ਉਤਰਾਖੰਡ ਸਰਕਾਰ ਨਿਰਦੋਸ਼ ਨਿਹੰਗ ਸਿੰਘਾਂ ਨੂੰ ਬਾਇੱਜ਼ਤ ਰਿਹਾ ਕਰੇ ਅਤੇ ਪਹਿਲ ਕਦਮੀ ਨਾਲ ਹਮਲਾ ਕਰਨ ਵਾਲੇ ਹੁਲੜਬਾਜਾ ਤੇ ਪਰਚਾ ਦਰਜ ਕਰੇ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)– ਬੀਤੇ ਦਿਨੀਂ ਉਤਰਾਖੰਡ ਵਿਚ ਸਥਾਨਕ ਹੁਲੜਬਾਜਾ ਵੱਲੋਂ ਚਾਰ ਨਿਹੰਗ ਸਿੰਘ ਤੇ ਪਹਿਲ ਕਦਮੀ ਨਾਲ ਹੱਲਾ ਬੋਲ ਦਿੱਤਾ ਗਿਆ ਅਤੇ ਜੁਵਾਬੀ ਕਾਰਵਾਈ ‘ਚ ਜਦੋਂ ਨਿਹੰਗ ਸਿੰਘਾਂ ਨੇ ਆਪਣੇ ਬਚਾਅ ਖਾਤਰ ਹੁਲੜਬਾਜਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਤਰਾਖੰਡ ਸਰਕਾਰ ਨੇ ਸਥਾਨਕ ਹੁਲੜਬਾਜਾਂ ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਉਹਨਾਂ ਨਿਹੰਗ ਸਿੰਘਾਂ ਤੇ ਕਾਨੂੰਨੀ ਕਾਰਵਾਈ ਕਰ ਦਿੱਤੀ, ਇਸ ਘਟਨਾ ਦਾ ਸਿੱਖ ਜਥੇਬੰਦੀਆਂ ਵਲੋਂ ਤਿਖਾ ਵਿਰੋਧ ਕੀਤਾ ਜਾ ਰਿਹਾ ਅਤੇ ਸਿੰਘਾ ਨੂੰ ਛੁਡਾਉਣ ਅਤੇ ਸਥਾਨਕ ਹੁਲੜਬਾਜਾਂ ਤੇ ਕਾਰਵਾਈ ਕਰਵਾਉਣ ਲਈ ਉਤਰਾਖੰਡ ਦੇ ਗਵਰਨਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਸਬੰਧ ਵਿੱਚ ਅੱਜ ਗੁਰਦੁਆਰਾ ਸੋਹਾਣਾ ਸਾਹਿਬ ਵਿਖੇ ਐਮ ਪੀ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਤਾਂ ਚਾਰ ਨਿਹੰਗ ਸਿੰਘਾਂ ਨੂੰ ਛੁਡਵਾਇਆ ਜਾ ਸਕੇ ਅਤੇ ਸਥਾਨਕ ਹੁਲੜਬਾਜਾਂ ਤੇ ਪਰਚਾ ਦਰਜ ਕਰਵਾਇਆ ਜਾ ਸਕੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿੱਥੇ ਉਤਰਾਖੰਡ ਵਿਚ ਚਾਰ ਨਿਹੰਗ ਸਿੰਘਾਂ ਨਾਲ ਬਦਸਲੂਕੀ ਕਰਨ ਅਤੇ ਉਨ੍ਹਾਂ ਤੇ ਪਰਚਾ ਦਰਜ਼ ਕਰਨ ਵਾਲੇ ਕਾਰਵਾਈ ਦੀ ਨਿੰਦਾ ਕਰਦੀ ਹੈ ਉਥੇ ਉਤਰਾਖੰਡ ਸਰਕਾਰ ਨੂੰ ਬੇਨਤੀ ਕਰਦੀ ਹੈ ਇਹਨਾਂ ਚਾਰੇ ਨਿਹੰਗ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਨਿਹੰਗ ਸਿੰਘਾਂ ਨਾਲ ਬਦ ਸਲੂਕੀ ਨਾਲ ਪੇਸ਼ ਆਉਣ ਵਾਲੇ ਸਥਾਨਕ ਹੁਲੜਬਾਜਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੀਤੇ ਦਿਨੀਂ ਉਤਰਾਖੰਡ ਸਰਕਾਰ ਵੱਲੋਂ ਚਾਰ ਨਿਹੰਗ ਸਿੰਘਾਂ ਤੇ ਥੂਠਾ ਪਰਚਾ ਵਾਪਸ ਲੈ ਕੇ ਸਿੰਘਾਂ ਨੂੰ ਰਿਹਾਅ ਕਰਨ ਦੇ ਨਾਲ ਨਾਲ ਨਿਹੰਗ ਸਿੰਘਾਂ ਨਾਲ ਬਦ ਸਲੂਕੀ ਕਰਨ ਵਾਲੇ ਸਥਾਨਕ ਹੁਲੜਬਾਜਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਅਜ ਦੇਸ ਦੇ ਹਰ ਸਟੇਟ ਵਿਚ ਸਿਖਾਂ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ ! ਚਾਹੇਂ ਉਹ ਹਿਮਾਚਲ ਪ੍ਰਦੇਸ਼ ਹੋਵੇ, ਮਹਾਰਾਸ਼ਟਰ ਹੋਵੇ ਜਾਂ ਫਿਰ ਉਤਰਾਖੰਡ ਹੋਵੇ ਸਭ ਪਾਸੇ ਬੇਇਨਸਾਫ਼ੀ ਤੇ ਧੱਕੇਸ਼ਾਹੀ ਹੋ ਰਹੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਤਾਂ ਹੀ ਸਿਖਾਂ ਵਿੱਚ ਬੇਗਾਨਗੀ ਪਾਈ ਜਾ ਰਹੀ ਹੈ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਨੂੰ ਅਜ਼ਾਦ ਕਰਾਉਣ ਲਈ ਸਭ ਤੋਂ ਵੱਧ ਸਹਾਦਤੀ ਯੋਗਦਾਨ ਪਾਉਣ ਵਾਲੇ ਸਿੱਖਾਂ ਨਾਲ਼ ਧੱਕੇ ਸ਼ਾਹੀ ਕਰਨੀ ਬੰਦ ਕਰੇ , ਭਾਈ ਖਾਲਸਾ ਨੇ ਕੀਤਾ ਸਿੱਖ ਕੌਮ ਪੰਥਕ ਜਥੇਬੰਦੀਆਂ ਨੂੰ ਇੱਕ ਜੁੱਟ ਹੋ ਕੇ ਅਜਿਹੇ ਵਰਤਾਰਿਆਂ ਨੂੰ ਰੋਕਣ ਲਈ ਠੋਸ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਉਤਰਾਖੰਡ ਸਰਕਾਰ ਵੱਲੋਂ ਬੀਤੇ ਦਿਨੀਂ ਪੰਜਾਬ ਦੇ ਚਾਰ ਨਿਹੰਗ ਸਿੰਘਾਂ ਤੇ ਝੂਠਾ ਪਰਚਾ ਦਰਜ ਕਰਨ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਨਿਰਦੋਸ਼ ਪਾਏ ਪਰਚੇ ਵਾਪਸ ਲਏ ਜਾਣ ਅਤੇ ਸਥਾਨਕ ਪਹਿਲ ਕਦਮੀ ਨਾਲ ਨਿਹੰਗ ਸਿੰਘਾਂ ਤੇ ਹਮਲਾ ਕਰਨ ਵਾਲਿਆਂ ਹੁਲੜਬਾਜਾਂ ਤੇ ਪਰਚਾ ਦਰਜ ਕੀਤਾ ਜਾਵੇ, ਭਾਈ ਖਾਲਸਾ ਨੇ ਕਿਹਾ ਗੁਰਦੁਆਰਾ ਸੋਹਾਣਾ ਸਾਹਿਬ ਵਿਖੇ ਭਾਈ ਸਰਬਜੀਤ ਸਿੰਘ ਖਾਲਸਾ ਐਮ ਪੀ ਫਰੀਦਕੋਟ ਦੀ ਅਗਵਾਈ ਹੇਠ ਸਿਘਾਂ ਨੂੰ ਛੁਡਾਉਣ ਅਤੇ ਦੋਸ਼ੀਆਂ ਤੇ ਪਰਚਾ ਦਰਜ ਕਰਵਾਉਣ ਲਈ ਪੰਥਕ ਜਥੇਬੰਦੀਆਂ ਵੱਲੋਂ ਕੀਤੀ ਮੀਟਿੰਗ ਅਤੇ ਗਰਵਨਰ ਉਤਰਾਖੰਡ ਨੂੰ ਮਿਲਣ ਦੇ ਯਤਨ ਸ਼ਲਾਘਾਯੋਗ ਪੈਂਤੜਾ, ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ, ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਸਿੰਦਾ ਸਿੰਘ ਨਿਹੰਗ ਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਕਮਾਲ ਕੇ ਆਦਿ ਆਗੂ ਹਾਜਰ ਸਨ ।।

Leave a Reply

Your email address will not be published. Required fields are marked *