ਅੰਮ੍ਰਿਤਸਰ, ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)– ਕੁਝ ਕੂੰ ਧਰਮੀ ਮੁਲਾਜ਼ਮਾਂ ਨੂੰ ਛੱਡ ਕੇ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਬਾਦਲ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਤਰਲੋ ਮੱਛੀ ਹੋ ਰਹੇ ਹਨ ਅਤੇ ਅਜਿਹੇ ਘਟਨਾ ਕ੍ਰਮ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਅਧਿਕਾਰੀ ਆਪਣੀ ਧਾਰਮਿਕ ਡਿਊਟੀ ਤੋਂ ਪਿੱਛੇ ਹਟ ਕੇ ਬਾਦਲਾਂ ਨੂੰ ਬਚਾਉਣ ਵਾਲੀ ਨੀਤੀ ਤਹਿਤ ਇੱਕ ਦੂਜੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਵਿੱਚ ਕਿਉਂ ਲੱਗੇ ਹੋਏ ਹਨ,ਜਿਸ ਦੀ ਤਾਜ਼ਾ ਮਿਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਦਰਬਾਰ ਸਾਹਿਬ ਦੀਆਂ ਪ੍ਰਤੀਕਰਮਾਂ ਵਿੱਚ ਮੀਡੀਆ ਨਾਲ ਗੱਲਬਾਤ ਨਾਂ ਕਰਨ ਦੇ ਸਖ਼ਤ ਹੁਕਮ ਕਰ ਦਿੱਤੇ ਗਏ ਹਨ,ਅਖੇ ! ਇਹਦੇ ਨਾਲ ਸੰਗਤਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ,ਅਸਲ ਵਿਚ ਇਹ ਹੁਕਮ ਇਸ ਕਰਕੇ ਕੀਤੇ ਗਏ ! ਕਿਉਂਕਿ ਭਲਕੇ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਜੀ ਜਥੇਦਾਰ ਸਾਹਿਬ ਦੇ ਸੱਦੇ ਤੇ ਅਕਾਲ ਤਖ਼ਤ ਸਾਹਿਬ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੂੰ ਜਥੇਦਾਰ ਸਾਹਿਬ ਨੇ ਇਸ ਕਰਕੇ ਸੱਦਿਆ ਹੈ ਕਿ ਸਰਕਾਰ ਨੇ ਗੁਰਬਾਣੀ ਬੇਅਦਬੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਤੋਂ ਪਹਿਲਾਂ ਸਾਨੂੰ ਕਿਉਂ ਨਹੀਂ ਸੱਦਿਆ ਪੁਛਿਆ!ਇਨ੍ਹਾਂ ਨੂੰ ਇਹ ਪੁੱਛਿਆ ਜਾਵੇ ! ਕਿ ਉਹਨਾਂ(ਸਰਕਾਰ ਨੇ ਤਾਂ ਸਭ ਦੇ ਸੁਝਾਅ ਮੰਗੇ ਅਤੇ ਇਹ ਕਾਨੂੰਨ ਦੇ ਪਾਸ ਹੋਣ ਸਮੇਂ ਪੰਥ ਦੇ ਮਹਾਨ ਆਗੂ ਅਤੇ ਸੰਤ ਸੇਵਾ ਸਿੰਘ ਖੰਡੂਰ ਸਾਹਿਬ ਜੀ ਤੋਂ ਇਲਾਵਾ ਧਾਰਮਿਕ ਆਗੂ ਪੰਜਾਬ ਵਿਧਾਨ ਸਭਾ ‘ਚ ਮੌਜੂਦ ਸਨ,ਪਰ ਜੇ ਬੇਅਦਬੀਆਂ ਦੇ ਜੁਮੇਵਾਰ ਬਾਦਲਕੇ ਨਹੀਂ ਪਹੁੰਚੇ ਤਾਂ ਤੁਸੀਂ ਇਕੱਲੇ ਕੇਵੇ ਕਹਿ ਸਕਦੇ ਹੋ ਕਿ ਸਰਕਾਰ ਵੱਲੋਂ ਬਣਾਇਆ ਸਖ਼ਤ ਕਾਨੂੰਨ ਪੰਥ ਨੂੰ ਪ੍ਰਵਾਨ ਨਹੀਂ ? ਕਿਉਂ ਕਿ ਕੱਲ੍ਹ ਦਰਬਾਰ ਸਾਹਿਬ ‘ਚ ਉੱਚ ਮੀਡੀਆਂ ਸਰਕਾਰ ਵੱਲੋਂ ਬਣਾਏ ਕਾਨੂੰਨ ਸਬੰਧੀ ਲੋਕਾਂ ਤੋਂ ਸਵਾਲ ਪੁੱਛੇਗਾ ਅਤੇ ਇਸ ਤੋਂ ਡਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ੍ਰ ਕੁਲਵੰਤ ਸਿੰਘ ਮੰਨਣ ਨੇ ਬਾਦਲ ਦੇ ਇਸ਼ਾਰੇ ਤੇ ਸਖ਼ਤ ਹੁਕਮ ਕਰਦਿਆਂ ਦਰਬਾਰ ਸਾਹਿਬ ਦੀਆਂ ਪਰੀਕਰਮਾ ਵਿਚ ਮੀਡੀਏ ਨਾਲ ਗੱਲਬਾਤ ਕਰਨ ਦੀ ਸਖ਼ਤ ਪਾਬੰਦੀ ਲਾ ਦਿੱਤੀ ਹੈ ,ਤਾਂ ਕਿ ਲੋਕਾਂ ਦੀਆਂ ਟੋਕਰੇ ਭਰ ਭਰ ਕੇ ਪੈਣ ਵਾਲੀਆਂ ਲਾਹਨਤਾਂ ਤੋਂ ਬਚਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੋਕਾਂ ਦੀਆਂ ਲਾਹਨਤਾਂ ਤੋਂ ਬਚਣ ਲਈ ਦਰਬਾਰ ਸਾਹਿਬ ਦੀਆਂ ਪਰਕਰਮਾਂ ਵਿਚ ਮੀਡੀਆ ਨਾਲ ਗੱਲਬਾਤ ਨਾ ਕਰਨ ਦੇ ਕੀਤੇ ਹੁਕਮਾਂ ਦੀ ਨਿੰਦਿਆ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਚਲੋ ਅਸੀਂ ਮੰਨ ਲੈਂਦੇ ਹਾਂ ਕਿ ਇਸ ਨਾਲ ਸੰਗਤਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ,ਪਰ ਇਸ ਤੋਂ ਪਹਿਲਾਂ ਅਜਿਹੇ ਹੁਕਮ ਜਾਰੀ ਕਿਉਂ ਨਾ ਕੀਤੇ ਗਏ ! ਕੀ ਉਸ ਵਕਤ ਸੰਗਤਾਂ ਨੂੰ ਪ੍ਰੇਸ਼ਾਨੀ ਨਹੀਂ ਸੀ ਹੁੰਦੀ ? ਭਾਈ ਖਾਲਸਾ ਨੇ ਕਿਹਾ ਝੂਠ ਝੂਠ ਹੀ ਹੁੰਦਾ ਹੈ ਉਹਨਾਂ ਬਦਲਣਾ ਮੁਸ਼ਕਿਲ ਹੈ ਕਿਉਂਕਿ ਇਸ ਗੱਲ ਤੋਂ ਸਮੁੱਚਾ ਪੰਥ ਭਲੀਭਾਂਤ ਜਾਣੂ ਹੈਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀਆਂ ਬੇਅਦਬੀ ਘਟਨਾਵਾਂ ਬਾਦਲਾਂ ਤੋਂ ਸ਼ੁਰੂ ਹੋਈਆਂ, ਜਦੋਂ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕਾਂਗਰਸ ਜਾਂ ਅਕਾਲੀ ਦੋਹੇ ਸਰਕਾਰਾਂ ਵੀ ਸਖ਼ਤ ਕਾਨੂੰਨ ਬਣਾਉਣ ਵਿੱਚ ਕਾਮਯਾਬ ਨਾ ਹੋ ਸਕੀਆਂ ਅਤੇ ਹੁਣ ਜਦੋਂ ਪੰਜਾਬ ਸਰਕਾਰ ਨੇ ਲੋਕਾਂ ਦੀ ਮੰਗ ਨੂੰ ਲੈਕੇ ਸਖ਼ਤ ਕਾਨੂੰਨ ਬਣਾ ਦਿੱਤਾ ਤਾਂ ਇਹਨਾਂ ਬੇਅਦਬੀ ਘਟਨਾਵਾਂ ਦੇ ਸਾਜਸਘਾੜਾ ਨੂੰ ਹੱਥ ਪੈਰਾਂ ਦੀ ਪੈ ਗਈ, ਭਾਈ ਖਾਲਸਾ ਨੇ ਦੱਸਿਆ ਸਰਕਾਰ ਵੱਲੋਂ ਬਣਾਇਆ ਕਾਨੂੰਨ ਪੂਰੀ ਸੰਗਤ ਤੇ ਸਮੁੱਚੇ ਪੰਥ ਨੂੰ ਪ੍ਰਵਾਨ ਹੈ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲੋਕਾਂ ਨੂੰ ਬਾਦਲ ਦੇ ਇਸ਼ਾਰੇ ਤੇ ਸਖਤ ਕਾਨੂੰਨ ਸਬੰਧੀ ਗੁਮਰਾਹ ਕਰਨ ਦੀ ਪੰਥ ਵਿਰੋਧੀ ਚਾਲ ਖੇਡ ਰਹੇ ਹਨ ਜਦੋਂ ਕਿ ਭੱਲਕੇ ਇਸ ਸਖ਼ਤ ਕਾਨੂੰਨ ਦੇ ਹੱਕ ਵਿੱਚ ਸ੍ਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਨਾਲ਼ ਦਰਬਾਰ ਸਾਹਿਬ ਵਿਖੇ ਕਾਨੂੰਨ ਨਾਂ ਪ੍ਰਵਾਨ ਕਰਨ ਵਾਲੇ ਬਾਦਲਾਂ ਨੂੰ ਲਾਹਨਤਾਂ ਪਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ, ਭਾਈ ਖਾਲਸਾ ਨੇ ਕਿਹਾ ਲੋਕਾਂ ਦੀਆਂ ਲਾਹਨਤੀ ਤੋਂ ਡਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ੍ਰ ਕੁਲਵੰਤ ਸਿੰਘ ਮੰਨਣ ਨੇ ਦਰਬਾਰ ਦੀਆਂ ਪ੍ਰੀਕਰਮਾਂ ਵਿਚ ਮੀਡੀਏ ਨਾਲ ਗੱਲਬਾਤ ਨਾਂ ਕਰਨ ਦੇ ਹੁਕਮ ਚਾੜ੍ਹ ਦਿੱਤੇ ਹਨ, ਅਖੇ ਜੀ ਇਸ ਨਾਲ ਸੰਗਤ ਨੂੰ ਪ੍ਰੇਸ਼ਾਨੀ ਆਉਂਦੀ ਹੈ, ਭਾਈ ਖਾਲਸਾ ਨੇ ਕਿਹਾ ਇਹ ਹੁਕਮ ਪਹਿਲਾਂ ਕਿਉਂ ਨਾ ਕੀਤੇ ਗਏ ? ਕੀ ਉਹਦੋਂ ਸੰਗਤਾਂ ਨੂੰ ਪ੍ਰੇਸ਼ਾਨੀ ਨਹੀਂ ਸੀ ਆਉਂਦੀ ?,ਇਸ ਨੂੰ 8 ਮਈ ਤੋਂ ਪਹਿਲਾਂ ਜਲਦੀ ਨਾਲ ਜਾਰੀ ਕਰਨ ਦੀ ਕੀ ਮਜਬੂਰੀ ਪੈ ਗਈ ਸੀ ਭਾਈ ਖਾਲਸਾ ਨੇ ਸਪੱਸ਼ਟ ਕੀਤਾ, ਇਹ ਭਲਕੇ ਲੋਕਾਂ ਵੱਲੋਂ ਬਾਦਲਾਂ ਨੂੰ ਢੇਰਿ ਸਾਰੀਆਂ ਅਣਗਿਣਤ ਲਾਹਨਤਾਂ ਪੈਣ ਦੀ ਵਜ੍ਹਾ ਕਰਕੇ ਕੀਤਾ ਗਿਆ, ਉਹਨਾਂ ਕਿਹਾ ਬਾਦਲਾਂ ਨੂੰ ਲੋਕਾਂ ਦੀਆਂ ਲਾਹਨਤਾਂ ਤੋਂ ਕੇਵੇ ਬਚਾਇਆ ਜਾ ਸਕਦਾ ਹੈ? ਭਾਵੇਂ ਕਮੇਟੀ ਪ੍ਰਧਾਨ ਜਾ ਜਥੇਦਾਰ ਸਾਹਿਬ ਬਚਿ ਸਕਦਾ ਜਿਨੇ ਮਰਜ਼ੀ ਸਖ਼ਤ ਹੁਕਮ ਕਰ ਲਵੋ ਪਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਦੀਆਂ ਲਾਹਨਤਾਂ ਤੋਂ ਡਰਦਿਆਂ ਦਰਬਾਰ ਸਾਹਿਬ ਦੀਆਂ ਪਰਕਰਮਾਂ ਵਿਚ ਮੀਡੀਆ ਨਾਲ ਗੱਲਬਾਤ ਕਰਨ ਵਾਲੇ ਹੁਕਮਾਂ ਦੀ ਨਿੰਦਿਆ ਕਰਦੀ ਹੋਈ ਲੋਕਾਂ ਨੂੰ ਸਰਕਾਰ ਦੇ ਬਣਾਏ ਕਾਨੂੰਨ ਦੀ ਪੂਰਨ ਹਮਾਇਤ ਤੇ ਸਾਥ ਦੇਣ ਦੀ ਅਪੀਲ ਕਰਦੀ ਹੈ।


