10 ਹਜ਼ਾਰ ਨੂੰ ਸਿਰੋਪੇ ਦੇ ਸਿੱਖੀ ਨਾਲ ਜੋੜਿਆ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 9 ਫਰਵਰੀ (ਸਰਬਜੀਤ ਸਿੰਘ)– ਸਮੂਹ ਮਜਮੀ ਸਿੱਖ ਕੌਮ ਦੇ ਕੌਮੀ ਜਰਨੈਲ ਤੇ ਦਸਮੇਸ਼ ਤਰਨਾ ਦਲ ਦੇ ਮਜੌਦਾ ਗੱਦੀ ਨਸ਼ੀਨ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ’ਚ ਮਨਾਏ ਗਏ ਕੌਮ ਸੁਲਤਾਨ 1300 ਘੋੜ ਸਵਾਰ ਜਥੇਦਾਰ ਬਾਬਾ ਬੀਰ ਸਿੰਘ ਜੀ ਦੇ 259 ਵੇ ਸ਼ਹੀਦੀ ਦਿਹਾੜੇ, ਜਥੇਦਾਰ ਬਾਬਾ ਮਹਿੰਦਰ ਸਿੰਘ ਨਨਕਾਣਾ ਸਾਹਿਬ ਵਾਲਿਆਂ ਦੀ 49 ਵੀਂ ਬਰਸੀ ਸਮੇਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਕਾਰ ਸਿੰਘ ਸੋਢੀ ਦੀ 9 ਵੀਂ ਬਰਸੀ ਦੇ ਗੁਰਦੁਆਰਾ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਛਾਉਣੀ ਨਿਹੰਗ ਸਿੰਘਾਂ ਪਿੰਡ ਚਾਟੀਵਿੰਡ ਲੇਹਲ ਮਾਂਗਾ ਸਰਾਏ ਵਿਖੇ ਅਰੰਭੇ ਸਲਾਨਾ ਸ਼ਹੀਦੀ ਸਮਾਗਮ ਅੱਜ ਆਦਿ ਸ਼੍ਰੀ ਗੁਰੂ ਜੀ ਦੇ ਰੱਖੇ ਅਖੰਡ ਪਾਠਾਂ ਦੇ ਸੰਪੂਰਨ ਭੋਗ,ਵੱਡੇ ਧਾਰਮਿਕ ਦੀਵਾਨ, ਸ਼ਾਨਦਾਰ ਮਹਲੇ ਪ੍ਰਦਰਸ਼ਨ ਦੇ ਨਾਲ ਨਾਲ 10000 ਨੌਜਵਾਨਾਂ ਨੂੰ ਸੀਰੀਪਾਓ ਦੇ ਕੇ ਸਿੱਖੀ ਵੱਲ ਪ੍ਰੇਰਿਤ ਕਰਨ ਵਰਗੇ ਇਤਿਹਾਸਕ ਕਾਰਜ ਨੂੰ ਮੁੱਖ ਰੱਖਦਿਆਂ ਇਤਿਹਾਸਕ ਹੋ ਨਿਬੜਿਆ,ਇਹ ਪਹਿਲੀ ਵਾਰ ਵੇਖਿਆ ਗਿਆ ਜਦੋਂ ਕਿਸੇ ਕੌਮੀ ਜਰਨੈਲ ਵੱਲੋਂ ਇੰਨਾਂ ਵੱਡੀ ਪੱਧਰ ਤੇ ਇਕੱਠ ਕਰਕੇ 10000 ਨੌਜਵਾਨਾਂ ਤੇ ਹੋਰਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਸਿਰੋਪਾਓ ਦੇ ਕੇ ਪ੍ਰੇਰਤ ਕੀਤਾ ਗਿਆ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਕੌਮੀ ਤੇ ਅਗਾਂਹ ਵਧੂ ਸੰਤ ਸਿਪਾਹੀ ਜਰਨੈਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਕਰਦੀ ਹੋਈ ਪ੍ਰਣ ਕਰਦੀ ਹੈ ਕਿ ਉਨ੍ਹਾਂ ਦੇ ਹਰ ਧਾਰਮਿਕ ਕਾਰਜਾਂ ਲਈ ਮੀਡੀਆ ਸੇਵਾਵਾਂ ਹਮੇਸ਼ਾ ਜੰਗੀ ਪੱਧਰ ਤੇ ਜਾਰੀ ਰਹਿਣਗੀਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 259 ਵੇਂ ਸਲਾਨਾ ਸ਼ਹੀਦੀ ਦਿਹਾੜੇ ਦੇ ਸਾਰੇ ਸਮਾਗਮਾਂ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਭਾਈ ਖਾਲਸਾ ਨੇ ਦੱਸਿਆ ਇਸ ਮੌਕੇ ਤੇ ਲੱਗੇ ਧਾਰਮਿਕ ਦੀਵਾਨ’ਚ ਜਿਥੇ ਲੱਖਾਂ ਸ਼ਰਧਾਲੂਆਂ ਨੇ ਹਾਜ਼ਰੀ ਲਵਾਈ ਅਤੇ ਦਰਜਨ ਤੋਂ ਵੱਧ ਵੱਖ ਵੱਖ ਸੰਪ੍ਰਦਾਵਾਂ ਦੇ ਆਗੂਆਂ ਵੱਲੋਂ ਤਰਾਂ ਤਰਾਂ ਲੰਗਰ ਲਾ ਕੇ ਸੰਗਤਾਂ ਦੀ ਸੇਵਾ ਕੀਤੀ ਅਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਾ ਸੰਯੋਗ ਦਿਤਾ ਉਥੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਲਖਵੀਰ ਸਿੰਘ ਲੱਖਾ ਪੀ ਏ ਮਜੀਠੀਆ ਸਾਬ , ਜਥੇਦਾਰ ਬਾਬਾ ਬਲਵਿੰਦਰ ਸਿੰਘ ਮਹਿਤੇ ਚੌਂਕ ਵਾਲੇ, ਜਥੇਦਾਰ ਬਾਬਾ ਰਘਬੀਰ ਸਿੰਘ ਖਿਆਲੇ ਵਾਲੇ, ਜਥੇਦਾਰ ਬਾਬਾ ਵੱਸਣ ਸਿੰਘ ਮੜੀਆਂ ਵਾਲੇ , ਜਥੇਦਾਰ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ, ਜਥੇਦਾਰ ਬਾਬਾ ਖੜਕ ਸਿੰਘ ਲੁਧਿਆਣੇ ਵਾਲੇ, ਐਸ ਪੀ ਹਰਿੰਦਰ ਸਿੰਘ ਸਾਬ, ਡੀ ਐਸ ਪੀ ਜਸਪਾਲ ਸਿੰਘ ਮਜੀਠਾ, ਸੁਵਾਮੀ ਰਾਮੇਸ਼ਵਰਨੰਦ ਪੁਸ਼ਕਰ, ਸਾਬਕਾ ਕੈਬਨਿਟ ਮੰਤਰੀ ਸ੍ਰ ਗੁਲਜ਼ਾਰ ਸਿੰਘ ਰਣੀਕੇ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਾਪੁਰ, ਜਥੇਦਾਰ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲੇ ਸੰਤ ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲੇ, ਸੰਤ ਬਾਬਾ ਗੁਰਭੇਜ ਸਿੰਘ ਖਜਾਲੇ ਵਾਲੇ,ਸੰਤ ਬਾਬਾ ਗੁਰਦੇਵ ਸਿੰਘ ਡੇਰਾ ਭਗਤਾਂ, ਜਥੇਦਾਰ ਸੁਖਪਾਲ ਸਿੰਘ ਫੂਲ, ਜਥੇਦਾਰ ਸਤਨਾਮ ਸਿੰਘ ਖਾਪੜਖੇੜੀ ਆਦਿ ਪੰਥ ਦੀਆਂ ਮਹਾਨ ਹਸਤੀਆਂ ਨੇ ਜਿਥੇ 259 ਵੇਂ ਸ਼ਹੀਦੀ ਦਿਹਾੜੇ ਤੇ ਜਥੇਦਾਰ ਬਾਬਾ ਬੀਰ ਸਿੰਘ ਜੀ, ਜਥੇਦਾਰ ਬਾਬਾ ਮਹਿੰਦਰ ਸਿੰਘ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਕਾਰ ਸਿੰਘ ਨੂੰ ਸਰਧੇਂ ਦੇ ਫੁੱਲ ਭੇਂਟ ਕੀਤੇ, ਉਥੇ ਮਜੌਦਾ ਗੱਦੀ ਨਸ਼ੀਨ ਅਤੇ ਮਜਖੀ ਸਿੱਖ ਕੌਮ’ਚ ਨਵੇਂ ਰੂਹ ਪੈਦਾ ਕਰਨ ਲਈ ਜ਼ੰਗੀ ਪੱਧਰ ਤੇ ਉਪਰਾਲੇ ਕਰਨ ਵਾਲੇ ਸੰਤ ਸਿਪਾਹੀ ਕੌਮੀ ਜਰਨੈਲ ਤੇ ਮਜੌਦਾ ਗੱਦੀ ਨਸ਼ੀਨ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੂੰ ਉਹਨਾਂ ਦੇ ਧਾਰਮਿਕ ਤੇ ਅਗਾਂਹ ਵਧੂ ਕਾਰਜਾ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਾਡੇ ਵੱਲੋਂ ਅਜਿਹੇ ਹਰ ਧਾਰਮਿਕ ਕਾਰਜਾਂ ਲਈ ਹਰ ਤਰ੍ਹਾਂ ਦਾ ਸੰਯੋਗ ਦਿਤਾ ਜਾਵੇਗਾ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੇ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਸਮੂਹ ਧਾਰਮਿਕ, ਸਿਆਸੀ ਅਤੇ ਧਾਰਮਿਕ ਆਗੂਆਂ ਦਾ ਧੰਨਵਾਦ ਕੀਤਾ ਅਤੇ ਸਭਨਾਂ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਬਖਸ਼ਿਸ਼ ਕਰਕੇ ਨਿਵਾਜਿਆਂ ।