ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)–ਸੁਮਿਤ ਭੱਲਾ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ. ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਦਫ਼ਤਰਾਂ ਵਿੱਚ ਸੇਵਾਵਾਂ ਨਿਭਾ ਰਹੀਆਂ 125 ਮਹਿਲਾ ਅਧਿਕਾਰੀਆਂ ਅਤੇ ਕਰਮਚਾਰਨਾਂ ਨੇ ਭਾਗ ਲਿਆ।
ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਸੁਮਿਤ ਭੱਲਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੁਲਿਸ ਤੇ ਸਿਵਲ ਵਿਭਾਗਾਂ ਦੀਆਂ ਮਹਿਲਾ ਅਧਿਕਾਰੀਆਂ ਅਤੇ ਕਰਮਚਾਰਨਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸਿਵਲ ਅਪੀਲ ਨੰਬਰ 2482 ਆਫ਼ 2014 ਟਾਈਟਲਡ ਐਜ਼ ਔਰੇਲੀਏਨੋ ਫੇਰਨਾਡੇਸ ਬਨਾਮ ਗੋਆ ਐਂਡ ਅਦਰ ਦੀ ਜੱਜਮੈਂਟ ਬਾਰੇ ਅਤੇ ਨਾਲ ਹੀ ਸੈਕਸੂਅਲ ਹਰਾਸਮੈਂਟ ਆਫ ਵੂਮੈਨ ਆਨ ਵਰਕ ਪਲੇਸ (ਪਰਵੇਨਸ਼ਨ, ਪਰੋਹੇਬੀਏਸ਼ਨ ਅਤੇ ਰੀਡਰੈਸਲ) ਐਕਟ 2013 ਸਬੰਧੀ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਬਾਰੇ ਵੀ ਦੱਸਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਭਾਸ਼ ਚੰਦਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੈਨਲ ਐਡਵੋਕੇਟ ਮਿਸ ਮੀਨਾ ਮਹਾਜਨ, ਇੰਦਰਬੀਰ ਕੌਰ, ਇੰਚਾਰਜ ਹੈਲਪ ਡੈਸਕ ਵੂਮੈਨ, ਗੁਰਦਾਸਪੁਰ, ਤਜਿੰਦਰਪਾਲ ਸਿੰਘ, ਇੰਸਪੈਕਟਰ, ਸਾਂਝ ਕੇਂਦਰ, ਬਟਾਲਾ,ਨੇਹਾ ਮਹਾਜਨ, ਇੰਚਾਰਜ ਸਕਿੱਲ ਡਵੈਲਪਮੈਂਟ, ਗੁਰਦਾਸਪੁਰ ਅਤੇ ਤਰੁਨਜੋਤ ਕੌਰ, ਲੈਕਚਰਰ, ਸੋਸ਼ਲ ਸਾਇੰਸ, ਗੁਰਦਾਸਪੁਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਮਹਿਲਾ ਅਧਿਕਾਰੀ ਵੀ ਮੌਜੂਦ ਸਨ।


