ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਸੀਪੀਆਈ ਐਮਐਲ ਲਿਬਰੇਸ਼ਨ ਦੇ ਬੀਤੇ 48 ਸਾਲਾ ਤੋਂ ਕੁਲਵਕਤੀ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਪੱਧਰ ਦੇ ਆਗੂ ਸੁਖਦੇਵ ਸਿੰਘ ਭਾਗੋਕਾਂਵਾ ਨਹੀ ਰਹੇ ।
ਇਸ ਸਬੰਧੀ ਜਾਣਕਾਰੀ ਦੇਦਿਆ ਉਨਾਂ ਦੇ ਛੋਟੇ ਪੁੱਤਰ ਵਕੀਲ ਹਰਵਿੰਦਰ ਸਿੰਘ ਮਲੀ ਨੇ ਦੱਸਿਆ ਹੈ ਕਿ ਉਨਾਂ ਦੇ ਪਿਤਾ ਥੋੜੇ ਸਮੇ ਤੋਂ ਬੁਖਾਰ ਆਦਿ ਨਾਲ ਬੀਮਾਰ ਚੱਲ ਰਹੇ ਸਨ ਅਤੇ ਹੁਣ ਪੀਲੀਏ ਅਤੇ ਲਿਵਰ ਦੀ ਸਕਾਇਤ ਹੋਣ ਕਾਰਣ ਲਿਵਰ ਦੇ ਸਪੈਸ਼ਲਿਸਟ ਹਰਪ੍ਰੀਤ ਸਿੰਘ ਅੰਮ੍ਰਿਤਸਰ ਹਸਪਤਾਲ ਵਿੱਚ ਜੇਰੇ ਇਲਾਜ ਸਨ ਪਰ ਇਸ ਦੌਰਾਨ ਬਰੇਨ ਅਟੈਕ ਹੋਣ ਕਾਰਣ ਬੇਹੋਸ਼ੀ ਦੀ ਹਾਲਤ ਵਿੱਚ ਜਾਣ ਤੋਂ ਬਾਅਦ ਦੁਬਾਰਾ ਹੋਸ਼ ਵਿੱਚ ਨਹੀ ਆ ਸਕੇ,ਅਤੇ ਸਭ ਨੂੰ ਵਿਛੋੜਾ ਦੇ ਗਏ।ਉਨਾਂ ਦਾ ਸਸਕਾਰ ਉਨਾ ਦੇ ਦੂਸਰੇ ਪੁੱਤਰ ਦੇ ਵਿਦੇਸ਼ ਚੋਂ ਇਥੇ ਪਹੁੰਚਣ ਉਪਰੰਤ 27 ਮਾਰਚ ਨੂੰ 12 ਵਜੇ ਦੁਪਹਿਰ ਪਿੰਡ ਭਾਗੋਕਾਵਾਂ ਵਿਖੇ ਹੋਵੇਗਾ। ਭਾਗੋਕਾਂਵਾਂ ਦੀ ਦੁਖਦਾਈ ਮੌਤ ਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ,ਏਕਟੂ ਆਗੂ ਗੁਲਜਾਰ ਸਿੰਘ ਭੁੰਬਲੀ,ਐਡਵੋਕੇਟ ਕਰਨਜੀਤ ਸਿੰਘ,ਐਡਵੋਕਟ ਐਸੋਸੀਏਸ਼ਨ ਗੁਰਦਾਸਪੁਰ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ,ਕਿਸਾਨ ਆਗੂ ਅਸ਼ਵਨੀ ਕੁਮਾਰ ਲੱਖਣ ਕਲਾਂ,ਮਖਣ ਕੁਹਾੜ,ਹਰਜੀਤ ਸਿੰਘ ਕਾਹਲੋ, ਸਤਿਬੀਰ ਸਿੰਘ ਸੁਲਤਾਨੀ ਨੇ ਪਰੀਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।


