ਪੀੜਤਾ ਦੀ ਸੁਣਵਾਈ ਕਰਵਾਉਂਣ ਲਈ ਭਾਈ ਜੁਗਰਾਜ ਸਿੰਘ ਤੇ ਹੋਰਨਾ ਸਿੰਘਾਂ ਦੀ ਲਗਾਈ ਡਿਊਟੀ
ਐਸ ਐਚ ਓ ਘੁਮਾਣ ਨੂੰ ਸੌਂਪੀ ਸ਼ਿਕਾਇਤ ਦੀ ਕਾਪੀ
ਸ੍ਰੀ ਹਰਗੋਬਿੰਦਪੁਰ /ਘੁਮਾਣ,20,ਜੂਨ (ਸਰਬਜੀਤ ਸਿੰਘ)— ਦਸਮੇਸ਼ ਤਰਨਾ ਦਲ ਦੇ ਪੜਾਅ ਤੇ ਜਾਤੀ ਵਿਤਕਰੇ ਦਾ ਮਾਮਲਾ ਪੁੱਜਾ ਹੈ। ਦਸਮੇਸ਼ ਤਰਨਾ ਦਲ ਦੇ ਮੁੱਖੀ ਸੰਤ ਮਹਾਪੁਰਸ਼ ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਤਲਵੰਡੀ ਭਿੰਡਰ ਤੋਂ ਬੀਬਾ ਰੁਪਿੰਦਰ ਕੌਰ ਪਤਨੀ ਬਲਦੇਬ ਸਿੰਘ ਹਾਲ ਵਾਸੀ ਬੁਤਾਲਾ ਨੇ ਦਲ ਪੰਥ ਤੱਕ ਪਹੁੰਚ ਕਰਕੇ ਸ਼ਿਕਾਇਤ ਦਿੱਤੀ ਹੈ ਕਿ ਪਿੰਡ ਵੀਲਾ ਬੱਝੂ ਦੇ ਵਸਨੀਕ ਉੱਚ ਜਾਤੀ ਦੇ ਵਿਅਕਤੀ ਨੇ ਬੀਬਾ ਨੂੰ ਜਾਤੀ ਸੂਚਕ ਸਬਦ ਕਹੇ ਹਨ ਅਤੇ ਗਾਲੀ ਗਲੋਚ ਕਰਦਿਆਂ ਧੱਮਕਾਇਆ ਹੈ।
ਉਹਨਾ ਨੇ ਦੱਸਿਆ ਹੈ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ ਗੁਰਪਰੀਤ ਸਿੰਘ ਇੱਟਾਂਵਾਲੀ ਨੂੰ ਸਵੇਰੇ 11 ਵਜੇ ਸਰਕਟ ਹਾਊਸ ਫਿਰੋਜ਼ਪੁਰ ਪੀੜਤ ਪਰੀਵਾਰ ਮਿਲਕੇ ਆਪਣੀ ਸ਼ਿਕਾਇਤ ਦਰਜ ਕਰਵਾਉਂਣਗੇ । ਉਹਨਾ ਨੇ ਦੱਸਿਆ ਕਿ ਭਾਈ ਜੁਗਰਾਜ ਸਿੰਘ ਖਾਲਸਾ ਬੀਬਾ ਰੁਪਿੰਦਰ ਕੌਰ ਅਤੇ ਉਸ ਦੇ ਪਰੀਵਾਰ ਨੂੰ ਨਾਲ ਲੈਕੇ ਐਸ ਐਚ ਓ ਘੁਮਾਣ ਸ ਹਰਜਿੰਦਰ ਸਿੰਘ ਕੋਲ ਸ਼ਿਕਾਇਤ ਪੁੱਜਦਾ ਕਰ ਚੁੱਕੇ ਹਨ।
ਉਹਨਾ ਨੇ ਐਲਾਨ ਕੀਤਾ ਹੈ ਕਿ ਦਲ ਪੰਥ ਗਰੀਬਾਂ ਦੀ ਰੱਖਿਆ ਕਰਨ ਲਈ ਤਰ ਬਰ ਤਿਆਰ ਰਹਿੰਦਾ ਹੈ । ਪੁੱਛਣ ਤੇ ਬੀਬਾ ਰੁਪਿੰਦਰ ਕੌਰ ਨੇ ਦੱਸਿਆ ਕਿ ਮੈਂ ਦਸਤੀ ਦਰਖ਼ਾਸਤ ਵੀ ਕਮਿਸ਼ਨ ਨੂੰ ਪੁੱਜਦਾ ਕਰ ਰਹੀ ਹਾਂ ਅਤੇ ਸਪੀਡ ਪੋਸਟ ਵੀ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ 8 ਜੂਨ 2026 ਨੂੰ ਭੇਜ ਚੁੱਕੀ ਹਾ। ਉਨਾ ਨੇ ਕਿਹਾ ਮੈਂ ਆਪਣੇ ਦਲ ਪੰਥ ਤੇ ਪੂਰਾ ਭਰੋਸਾ ਹੈ।


