ਧਰਨੇ ਕਾਰਨ ਮਰੀਜ ਹੋਏ ਪ੍ਰੇਸ਼ਾਨ
ਗੁਰਦਾਸਪੁਰ, 13 ਅਪ੍ਰੈਲ (ਸਰਬਜੀਤ ਸਿੰਘ)– ਬੀਤੇ ਦਿਨੀਂ ਗੁਰਦਾਸਪੁਰ ਹੋਸਪਿਟਲ ਦੇ ਡਾਕਟਰ ਵਿਸ਼ਾਲ ਦੇ ਉੱਪਰ ਇਕ ਮਰੀਜ਼ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸ਼ਿਵਲ ਹਸਪਤਾਲ ਗੁਰਦਾਸਪੁਰ ਵਿਖੇ ਡਾਕਟਰ ਵਿਸ਼ਾਲ ਦੇ ਉੱਪਰ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਸੀ ਕਿ ਡਾਕਟਰ ਵਿਸ਼ਾਲ ਵੱਲੋਂ ਇਕ ਮਰੀਜ਼ ਦਾ ਗ਼ਲਤ ਆਪਰੇਸ਼ਨ ਕੀਤਾ ਹੈ ਅਤੇ ਜਿਸਦੇ ਚੱਲਦੇ ਕਿਸਾਨਾਂ ਜਥੇਬੰਦੀਆਂ ਵਲੋਂ ਸਰਕਾਰ ਹਸਪਤਾਲ ਵਿੱਚ ਧਰਨਾ ਦਿੱਤਾ ਗਿਆ ਸੀ ਜਿਸ਼ ਦੇ ਰੋਸ ਵਜੋਂ ਅੱਜ ਡਾਕਟਰਾ ਨੇ ਓ.ਪੀ.ਡੀ ਦਾ ਕੰਮ 3 ਘੱਟੇ ਬੰਦ ਕਰਕੇ ਐਮਰਜੈਂਸੀ ਦੇ ਬਾਹਰ ਧਰਨਾ ਦਿੱਤਾ ਜਿਸਦੇ ਚੱਲਦੇ ਦਵਾਈਆਂ ਲੈਣ ਆਏ ਮਰੀਜ ਕਾਫੀ ਪਰੇਸ਼ਾਨ ਦਿਖੈ ਉਨ੍ਹਾਂ ਦਾ ਕਹਿਣਾ ਸੀ ਕਿ ਅਸੀ ਸਵੇਰੇ 9 ਵਜੇ ਦੇ ਹਸਪਤਾਲ ਵਿੱਚ ਆਏ ਹਾਂ ਪਰ ਡਾਕਟਰ ਹਡ਼ਤਾਲ ਤੇ ਚਲੇ ਗਏ ਹਨ ਜਿਸਦੇ ਕਾਰਣ ਅਸੀ ਕਾਫੀ ਪ੍ਰੇਸ਼ਾਨ ਹੋਏ।


