰੀ ਫ਼ਾਰਮ ਸਮੇਤ ਲੋਕ ਵਿਰੋਧੀ ਫੈਸਲਿਆਂ ਕਾਰਨ ਬੇਰੁਜ਼ਗਾਰੀ ਵਿੱਚ ਵਾਧਾ ਕਰੇਗਾ।
ਜਦੋਂ ਕਿ ਮੋਦੀ ਸਰਕਾਰ ਵੱਲੋਂ ਪਹਿਲਾਂ ਹੀ ਬਿਜਲੀ ਐਕਟ, ਬੀਜ਼ ਬਿੱਲ ਲਿਆਉਣ ਲਈ ਤਰਲੋ ਮੱਛੀ ਹੈ ਅਤੇ ਮਨਰੇਗਾ ਕਾਨੂੰਨ ਤੇ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਸਰਮਾਏਦਾਰੀ ਨੂੰ ਸਸਤੀ ਲੇਬਰ ਮੁੱਹਈਆ ਕਰਵਾਉਣ ਦੀ ਸਾਜ਼ਿਸ਼ ਕਰ ਚੁੱਕੀ ਹੈ। ਨਵੇ ਰੁਜ਼ਗਾਰ ਦੇ ਸਾਧਨ, ਕੱਚੇ ਕਾਮਿਆਂ ਨੂੰ ਪੱਕੇ ਕਰਨ ਆਦਿ ਤੇ ਚਰਚਾ ਕੀਤੀ ਗਈ।
ਇਸ ਮੌਕੇ ਕਾਮਰੇਡ ਹਰਦੇਵ ਸਿੰਘ ਅਰਸ਼ੀ,ਰੁਲਦੂ ਸਿੰਘ ਮਾਨਸਾ, ਰਾਜਵਿੰਦਰ ਰਾਣਾ, ਧੰਨਾ ਮੱਲ ਗੋਇਲ, ਅਮਰਜੀਤ ਸਿੰਘ ਸਿੱਧੂ, ਸਿਕੰਦਰ ਸਿੰਘ ਘਰਾਗਣਾ, ਬਲਦੇਵ ਸਿੰਘ ਮੰਢਾਲੀ, ਲਖਵੀਰ ਸਿੰਘ ਅਕਲੀਆਂ, ਭੋਲਾ ਸਿੰਘ ਮਾਖਾ, ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ,ਭਜਨ ਸਿੰਘ ਘੁੰਮਣ, ਸਤਵਿੰਦਰ ਸਿੰਘ, ਅਜੈਬ ਸਿੰਘ ਭੈਣੀ ਬਾਘਾ, ਦਰਸ਼ਨ ਸਿੰਘ ਅਲੀਸ਼ੇਰ,ਜਨਕ ਸਿੰਘ ਫਤਿਹਪੁਰ, ਰਮਨਦੀਪ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਟਰੰਪ ਮੋਦੀ ਦੋਸਤਾਨਾ ਤੇ ਦੇਸ਼ ਨੂੰ ਅਮਰੀਕਾ ਤੋਂ ਅਜ਼ਾਦ ਕਰਵਾਉਣ ਲਈ ਲਾਮਬੰਦੀ ਤੇ ਸਾਂਝੇ ਘੋਲਾਂ ਦਾ ਸੱਦਾ ਦਿੱਤਾ।
ਸੰਚਾਲਕ ਕਮੇਟੀ ਰਤਨ ਭੋਲਾ, ਮੇਜ਼ਰ ਸਿੰਘ ਦੂਲੋਵਾਲ ਤੇ ਅਜੈਬ ਸਿੰਘ ਅਲੀਸ਼ੇਰ ਵੱਲੋਂ ਚਲਾਇਆ ਗਿਆ,ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਕੁਲਵਿੰਦਰ ਉੱਡਤ ਤੇ ਬਲਵਿੰਦਰ ਸਿੰਘ ਘਰਾਗਣਾ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦਰਸ਼ਨ ਨੱਤ,ਨਿਰਮਲ ਸਿੰਘ ਝੰਡੂਕੇ, ਅਮੋਲਕ ਡੇਲੂਆਣਾ, ਅਰਵਿੰਦਰ ਕੌਰ, ਜਸਵੀਰ ਕੌਰ ਨੱਤ, ਬਲਵਿੰਦਰ ਕੌਰ ਭੈਣੀ ਬਾਘਾ, ਰੂਪ ਸਿੰਘ ਢਿੱਲੋਂ, ਗੁਰਸੇਵਕ ਸਿੰਘ ਮਾਨਬੀਬੜੀਆਂ, ਜਗਸੀਰ ਸਿੰਘ ਜਵਾਹਰਕੇ, ਮੱਖਣ ਮਾਨਸਾ,ਕੇਵਲ ਸਿੰਘ ਸਮਾਓ, ਆਤਮਾ ਪਮਾਰ, ਗੁਰਪ੍ਰੀਤ ਸਿੰਘ ਭੈਣੀ ਬਾਘਾ, ਪ੍ਰਦੀਪ ਖੋਖਰ, ਨਾਜ਼ਰ ਸਿੰਘ , ਬੂਟਾ ਸਿੰਘ ਬਰਨਾਲਾ ਆਦਿ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *