ਪਠਾਨਕੋਟ, ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)– ਪੰਜਾਬ ਦੇ ਜ਼ਿਲ੍ਹਾ ਵੈਟਨਰੀ ਇੰਸਪੈਕਟਰਜ ਦੀ ਮੀਟਿੰਗ ਜਲੰਧਰ ਦੇ ਵਿਰਸਾ ਭਵਨ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਸਮੂਹ ਜਿਲ੍ਹਾ ਵੈਟਨਰੀ ਇੰਸਪੈਕਟਰਜ਼ ਨੇ ਹਿੱਸਾ ਲਿਆ। ਮੀਟਿੰਗ ਦਾ ਆਗਾਜ਼ ਵਿਛੜੇ ਜੁਝਾਰੂ ਸਾਥੀਗੁਰਮੁਖ ਸਿੰਘ ਡੀ ਵੀ ਆਈ ਸੰਗਰੂਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦੇ ਕੇ ਕੀਤਾ। ਮੀਟਿੰਗ ਵਿੱਚ ਸ਼ਵਿੰਦਰ ਸਿੰਘ ਲਾਖਾ , ਸੇਵਾਮੁਕਤ ਡੀ ਵੀ ਆਈ ਅਤੇ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕੇਡਰ ਦੀ ਭਲਾਈ ਲਈ ਵਿਚਾਰ ਰੱਖੇ। ਮੀਟਿੰਗ ਦੌਰਾਨ ਜ਼ਿਲ੍ਹਾ ਵੈਟਨਰੀ ਇੰਸਪੇਕਟਰਜ਼ ਵੱਲੋਂ ਗਰੇਡ ਪੇ, ਡਿਊਟੀ ਲਿਸਟ ਅਤੇ ਹੋਰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਡੂੰਘਾਈ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ, ਅਤੇ ਜਲਦ ਤੋਂ ਜਲਦ ਪੰਜਾਬ ਸਟੇਟ ਵੈਟਨਰੀ ਇੰਸਪੈੱਕਟਰਜ਼ ਐਸੋਸੀਏਸ਼ਨ ਨਾਲ ਮੀਟਿੰਗ ਰੱਖ ਕੇ ਇਹਨਾਂ ਮੁਸ਼ਕਿਲਾਂ ਅਤੇ ਮੰਗਾਂ ਦੇ ਹੱਲ ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਦੋਰਾਨ ਸ਼੍ਰੀਅਮਨਦੀਪ ਡੀ ਵੀ ਆਈ ਪਠਾਨਕੋਟ , ਸ਼੍ਰੀ ਗੁਰਮੀਤ ਸਿੰਘ ਡੀ ਵੀ ਆਈ ਪਟਿਆਲਾ ਦੀ ਮੁੱਖ ਨੁਮਾਇੰਦਿਆਂ ਵਜੋਂ ਚੋਣ ਕੀਤੀ ਗਈ ਅਤੇ ਜਸਵਿੰਦਰ ਸਿੰਘ ਡੀ ਵੀ ਆਈ ਮੋਹਾਲੀ ਨੂੰ ਖ਼ਜਾਨਚੀ ਵਜੋਂ ਚੁਣਿਆ ਗਿਆ। ਮੀਟਿੰਗ ਲਈ ਮੁੱਖ ਉਪਰਾਲਾ ਅਤੇ ਸਟੇਜ ਸਕੱਤਰ ਦੀ ਭੂਮਿਕਾ, ਗੁਰਜੀਤ ਸਿੰਘ, ਹੁਸ਼ਿਆਰਪੁਰ ਅਤੇ ਪ੍ਰਬੰਧਕ ਵਜੋਂ ਸ਼੍ਰੀ ਸੁਰਿੰਦਰ ਕੁਮਾਰ, ਜਲੰਧਰ ਨੇ ਯੋਗਦਾਨ ਪਾਇਆ। ਮੀਟਿੰਗ ਦੌਰਾਨ, ਪੰਜਾਬ ਦੇ ਸਮੂਹ ਜਿਲ੍ਹਾ ਵੈਟਨਰੀ ਇੰਸਪੈਕਰਜ ਜਸਵੀਰ ਸਿੰਘ, ਲਵਲੀ ਮਲਹੋਤਰਾ, ਸੁਖਵੀਰ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਨਿਰਮਲਜੀਤ ਸਿੰਘ, ਟਹਿਲ ਸਿੰਘ, ਸ਼ਮਸ਼ੇਰ ਸਿੰਘ, ਜਗਦੀਸ਼ ਸਿੰਘ, ਜਗਰੂਪ ਸਿੰਘ, ਰਮੇਸ਼ ਕੁਮਾਰ, ਜਸਵਿੰਦਰ ਸਿੰਘ, ਨਪਿੰਦਰ ਸਿੰਘ, ਦਵਿੰਦਰਪਾਲ ਸਿੰਘ, ਰਾਜਿੰਦਰ ਕੁਮਾਰ, ਸ਼ਮਸ਼ੇਰ ਬਹਾਦੁਰ, ਹਾਜ਼ਰ ਰਹੇ।ਇਹ ਜਾਣਕਾਰੀ ਪੱਤਰਕਾਰਾਂ ਨੂੰ ਸਾਬਕਾ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ


