ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)– ਪਾਇਲਟ ਦੀ ਚੁਸਤੀ ਫੁਰਤੀ ਤੇ ਸੂਝ ਬੂਝ ਕਰਕੇ ਕੇਦਾਰਨਾਥ ਜਾ ਰਹੇ ਹੈਲੀਕਾਪਟਰ ਨੂੰ ਚਲਦੀ ਸੜਕ ਤੇ ਵੈਡਿੰਗ ਕਰਵਾਉਣੀ ਪਈ ਤੇ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਭਾਵੇਂ ਕਿ ਜਹਾਜ਼ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਦੋਂ ਕਿ ਕੋਈ ਜਾਨੀ ਨੁਕਸਾਨ ਹੋਣੋਂ ਟਲਿਆ। ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਦੱਸਿਆ ਉਤਰਾਖੰਡ ਦੇ ਰੁਦਰਪ੍ਰਯਾਗ ਤੋਂ ਕੇਦਾਰਨਾਥ ਗੁਰਧਾਮ ਜਾ ਰਹੇ ਇੱਕ ਨਿੱਜੀ ਕੰਪਨੀ ਦੇ ਜਹਾਜ ਵਿੱਚ ਤਕਨੀਕੀ ਖਰਾਬੀ ਆਉਣ ਕਰਕੇ ਪਾਇਲਟ ਨੇ ਬੜੀ ਹੁਸ਼ਿਆਰੀ ਤੇ ਫੁਰਤੀ ਨਾਲ ਜਹਾਜ਼ ਨੂੰ ਉਤਰਾਖੰਡ ਦੇ ਰੁਦਰਪ੍ਰਯਾਗ ਵਿਖੇ ਇੱਕ ਚਲਦੀ ਸੜਕ ਤੇ ਵੈਡਿੰਗ ਕਰਵਾਉਣੀ ਪਈ, ਇਸ ਨਾਲ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਪਰ ਜਹਾਜ਼ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਦੱਸਿਆ ਜਾ ਰਿਹਾ ਹੈ ਇਸ ਨਿਜੀ ਕੰਪਨੀ ਦੇ ਜਹਾਜ ਵਿੱਚ ਪਾਇਲਟ ਸਮੇਤ 6 ਵਿਆਕਤੀ ਕੇਦਾਰਨਾਥ ਗੁਰਧਾਮ ਜਾ ਰਹੇ ਸਨ ਅਤੇ ਜਹਾਜ਼ ਦੇ ਉਡਾਣ ਭਰਨ ਤੋਂ ਕੁਝ ਸਮਾਂ ਬਾਅਦ ਹੀ ਜਹਾਜ਼ ਵਿੱਚ ਤਕਨੀਕੀ ਖਰਾਬੀ ਆਉਣ ਕਰਕੇ ਜਹਾਜ਼ ਡੋਲਣ ਲੱਗਾ , ਭਾਈ ਖਾਲਸਾ ਨੇ ਦੱਸਿਆ ਪਾਇਲਟ ਨੇ ਆਪਣੀ ਚੁਸਤੀ ਫੁਰਤੀ ਤੇ ਹੁਸ਼ਿਆਰੀ ਨਾਲ ਜਹਾਜ਼ ਨੂੰ ਅੱਗੇ ਲਿਜਾਣ ਦੇ ਬਜਾਏ ਰੁਦਰਪ੍ਰਯਾਗ ਦੀ ਚਲਦੀ ਸੜਕ ਤੇ ਲੈਡਿੰਗ ਕਰਵਾ ਦਿੱਤਾ, ਇਸ ਨਾਲ ਭਾਵੇਂ ਜਾਨੀ ਨੁਕਸਾਨ ਹੋਣੋਂ ਤਾਂ ਟਲ ਗਿਆ ਪਰ ਜਹਾਜ਼ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ,ਲੋਕ ਪਾਇਲਟ ਦੀ ਚੁਸਤੀ ਫੁਰਤੀ ਤੇ ਹੁਸ਼ਿਆਰੀ ਦੀਆਂ ਤਰੀਫਾਂ ਕਰ ਰਹੇ ਹਨ ਅਤੇ ਕਈ ਇਹ ਵੀ ਕਹਿ ਰਹੇ ਕਿ ਜਹਾਜ਼ ਧਰਮ ਅਸਥਾਨ ਤੇ ਜਾ ਰਿਹਾ ਸੀ ਤਾਂ ਹੀ ਇਹ ਇਕ ਵੱਡਾ ਹਾਦਸਾ ਹੋਣੋਂ ਟਲਿਆ, ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪਾਇਲਟ ਸਮੇਤ 6 ਨੂੰ ਸੁਰੱਖਿਅਤ ਰੱਖਣ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਜਹਾਜ ਦੇ ਪਾਇਲਟ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ।


