ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)– ਇਨਰ ਵ੍ਹੀਲ ਕਲੱਬ ਗੁਰਦਾਸਪੁਰ ਚਿਰਾਗ ਨੇ ਲੋਕ ਭਲਾਈ ਦੇ ਕੰਮਾਂ ਦੇ ਨਾਲ-ਨਾਲ ਸਮਾਜ ਸੇਵੀਆਂ ਦਾ ਵੀ ਸਨਮਾਨ ਕੀਤਾ। ਸੰਸਥਾ ਦੀ ਪ੍ਰਧਾਨ ਸ਼ਰਧਾ ਮਹੰਤ ਨੇ ਦੱਸਿਆ ਕਿ ਅੱਜ ਕਲੱਬ ਵੱਲੋਂ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਮਹੰਤ ਬਾਬਾ ਪ੍ਰਵੀਨ ਜੀ ਅਤੇ ਨਗਰ ਕੌਂਸਲ ਦੀਨਾਨਗਰ ਦੇ ਮੀਤ ਪ੍ਰਧਾਨ ਨੂੰ ਕਲੱਬ ਦੇ ਹੋਰ ਮੈਂਬਰਾਂ ਦੀ ਹਾਜ਼ਰੀ ਵਿੱਚ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸਕੱਤਰ ਰੂਹੀ ਮਹਿੰਦਰੂ, ਆਈ.ਐਸ.ਓ. ਸ਼ੀਤਲ ਗੁਪਤਾ ਅਤੇ ਪ੍ਰਧਾਨ ਸ਼ਰਧਾ ਮਹੰਤ ਨੇ ਸਾਂਝੇ ਤੌਰ ‘ਤੇ ਕਿਹਾ ਕਿ ਕਿੰਨਰ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ, ਉਨ੍ਹਾਂ ਨੂੰ ਬਰਾਬਰ ਦੇ ਅਧਿਕਾਰ ਦੇਣਾ ਸਿਰਫ਼ ਸਰਕਾਰ ਦਾ ਕੰਮ ਨਹੀਂ ਹੈ, ਸਗੋਂ ਇਸ ਨੂੰ ਯਕੀਨੀ ਬਣਾਉਣਾ ਵੀ ਸਮਾਜ ਦੀ ਜ਼ਿੰਮੇਵਾਰੀ ਹੈ।
ਇਸ ਦੌਰਾਨ ਕਿੰਨਰ ਸਮਾਜ ਦੇ ਮੁਖੀ ਮਹੰਤ ਬਾਬਾ ਪ੍ਰਵੀਨ ਨੇ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਕਈ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਹਨ, ਜਿਸ ਕਾਰਨ ਕਿੰਨਰ ਭਾਈਚਾਰੇ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਸ ਸਨਮਾਨ ਅਤੇ ਸਨੇਹ ਦਿਖਾਉਣ ਲਈ ਕਲੱਬ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਮਹੰਤ ਬਾਬਾ ਮਮਤਾ ਅਤੇ ਬਾਬਾ ਧੀਰਜ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਲੱਬ ਮੈਂਬਰ ਕਵਿਤਾ ਅਗਰਵਾਲ, ਪਲਕ, ਸ਼ੀਨੂੰ, ਗਗਨ ਆਦਿ ਹਾਜ਼ਰ ਸਨ।


