ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)– ਬਟਾਲਾ ਕਾਦੀਆਂ ਰੋਡ ਦੀ ਰਹਿਣ ਵਾਲੀ ਆਂਗਣਵਾੜੀ ਅਧਿਆਪਕਾ ਦਲਜੀਤ ਕੌਰ ਨੇ ਜੋ ਸ਼ੌਕ ਵਜੋਂ ਮਾਡਲਿੰਗ ਦੇ ਖੇਤਰ ਚ ਪਰਾਈਡ ਆਫ ਇੰਡੀਆ ਦਾ ਖਿਤਾਬ ਜਿਤਿਆ ਉਥੇ ਹੀ ਦੇਸ਼ ਭਰ ਚ ਦੂਸਰਾ ਸਥਾਨ ਹਾਸਿਲ ਕੀਤਾ ਦਿਲੀ ਚ ਹੋਏ ਨੈਸ਼ਨਲ ਪੱਧਰ ਦੇ ਮੁਕਾਬਲੇ ਚ ਫਸਟ ਰਨਰਅੱਪ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸੇ ਸੁੰਦਰਤਾ ਮੁਕਾਬਲੇ ਦੇ ਪਹਿਲੇ ਪੜਾਅ ਚ ਕੁਝ ਮਹੀਨੇ ਪਹਿਲਾਂ ਦਲਜੀਤ ਕੌਰ ਮਿਸੀਜ ਗੁਰਦਾਸਪੁਰ ਵੀ ਰਹਿ ਚੁੱਕੇ ਹਨ। ਅਤੇ ਉਸ ਤੋਂ ਬਾਅਦ ਮਿਸ ਪੰਜਾਬਣ ਦਾ ਖਿਤਾਬ ਵੀ ਹਾਸਿਲ ਕੀਤਾ ਸੀ ਅਤੇ ਹੁਣ ਦੇਸ਼ ਚ ਦੂਸਰਾ ਸਥਾਨ ਜਿਤਿਆ ਹੈ ਉਥੇ ਹੀ ਬਟਾਲਾ ਪੁੰਹਚਣ ਤੇ ਦਲਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ।
ਗੱਲਬਾਤ ਦੌਰਾਨ ਦਲਜੀਤ ਕੌਰ ਨੇ ਦੱਸਿਆ ਕਿ ਦੱਸਿਆ ਕਿ ਪਿਛਲੇ ਕੁਝ ਮਹੀਨੇ ਪਹਿਲਾ ਸੁੰਦਰਤਾ ਮੁਕਾਬਲਾ ਫਾਰ ਐਵਰ ਸਟਾਰ ਇੰਡੀਆ ਵੱਲੋਂ ਭਾਰਤ ਦੇ ਸਾਰੇ ਸੂਬਿਆਂ ਚ ਕਰਵਾਏ ਗਏ ਸੀ ਜਿਸ ਵਿਚ ਉਸਨੇ ਫਸਟ ਰਨਰਅੱਪ ਪੰਜਾਬ ਦਾ ਖਿਤਾਬ ਜਿੱਤਿਆ ਸੀ।ਅਤੇ ਹੁਣ ਦਸੰਬਰ ਦੇ ਮਹੀਨੇ ਦਿਲੀ ਚ ਨੈਸ਼ਨਲ ਪੱਧਰ ਦੇ
ਚ ਉਹ ਜਿੱਤ ਕੇ ਆਈ ਹੈ ਅਤੇ ਦਿਲਜੀਤ ਕੌਰ ਦਾ ਕਹਿਣਾ ਹੈ ਕਿ ਇਸ ਕਾਮਯਾਬੀ ਪਿੱਛੇ ਉਹ ਮੁਖ ਤੌਰ ਤੇ ਆਪਣੇ ਪਤੀ ਗੁਰਮੇਜ ਸਿੰਘ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਉਨ੍ਹਾਂ ਦਾ ਵਿਆਹ ਤੋਂ ਬਾਅਦ ਬਹੁਤ ਸਾਥਾ ਦਿੱਤਾ ਅਤੇ ਕਦੇ ਰੋਕਟੋਕ ਨਹੀਂ ਕੀਤੀ। ਦਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਮਿਸੀਜ ਇੰਡੀਆ ਬਨਣਾ ਸੀ ਅਤੇ ਉਹ ਅੱਜ ਪੂਰਾ ਹੋਇਆ ਹੈ |