ਹੁਣ 1 ਸਾਲ ਤੱਕ ਪੈਨਸ਼ਰਾਂ ਦਾ ਕੀਤਾ ਜਾਵੇਗਾ ਅੱਖਾਂ ਦਾ ਮੁੱਫਤ ਇਲਾਜ਼
ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)–ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਸਮਾਜ ਸੇਵਕ ਡਾ. ਕੇ.ਡੀ ਸਿੰਘ ਨੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਕਿਹਾ ਕਿ ਸਾਰੇ ਪੈਨਸ਼ਰਾਂ ਨੂੰ ਇੱਕ ਸਾਲ ਤੱਕ ਅੱਖਾਂ ਦਾ ਮੁੱਫਤ ਚੈਕਅੱਪ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜੋ ਜਿਹੜੇ ਲੋਕ ਅੱਖਾਂ ਦਾ ਆਪਰੇਸ਼ਨ ਕਰਵਾਉਣ ਲਈ ਆਉਣਗੇ ਉਨ੍ਹਾਂ ਨੂੰ ਨੌ ਪ੍ਰਾਫਟ ਨੌ ਲਾਸ ਤੇ ਲੈਂਜ ਪਾਏ ਜਾਣਗੇ ਅਤੇ ਆਰਥਿਕ ਪੱਖੋਂ ਪੱਛੜੇ ਲੋਕਾਂ ਦਾ ਵੀ ਟੈਸਟ ਮੁੱਫਤ ਕੀਤਾ ਜਾਵੇਗਾ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ।
ਵਰਣਯੋਗ ਹੈ ਕਿ ਡਾ. ਕੇ.ਡੀ ਸਿੰਘ ਇਸ ਤੋਂ ਪਹਿਲਾਂ ਵੀ ਪਠਾਨਕੋਟ, ਜੰਮੂ, ਕਲਾਨੌਰ, ਡੇਰਾ ਬਾਬਾ ਨਾਨਕ, ਕਾਹਨੂੰਵਾਨ, ਦੀਨਾਨਗਰ, ਗੁਰਦਾਸਪੁਰ, ਸ੍ਰੀਹਰਗੋਬਿੰਦਪੁਰ ਤੋਂ ਇਲਾਵਾ ਹੋਰ ਕਈ ਇਲਾਕਿਆ ਵਿੱਚ ਅਜਿਹੀ ਸੇਵਾ ਦੇ ਚੁੱਕੇ ਹਨ। ਜਿਸ ਕਰਕੇ ਉਹ ਇਸ ਸਮੇਂ ਲੋਕਪ੍ਰਿਆ ਬਣੇ ਹੋਏ ਹਨ।



