ਸਮਰਾਲਾ, ਗੁਰਦਾਸਪੁਰ 24 ਜਨਵਰੀ (ਸਰਬਜੀਤ ਸਿੰਘ)– – ਪਤੰਗਬਾਜ਼ੀ ਦੇ ਸ਼ੋਕੀਨ ਚਾਇਨਾ ਡੋਰ ਦੀ ਵਰਤੋਂ ਕਰਨ ਤੋਂ ਨਹੀਂ ਆ ਰਹੇ ਬਾਜ਼ ! ਭਾਵੇਂ ਕਿ ਸੂਬੇ ‘ਚ ਇਸ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ ਅੱਜ ਸਮਰਾਲਾ ਬਾਈਪਾਸ ਪਿੰਡ ਪਰਥੜੀ ਲਾਗੇ ਸਕੂਲੋਂ ਮੋਟਰਸਾਈਕਲ ਸਾਇਕਲ ਤੇ ਆਪਣੇ ਘਰ ਨੂੰ ਪਰਤ ਰਹੇ ਮਾਤਾ ਪਿਤਾ ਦੇ ਇਕਲੌਤੇ ਪੁੱਤ ਤਰਨਜੀਤ ਸਿੰਘ ਦਸਵੀ ਦੇ ਵਿਦਿਆਰਥੀ ਦੀ ਚਾਇਨਾ ਡੋਰ ਨੇ ਗਲਾਂ ਕੱਟ ਦਿੱਤਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਮਾਤਾ ਪਿਤਾ ਤੇ ਭੈਣ ਤੋਂ ਇਲਾਵਾ ਰਿਸ਼ਤੇਦਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਅਤੇ ਉਹ ਸਰਕਾਰ ਨੂੰ ਕੋਸ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਸਰਕਾਰ ਇਸ ਜ਼ਾਲਮ ਤੇ ਖ਼ੂਨੀ ਚਾਇਨਾ ਡੋਰ ਨੂੰ ਵੇਚਣ ਤੇ ਇਸ ਦਾ ਇਸਤੇਮਾਲ ਕਰਨ ਵਾਲਿਆਂ ਤੇ ਕਿਉਂ ਨਹੀਂ ਕਰ ਰਹੀ ਸਖ਼ਤ ਕਾਨੂੰਨੀ ਕਾਰਵਾਈ, ਜਿਸ ਦੇ ਸਿੱਟੇ ਕਰਕੇ ਚਾਇਨਾ ਡੋਰ ਨਾਲ ਕੋਈ ਨਾ ਕੋਈ ਮੌਤ ਹੁੰਦੀ ਹੀ ਰਹਿੰਦੀ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਚਾਇਨਾ ਡੋਰ ਨਾਲ ਆਪਣੇ ਜਾਨ ਗੁਵਾਉਣ ਵਾਲੇ ਮਾਪਿਆਂ ਦੇ ਇਕਲੌਤੇ ਪੁੱਤਰ ਚਰਨਜੀਤ ਸਿੰਘ ਦੀ ਮੌਤ ਤੇ ਪ੍ਰਵਾਰ ਨਾਲ ਢੂਗਾ ਅਫਸੋਸ ਪ੍ਰਗਟ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਾਂ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ,ਤਾਂ ਕਿ ਰਾਜ ਵਿੱਚ ਚਾਇਨਾ ਡੋਰ ਨਾਲ਼ ਹੋ ਰਹੀਆਂ ਮੌਤੀ ਘਟਨਾਵਾਂ ਨੂੰ ਰੋਕਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਰਾਲਾ ਬਾਈਪਾਸ ਪਿੰਡ ਪਰਥੜੀ ਦੇ ਨਜ਼ਦੀਕ ਮੋਟਰਸਾਈਕਲ ਤੇ ਸਕੂਲੋਂ ਘਰ ਪਰਤ ਰਹੇ ਤਰਨਜੀਤ ਸਿੰਘ ਨਾਮਕ ਦਸਵੀਂ ਦੇ ਵਿਦਿਆਰਥੀ ਇਕਲੌਤੇ ਪੁੱਤ ਦੀ ਗਲਾਂ ਕੱਟਣ ਨਾਲ ਮੌਕੇ ਤੇ ਹੋਈ ਮੌਤ ਤੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਅਤੇ ਪੰਜਾਬ ਸਰਕਾਰ ਤੋਂ ਚਾਇਨਾ ਡੋਰ ਵੇਚਣ ਤੇ ਇਸ ਦਾ ਇਸਤੇਮਾਲ ਕਰਨ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਹਰ ਸਾਲ ਪਤੰਗਬਾਜ਼ੀ ਉਡਾਉਣ ਦੇ ਸਮੇਂ ਸਰਕਾਰ ਦਾਹਵਾ ਕਰਦੀ ਹੈ ਕਿ ਉਹਨਾਂ ਨੇ ਚਾਇਨਾ ਡੋਰ ਵੇਚਣ ਵਾਲਿਆਂ ਤੇ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਰਾਜ ਵਿੱਚ ਚਾਇਨਾ ਡੋਰ ਵੇਚਣ ਤੇ ਇਸ ਨਾਲ ਪਤੰਗ ਉਡਾਉਣ ਵਾਲਿਆਂ ਨੂੰ ਸਖ਼ਤ ਹਦਾਇਤਾ ਕੀਤੀਆਂ ਗਈਆਂ ਹਨ, ਭਾਈ ਖਾਲਸਾ ਨੇ ਦੱਸਿਆ ਸਰਕਾਰ ਦੇ ਝੂਠੇ ਦਾਵਿਆਂ ਨੇ ਮਾਤਾ ਪਿਤਾ ਦੇ ਦਸਵੀ’ਚ ਪੜਦੇ ਇਕਲੌਤੇ ਪੁੱਤਰ ਤਰਨਜੀਤ ਸਿੰਘ ਦੀ ਮੌਤ ਲੈ ਲਈ ਹੈ, ਇਸ ਕਰਕੇ ਇਸ ਮੌਤ ਤੋਂ ਇਲਾਵਾ ਹੋਰ ਹੋਈਆਂ ਮੌਤਾਂ ਲਈ ਸਰਕਾਰ ਹੀ ਜ਼ੁਮੇਵਾਰ ਹੈ ਜੋ ਚਾਇਨਾ ਡੋਰ ਵੇਚਣ ਵਾਲਿਆਂ ਤੇ ਕ਼ਾਨੂਨੀ ਕਾਰਵਾਈ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਸਿਧ ਹੋਈ ਹੈ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਚਾਇਨਾ ਡੋਰ ਨਾਲ ਮਰਨ ਵਾਲੇ ਤਰਨਜੀਤ ਸਿੰਘ ਜੀ ਦੀ ਮੌਤ ਤੇ ਦੁਖੀ ਪ੍ਰਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਪ੍ਰਵਾਰ ਦੀ ਮਾਲੀ ਸਹਾਇਤਾ ਕਰਨ ਦੇ ਨਾਲ ਨਾਲ ਚਾਇਨਾ ਡੋਰ ਵੇਚਣ ਵਾਲਿਆਂ ਅਤੇ ਇਸ ਦਾ ਪਤੰਗਬਾਜ਼ੀ ਰਾਹੀਂ ਇਸਤੇਮਾਲ ਕਰਨ ਵਾਲਿਆਂ ਸਖ਼ਤ ਕਾਰਵਾਈ ਕਰਨ ਦੀ ਲੋੜ ਤੇ ਜੋਰ ਦੇਵੇ ਤਾਂ ਰਾਜ ਵਿੱਚ ਚਾਇਨਾ ਡੋਰ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ ।


