ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)– ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਨੇ 2000 ਕਰੋੜ ਰੁਪਏ ਦਾ ਕਰਜ਼ਾ ਹੋਰ ਲੈਣ ਦੀ ਤਿਆਰੀ ਕਰ ਲਈ ਹੈ, ਜਦੋਂ ਕਿ ਸੂਬੇ ਦੇ ਗਵਰਨਰ ਅਤੇ ਵਿਰੋਧੀ ਨੇਤਾ ਪਹਿਲਾਂ ਹੀ ਮਾਨ ਤੇ ਦੋਸ਼ ਲਾ ਰਹੇ ਹਨ ਕਿ ਪੰਜਾਬ ਦੇ ਨਾਂ ਤੇ ਕਰਜ਼ੇ ਲੈ ਕੇ ਆਪਣੀ ਪਾਰਟੀ ਦੀ ਮਸ਼ਹੂਰੀ ਅਤੇ ਕੇਜਰੀਵਾਲ ਦੇ ਜਹਾਜ਼ ਤੇ ਖਰਚਿਆਂ ਜਾ ਰਿਹਾ ਹੈ ਜਦੋਕਿ ਪੰਜਾਬ ਪਹਿਲਾਂ ਹੀ ਕਰਜੇ ਦੀ ਪੰਡ ਹੇਠ ਦੱਬਿਆ ਪਿਆ ਹੈ ਅਤੇ ਇਸ ਨੂੰ ਹੋਰ ਕੰਗਾਲ ਕਰਕੇ ਨੌਜਵਾਨ ਪੀੜ੍ਹੀ ਤੇ ਭਾਰ ਪਾਇਆਂ ਜਾ ਰਿਹਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਾਨ ਸਰਕਾਰ ਵੱਲੋਂ ਦੋ ਹਜ਼ਾਰ ਦਾ ਕਰਜ਼ਾ ਹੋਰ ਲੈਣ ਵਾਲ਼ੀ ਨੀਤੀ ਦੀ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਸੋਹਣੇ ਸੂਬੇ ਪੰਜਾਬ ਨੂੰ ਕਰਜ਼ੇ ਦੀ ਵੱਡੀ ਪੰਡ ਥੱਲੇ ਦੇਣ ਦੀ ਬਜਾਏ ਕੋਈ ਇਨਕਮ ਦੇ ਸੋਰਸ ਤਿਆਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਜਿਸ ਨਾਲ ਪੰਜਾਬ ਨੂੰ ਕਰਜ਼ਾ ਤੋਂ ਮੁਕਤ ਸੂਬਾ ਬਣਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਦੋ ਢਾਈ ਸਾਲਾਂ ਵਿੱਚ ਤੀਜੀ ਚੌਥੀ ਵਾਰ ਕਰਜਾ ਲੈਣ ਦੀ ਨਿੰਦਾ ਅਤੇ ਸੂਬੇ ਵਿਚ ਇਨਕਮ ਦੇ ਸੋਰਸ ਪੈਦਾ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਦੋ ਤਿੰਨ ਵਾਰ ਕਰਜਾ ਲਿਆ ਗਿਆ ਅਤੇ ਜਦੋਂ ਸੂਬੇ ਦੇ ਗਵਰਨਰ ਨੇ ਵਿਰੋਧੀਆਂ ਦੀ ਮੰਗ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਰ ਬਾਰ ਕਰਜਾ ਲੈਣ ਸਬੰਧੀ ਪੁੱਛਣ ਦੀ ਕੋਸ਼ਿਸ਼ ਕੀਤੀ, ਤਾਂ ਭਗਵੰਤ ਸਿੰਘ ਮਾਨ ਸਾਹਿਬ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਇਸ ਸਬੰਧੀ ਮੈ ਸੂਬੇ ਦੇ ਲੋਕਾਂ ਨੂੰ ਜੁਵਾਬ ਦੇ ਹਾਂ ,ਤੇ ਗਵਰਨਰ ਨੇ ਵੀ ਨਰਾਜ਼ਗੀ ਪ੍ਰਗਟ ਕੀਤੀ ਸੀ ਤੇ ਫਾਇਲਾਂ ਤੇ ਸਾਇਨ ਕਰਨੇ ਬੰਦ ਕਰ ਦਿੱਤੇ ਸਨ,ਭਾਈ ਖਾਲਸਾ ਨੇ ਕਿਹਾ ਹੁਣ ਫਿਰ ਮਾਨ ਸਰਕਾਰ ਪੰਜਾਬ ਦੀਆਂ ਲਿੰਕ ਸੜਕਾਂ ਦੇ ਪੰਚ ਲਾਉਣ ਬਹਾਨੇ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਸੂਬੇ ਨੂੰ ਕਰਜ਼ੇ ਦੀ ਪੰਡ ਥੱਲੇ ਹੋਰ ਦੱਬਣ ਜਾ ਰਹੀ ਹੈ ਜੋ ਸਰਕਾਰ ਦੀ ਅਤਿ ਨਿੰਦਣਯੋਗ ਨੀਤੀ ਕਹੀਂ ਜਾ ਸਕਦੀ ਹੈ, ਭਾਈ ਖਾਲਸਾ ਨੇ ਕਿਹਾ ਸਾਰੀਆਂ ਸਰਕਾਰਾਂ ਕਰਜ਼ੇ ਲੈ ਲੈ ਕੇ ਪੰਜਾਬ ਨੂੰ ਕਰਜ਼ੇ ਦੀ ਪੰਡ ਥੱਲੇ ਦੱਬ ਰਹੀਆਂ ਹਨ ਤੇ ਆਪਣੇ ਖਜ਼ਾਨੇ ਭਰ ਰਹੀਆਂ ਹਨ, ਭਾਈ ਖਾਲਸਾ ਨੇ ਕਿਹਾ ਭਗਵੰਤ ਮਾਨ ਸਾਹਿਬ ਇਸ ਸਬੰਧੀ ਦੱਸ ਰਹੇ ਹਨ ਕਿ ਇਹ ਕਰਜਾ ਪਿਛਲੀਆਂ ਸਰਕਾਰਾਂ ਦੀ ਦੇਣ ਹੈ ,ਪਰ ਮਾਨ ਸਾਹਿਬ ਦੀ ਸਰਕਾਰ ਨੇ ਦੋ ਢਾਈ ਸਾਲਾਂ ਵਿੱਚ ਹੁਣ ਚੌਥੀ ਵਾਰ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਦੱਸ ਦਿੱਤਾ ਹੈ ਕਿ ਸਾਡੀ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਪਿੱਛੇ ਕੇਵੇ ਪੰਜਾਬੀ ਦੀ ਕਹਾਵਤ ਵਾਂਗੂੰ ਮਾਮੇ ਦੀ ਧੀ ਚੱਲੀ ਤੇ ਮੈਂ ਕਿਓ ਰਹਾਂ ਇਕੱਲੀ ਜਦੋਂ ਦੂਜੀਆਂ ਸਰਕਾਰਾਂ ਪੰਜਾਬ ਨੂੰ ਕਰਜ਼ੇ ਥੱਲੇ ਦੱਬਣ ਦੀ ਨੀਤੀ ਤੇ ਚੱਲਦੀਆਂ ਰਹੀਆਂ ਹਨ ਤਾਂ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਹਾਂ, ਭਾਈ ਖਾਲਸਾ ਨੇ ਕਿਹਾ ਪੰਜਾਬ ਸਿਰ ਅਰਬਾਂ ਕਰੌੜਾਂ ਦਾ ਕਰਜ਼ਾ ਹੁਣ ਆਉਣ ਵਾਲੀ ਸਿਆਸੀ ਨੌਜਵਾਨ ਪੀੜ੍ਹੀ ਅਤੇ ਸਮੁੱਚੇ ਪੰਜਾਬੀਆਂ ਲਈ ਗਹਿਰੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਦੀ ਮਾਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਪਹਿਲਾਂ ਹੀ ਕਰਜੇ ਦੇ ਬੋਝ’ਚ ਦੱਬੇ ਪੰਜਾਬ ਨੂੰ ਹੋਰ ਕਰਜ਼ਾ ਲੈ ਕੇ ਕੰਗਾਲ ਕਰਨ ਦੀ ਬਜਾਏ ਇੰਨ ਕੰਮ ਦੇ ਸੋਰਸ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਪੰਜਾਬ ਨੂੰ ਕਰਜ਼ੇ ਤੋਂ ਮੁਕਤੀ ਦਿਵਾਈ ਜਾ ਸਕੇ । ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਨਿਊਜ਼ੀਲੈਂਡ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਮੋਗਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਗੁਰਜਸਪਰੀਤ ਸਿੰਘ ਮਜੀਠਾ ਆਦਿ ਆਗੂ ਹਾਜਰ ਸਨ ।।